ਕਿਸਾਨ ਆਗੂ ਰਾਜੇਵਾਲ ਬੋਲੇ- ਇਤਿਹਾਸਕ ਹੋਵੇਗੀ ‘ਟਰੈਕਟਰ ਪਰੇਡ’, ਵੇਖੇਗੀ ਪੂਰੀ ਦੁਨੀਆ

Sunday, Jan 24, 2021 - 05:06 PM (IST)

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ ਯਾਨੀ ਕਿ ਐਤਵਾਰ ਨੂੰ 60ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਯਾਨੀ ਕਿ ਅੰਦੋਲਨ ਨੂੰ ਪੂਰੇ ਦੋ ਮਹੀਨੇ ਹੋ ਗਏ ਹਨ। ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਡਟੇ ਹੋਏ ਹਨ। 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਦਿੱਲੀ ’ਚ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਹੀ ਨਹੀਂ ਵੱਖ-ਵੱਖ ਸੂਬਿਆਂ ਤੋਂ ਕਿਸਾਨ ਟਰੈਕਟਰਾਂ ਰਾਹੀਂ ਦਿੱਲੀ ਕੂਚ ਕਰ ਰਹੇ ਹਨ। 

ਇਹ ਵੀ ਪੜ੍ਹੋ: ਸੰਘਣੀ ਧੁੰਦ ’ਚ ਦਿੱਲੀ ਲਈ ਟਰੈਕਟਰਾਂ ’ਤੇ ਰਵਾਨਾ ਹੋ ਰਹੇ ਕਿਸਾਨ, ਵੇਖੋ ਠਾਠਾ ਮਾਰਦਾ ਜੋਸ਼

ਦਿੱਲੀ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ 26 ਤਾਰੀਖ਼ ਨੂੰ ਸਾਰੇ ਮਿਲ ਕੇ ਇਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ। ਇਸ ਟਰੈਕਟਰ ਪਰੇਡ ਨੂੰ ਪੂਰੀ ਦੁਨੀਆ ਵੇਖੇਗੀ। ਹਿੰਦੋਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋ¬ਕ੍ਰੇਸੀ (ਲੋਕਤੰਤਰ) ਕਿਹਾ ਜਾਂਦਾ ਹੈ। 26 ਜਨਵਰੀ ਗਣਤੰਤਰ ਦਿਵਸ ਹੈ, ਜਿਸ ’ਚ ਲੋਕਾਂ ਦੀ ਸ਼ਮੂਲੀਅਤ ਸਭ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਤੁਹਾਡੀ ਮਿਹਨਤ ਹੈ ਕਿ ਦੋ ਮਹੀਨਿਆਂ ਤੋਂ ਇੰਨੀ ਠੰਡ ’ਚ ਤੁਸੀਂ ਇੱਥੇ ਡੇਰੇ ਲਾ ਕੇ ਬੈਠੇ ਹੋ। ਇਸ ਵਾਰ ਸਾਰੀ ਦੁਨੀਆ ਵੇਖੇਗੀ ਕਿ ਹਿੰਦੋਸਤਾਨ ਦਾ ਢਿੱਡ ਭਰਨ ਵਾਲੇ ਲੋਕ, ਮਿਹਨਤੀ ਲੋਕ ਜੋ ਇਸ ਦਾ ਗਣ ਹਨ, ਉਹ ਆਪਣਾ ਗਣਤੰਤਰ ਦਿਵਸ ਮਨਾਉਣਗੇ।

ਇਹ ਵੀ ਪੜ੍ਹੋ: ਪੰਜਾਬ ਤੋਂ ਵਹੀਰਾਂ ਘੱਤ ਕੇ ਦਿੱਲੀ ਪਹੁੰਚ ਰਿਹੈ ‘ਟਰੈਕਟਰਾਂ ਦਾ ਵੱਡਾ ਕਾਫ਼ਲਾ’ (ਵੀਡੀਓ)

ਰਾਜੇਵਾਲ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਦਿੱਲੀ ਵਿਖੇ ਗਣਤੰਤਰ ਦਿਵਸ ਮਨਾਵਾਂਗੇ। ਆਖ਼ਰਕਾਰ ਕੱਲ੍ਹ ਸਰਕਾਰ ਨੂੰ ਝੁੱਕਣਾ ਪਿਆ। 6 ਨਾਕਿਆਂ ਤੋਂ ਕਿਸਾਨ ਆਪਣੇ ਟਰੈਕਟਰਾਂ ’ਤੇ ਦਿੱਲੀ ਦੇ ਅੰਦਰ ਗਣੰਤਤਰ ਪਰੇਡ ਕਰਨ ਲਈ ਜਾਵੇਗਾ। ਹਰੇਕ ਨਾਕੇ ਲਈ 100-100 ਮੀਟਰ ਦਾ ਰੂਟ ਤੈਅ ਹੋਇਆ ਹੈ। ਰਾਜੇਵਾਲ ਨੇ ਇਹ ਵੀ ਕਿਹਾ ਕਿ ਗਣਤੰਤਰ ਦਿਵਸ ਨੂੰ ਅਸੀਂ ਗਣ, ਅਸਲੀ ਲੋਕ ਮਨਾਉਣਗੇ, ਤੁਹਾਨੂੰ ਪੂਰੀ ਦੁਨੀਆ ਨੇ ਵੇਖਣਾ ਹੈ। ਉਨ੍ਹਾਂ ਆਖਿਆ ਕਿ ਭਾਰਤ ਤੋਂ ਬਾਹਰੋਂ ਕਰੀਬ 1000 ਟੀ. ਵੀ. ਚੈਨਲ ਇੱਥੇ ਦਿੱਲੀ ਪਹੁੰਚ ਗਏ ਹਨ, ਜੋ ਕਿ ਪਰੇਡ ਨੂੰ ਪੂਰੀ ਦੁਨੀਆ ’ਚ ਵਿਖਾਉਣਗੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਚ 'ਖੂੰਡੇ ਆਲਾ ਬਾਬਾ' ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰੁਲਦੂ ਸਿੰਘ ਮਾਨਸਾ

ਪੰਜਾਬ ’ਚ ਵੱਸਣ ਵਾਲੇ ਲੋਕ ਇਸ ਅੰਦੋਲਨ ਦਾ ਧੁਰਾ ਬਣੇ। ਪੰਜਾਬ ਤੋਂ ਬਾਹਰ ਨਿਕਲ ਕੇ ਤੁਸੀਂ ਹਰਿਆਣਾ ਨੂੰ ਗਲਵਕੜੀ ਪਾਈ। ਸਰਕਾਰ ਕਹਿੰਦੀ ਸੀ ਕਿ ਇਹ ਅੰਦੋਲਨ ਸਿਰਫ਼ ਪੰਜਾਬੀਆਂ ਦਾ ਹੈ ਅਤੇ ਫਿਰ ਕਹਿਣ ਲੱਗੀ ਕਿ ਇਹ ਪੰਜਾਬ ਅਤੇ ਹਰਿਆਣਾ ਦਾ ਹੈ ਪਰ ਮਨੁੱਖਤਾ ਦੀ ਲੜੀ ਜੋ ਕਿ ਮਹਾਰਾਸ਼ਟਰ ਤੋਂ 2000 ਦਾ ਜੱਥਾ ਪੈਦਲ ਤੁਰ ਕੇ ਇਸ ਅੰਦੋਲਨ ’ਚ ਸ਼ਾਮਲ ਹੋਇਆ। 


author

Tanu

Content Editor

Related News