ਨਿੱਜੀ ਸਕੂਲ ਦੀ ਬਾਲਕੋਨੀ ਡਿੱਗਣ ਕਾਰਨ 40 ਬੱਚੇ ਜ਼ਖ਼ਮੀ, 5 ਦੀ ਹਾਲਤ ਨਾਜ਼ੁਕ

Friday, Aug 23, 2024 - 12:44 PM (IST)

ਨਿੱਜੀ ਸਕੂਲ ਦੀ ਬਾਲਕੋਨੀ ਡਿੱਗਣ ਕਾਰਨ 40 ਬੱਚੇ ਜ਼ਖ਼ਮੀ, 5 ਦੀ ਹਾਲਤ ਨਾਜ਼ੁਕ

ਬਾਰਾਬੰਕੀ (ਯੂ.ਪੀ.) - ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ 'ਚ ਅਵਧ ਅਕੈਡਮੀ ਦੇ ਨਾਂ ਨਾਲ ਚਲਾਏ ਜਾ ਰਹੇ ਇਕ ਨਿੱਜੀ ਸਕੂਲ 'ਚ ਸ਼ੁੱਕਰਵਾਰ ਸਵੇਰੇ ਪਹਿਲੀ ਮੰਜ਼ਿਲ ਦੀ ਬਾਲਕੋਨੀ ਡਿੱਗ ਜਾਣ ਦੀ ਸੂਚਨਾ ਮਿਲੀ ਹੈ। ਬਾਲਕੋਨੀ ਦਾ ਮਲਬਾ 15 ਫੁੱਟ ਜ਼ਮੀਨ 'ਤੇ ਡਿੱਗਣ ਨਾਲ ਹੇਠਾ ਬੈਠੇ ਕਰੀਬ 40 ਬੱਚੇ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਪੰਜ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਰਾਬੰਕੀ ਦੇ ਐੱਸਪੀ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿੱਚ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ਵਿਚ ਇਕੱਠੇ ਹੋ ਗਏ।

ਇਹ ਵੀ ਪੜ੍ਹੋ 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ

ਉਹਨਾਂ ਨੇ ਕਿਹਾ ਕਿ ਦਬਾਅ ਕਾਰਨ ਬਾਲਕੋਨੀ ਅਚਾਨਕ ਡਿੱਗ ਗਈ। ਇਸ ਹਾਦਸੇ 'ਚ 40 ਬੱਚੇ ਜ਼ਖ਼ਮੀ ਹੋਏ। ਸਾਰੇ ਜ਼ਖ਼ਮੀ ਬੱਚਿਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਐੱਸਪੀ ਨੇ ਦੱਸਿਆ ਕਿ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।'' ਅਧਿਕਾਰੀ ਨੇ ਕਿਹਾ, "ਸਕੂਲ 10ਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਹੈ, ਪਰ 12ਵੀਂ ਜਮਾਤ ਤੱਕ ਚਲਾਇਆ ਜਾ ਰਿਹਾ ਹੈ।" ਪੁਲਸ ਅਨੁਸਾਰ ਅਵਧ ਅਕੈਡਮੀ ਸਕੂਲ ਵਿੱਚ 400 ਦੇ ਕਰੀਬ ਬੱਚੇ ਪੜ੍ਹਦੇ ਹਨ। ਕੁਝ ਕਲਾਸਾਂ ਜ਼ਮੀਨੀ ਮੰਜ਼ਿਲ ਅਤੇ ਕੁਝ ਪਹਿਲੀ ਮੰਜ਼ਿਲ 'ਤੇ ਹੁੰਦੀਆਂ ਹਨ। ਪਹਿਲੀ ਮੰਜ਼ਿਲ ਤੋਂ ਹੇਠਾਂ ਦਾ ਰਸਤਾ ਬਾਲਕੋਨੀ ਵਿੱਚੋਂ ਦੀ ਲੰਘਦਾ ਹੈ।

ਇਹ ਵੀ ਪੜ੍ਹੋ ਮੰਤਰੀਆਂ ਨੂੰ ਮਿਲਣ ਲਈ ਬਦਲ ਗਏ ਨਿਯਮ, ਮੁਲਾਕਾਤ ਕਰਨ ਲਈ ਹੁਣ ਇੰਝ ਮਿਲੇਗੀ ਮਨਜ਼ੂਰੀ

ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਜਹਾਂਗੀਰਾਬਾਦ ਥਾਣਾ ਖੇਤਰ ਦੇ ਉਪਰੋਕਤ ਸਕੂਲ 'ਚ ਵਾਪਰਿਆ, ਜਿਸ ਨਾਲ ਹਫੜਾ-ਦਫੜੀ ਮਚ ਗਈ। ਹਾਦਸੇ ਦੇ ਸਮੇਂ ਬੱਚੇ ਨਮਾਜ਼ ਲਈ ਬਾਲਕੋਨੀ ਕੋਲ ਪੌੜੀਆਂ ਤੋਂ ਹੇਠਾਂ ਆ ਰਹੇ ਸਨ। ਕਈ ਬੱਚੇ ਮਲਬੇ ਹੇਠ ਦੱਬ ਗਏ। ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਬੱਚਿਆਂ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ। ਸਾਰੇ ਜ਼ਖ਼ਮੀਆਂ ਨੂੰ ਸਕੂਲ ਤੋਂ 300 ਮੀਟਰ ਦੂਰ ਜਹਾਂਗੀਰਾਬਾਦ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਵੀ ਸਕੂਲ ਪਹੁੰਚ ਗਏ। ਸਕੂਲ ਮੈਨੇਜਮੈਂਟ ਵੀ ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਇੱਕ ਬੱਚੇ ਦੇ ਮਾਤਾ-ਪਿਤਾ ਅਨਿਲ ਕੁਮਾਰ ਨੇ ਦੱਸਿਆ, “ਮੇਰਾ ਬੱਚਾ ਅਵਧ ਅਕੈਡਮੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਅੱਜ ਉਸ ਦਾ ਇਮਤਿਹਾਨ ਸੀ, ਉਹ ਸਵੇਰੇ ਘਰੋਂ ਸਕੂਲ ਗਿਆ ਸੀ। ਕੁਝ ਸਮੇਂ ਬਾਅਦ ਫੋਨ ਆਇਆ ਕਿ ਸਕੂਲ ਦੀ ਛੱਤ ਡਿੱਗ ਗਈ ਹੈ। ਇਸ ਘਟਨਾ 'ਚ ਕਈ ਬੱਚੇ ਜ਼ਖ਼ਮੀ ਹੋ ਗਏ। ਸਕੂਲ ਪਹੁੰਚ ਕੇ ਦੇਖਿਆ ਕਿ ਮੇਰਾ ਬੇਟਾ ਤਾਂ ਸੁਰੱਖਿਅਤ ਹੈ ਪਰ ਹਾਦਸੇ 'ਚ ਕਈ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਬੇਟੇ ਨੇ ਦੱਸਿਆ ਕਿ ਸਾਰੇ ਅਰਦਾਸ ਕਰਨ ਜਾ ਰਹੇ ਸਨ ਕਿ ਅਚਾਨਕ ਸਕੂਲ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਡਿੱਗ ਗਈ।''

ਇਹ ਵੀ ਪੜ੍ਹੋ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News