ਪੀ.ਐੱਮ. ਮੋਦੀ ਪਹੁੰਚੇ ਸ਼੍ਰੀਨਾਥਜੀ ਮੰਦਰ, ਮੁੜ ਉਸਾਰੀ ਪ੍ਰਾਜੈਕਟ ਦਾ ਕੀਤਾ ਉਦਘਾਟਨ

Sunday, Aug 25, 2019 - 11:32 AM (IST)

ਪੀ.ਐੱਮ. ਮੋਦੀ ਪਹੁੰਚੇ ਸ਼੍ਰੀਨਾਥਜੀ ਮੰਦਰ, ਮੁੜ ਉਸਾਰੀ ਪ੍ਰਾਜੈਕਟ ਦਾ ਕੀਤਾ ਉਦਘਾਟਨ

ਮਨਾਮਾ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਿਰੀਨ ਦੀ ਰਾਜਧਾਨੀ ਮਨਾਮਾ ਵਿਚ 200 ਸਾਲ ਪੁਰਾਣੇ ਸ਼੍ਰੀਨਾਥਜੀ ਮੰਦਰ ਦੇ ਦਰਸ਼ਨ ਕੀਤੇ। ਇੱਥੇ ਮੋਦੀ ਨੇ ਮੰਦਰ ਦੇ ਮੁੜ ਉਸਾਰੀ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਪੂਜਾ ਕੀਤੀ। ਇਸ ਪ੍ਰਾਜੈਕਟ ਦੀ ਲਾਗਤ 42 ਲੱਖ ਡਾਲਰ ਹੈ। ਮੋਦੀ ਬਹਿਰੀਨ ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

 

ਸ਼੍ਰੀਨਾਥਜੀ ਮੰਦਰ ਵਿਚ ਪੂਜਾ ਦੇ ਬਾਅਦ ਮੋਦੀ ਫਰਾਂਸ ਲਈ ਰਵਾਨਾ ਹੋ ਹਏ। ਉੱਥੇ ਉਹ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। 


author

Vandana

Content Editor

Related News