ਬਾਲਾਸੋਰ ਰੇਲ ਹਾਦਸਾ : ਰੇਲਵੇ ਦੇ 7 ਮੁਲਾਜ਼ਮ ਮੁਅੱਤਲ

Thursday, Jul 13, 2023 - 12:40 PM (IST)

ਬਾਲਾਸੋਰ ਰੇਲ ਹਾਦਸਾ : ਰੇਲਵੇ ਦੇ 7 ਮੁਲਾਜ਼ਮ ਮੁਅੱਤਲ

ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਦੇ ਬਾਲਾਸੋਰ ਰੇਲ ਹਾਦਸੇ ਵਿੱਚ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਰੇਲਵੇ ਮੁਲਾਜ਼ਮਾਂ ਸਮੇਤ ਘੱਟੋ-ਘੱਟ ਸੱਤ ਰੇਲ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਕ ਉੱਚ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। 2 ਜੂਨ ਨੂੰ ਬਾਲਾਸੋਰ ਜ਼ਿਲੇ ਤਿੰਨ ਰੇਲਗੱਡੀਆਂ ਨਾਲ ਜੁੜੇ ਹਾਦਸੇ ਵਿਚ 293 ਲੋਕ ਮਾਰੇ ਗਏ ਸਨ ਅਤੇ 1,200 ਤੋਂ ਵੱਧ ਜ਼ਖਮੀ ਹੋ ਗਏ ਸਨ। ਦੱਖਣੀ-ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀ ਚੌਕਸ ਹੁੰਦੇ ਤਾਂ ਹਾਦਸਾ ਟਾਲਿਆ ਜਾ ਸਕਦਾ ਸੀ।

ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਿਯਮਾਂ ਅਨੁਸਾਰ ਗ੍ਰਿਫਤਾਰ ਕਰਮਚਾਰੀ ਨੂੰ 24 ਘੰਟਿਆਂ ਅੰਦਰ ਮੁਅੱਤਲ ਕਰ ਦਿੱਤਾ ਜਾਂਦਾ ਹੈ। ਸੀ. ਬੀ. ਆਈ. ਨੇ ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ।


author

Rakesh

Content Editor

Related News