ਮਿਸਡ ਕਾਲ ਨਾਲ ਜਾਣੋ Fastag ਦਾ ਬੈਲੇਂਸ, cash ਵਾਲਿਆਂ ਲਈ ਇਹ ਸਹੂਲਤਾਂ ਹੋਈਆਂ ਬੰਦ

01/17/2020 5:02:47 PM

ਨਵੀਂ ਦਿੱਲੀ — ਫਾਸਟੈਗ ਯੂਜ਼ਰਜ਼ ਹੁਣ ਅਸਾਨੀ ਨਾਲ ਬੈਲੇਂਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। NHAI ਪ੍ਰੀਪੇਡ ਵਾਲੇਟ ਨਾਲ ਜੁੜੇ ਫਾਸਟੈਗ ਉਪਭੋਗਤਾਵਾਂ ਨੂੰ ਜਾਣਕਾਰੀ ਲੈਣ ਲਈ NHAI ਨਾਲ ਸੰਬੰਧਿਤ ਕੰਪਨੀ IHMCL ਨੇ ਮਿਸਡ ਕਾਲ ਅਲਰਟ ਦੀ ਸਹੂਲਤ ਦੇਣੀ ਸ਼ੁਰੂ ਕੀਤੀ ਹੈ। ਜਿਹੜੇ ਫਾਸਟੈਗ ਉਪਭੋਗਤਾਵਾਂ ਨੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾਇਆ ਹੋਇਆ ਹੈ ਉਹ ਆਪਣੇ ਮੋਬਾਈਲ ਨੰਬਰ ਤੋਂ 91-8884333331 'ਤੇ ਮਿਸਡ ਕਾਲ ਦੇ ਕੇ ਆਪਣੇ NHAI ਪ੍ਰੀਪੇਡ ਵਾਲਿਟ ਦਾ ਬੈਲੇਂਸ ਦੇਖ ਸਕਦੇ ਹੋ।।

ਇਹ ਨੰਬਰ 24 ਘੰਟੇ ਕੰਮ ਕਰੇਗਾ। ਸਾਰੇ ਮੋਬਾਈਲ ਆਪਰੇਟਰਾਂ ਲਈ ਇਹ ਸਹੂਲਤ ਮੌਜੂਦ ਹੈ। ਇਸ ਲਈ ਇੰਟਰਨੈੱਟ ਦੀ ਵੀ ਜ਼ਰੂਰਤ ਨਹੀਂ ਹੈ। ਜੇਕਰ NHAI ਪ੍ਰੀਪੇਡ ਵਾਲਿਟ ਨਾਲ ਇਕ ਤੋਂ ਜ਼ਿਆਦਾ ਵਾਹਨ ਜੁੜੇ ਹਨ ਤਾਂ ਇਕ ਮਿਸਡ ਕਾਰਨ ਦੇਣ ਨਾਲ ਹਰ ਵਾਹਨ 'ਤੇ ਲੱਗੇ ਸਾਰੇ ਟੈਗਸ ਦਾ ਬੈਲੇਂਸ ਤੁਹਾਨੂੰ ਪਤਾ ਲੱਗ ਜਾਵੇਗਾ। ਜੇਕਰ ਕਿਸੇ ਵਾਹਨ ਦੇ ਫਾਸਟੈਗ 'ਚ ਬਕਾਇਆ ਘੱਟ ਹੈ ਤਾਂ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਵੱਖਰਾ SMS ਭੇਜਿਆ ਜਾਵੇਗਾ। ਸਿਰਫ NHAI ਫਾਸਟੈਗ ਨਾਲ ਜੁੜੇ  ਹੋਏ ਉਪਭੋਗਤਾਵਾਂ ਲਈ ਹੀ ਇਹ ਸਹੂਲਤ ਉਪਲੱਬਧ ਹੈ।

ਕੈਸ਼ਲੇਨ ਦੀਆਂ ਇਹ ਸਹੂਲਤਾਂ ਹੋਈਆਂ ਬੰਦ

ਨੈਸ਼ਨਲ ਹਾਈਵੇ 'ਤੇ ਕੈਸ਼ਲੇਨ ਤੋਂ 24 ਘੰਟੇ ਅੰਦਰ ਆਉਣ-ਜਾਣ 'ਤੇ ਟੋਲ 'ਤੇ ਮਿਲਣ ਵਾਲੀ ਕਰੀਬ 25 ਫੀਸਦੀ ਦੀ ਛੋਟ NHAI ਨੇ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅਪ-ਡਾਊਨ ਟ੍ਰੈਵਲ ਦੀ ਇਕੱਠੀ ਪਰਚੀ ਵੀ ਬੰਦ ਹੋ ਗਈ ਹੈ। ਟੋਲ ਪਲਾਜ਼ਾ ਦੇ 10 ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲਿਆਂ ਨੂੰ ਛੋਟ ਲਈ ਫਾਸਟੈਗ ਲਗਵਾਉਣਾ ਹੋਵੇਗਾ।


Related News