ਬਦਰੀਨਾਥ ਦੇ ਕਪਾਟ 19 ਨਵੰਬਰ ਨੂੰ ਹੋਣਗੇ ਬੰਦ

11/15/2017 4:57:11 PM

ਬਦਰੀਨਾਥ— ਬਦਰੀਨਾਥ ਧਾਮ ਦੇ ਕਪਾਟ 19 ਨਵੰਬਰ ਦੀ ਸ਼ਾਮ 7.28 ਵਜੇ ਬੰਦ ਕਰ ਦਿੱਤੇ ਜਾਣਗੇ। ਕਪਾਟ ਬੰਦ ਕਰਨ ਦੀ ਸਾਰੀ ਤਿਆਰੀ ਮੰਦਰ ਕਮੇਟੀ ਵੱਲੋਂ ਪੂਰੀ ਕਰ ਲਈ ਗਈ ਹੈ। ਬਦਰੀਨਾਥ ਦੇ ਕਪਾਟ ਬੰਦ ਹੋਣ ਦੇ ਬਾਅਦ ਭਗਵਾਨ ਦੀ ਪੂਜਾ ਯੋਗਧਿਆਨ ਮੰਦਰ ਪਾਂਡੁਕੇਸ਼ਵਰ 'ਚ ਹੋਵੇਗੀ। ਇਸ ਦੇ ਨਾਲ ਹੀ ਸ਼ੰਕਰਾਚਾਰਿਆ ਜੀ ਦੀ ਗੱਦੀ ਜੋਸ਼ੀਮਠ ਸਥਿਤ ਨ੍ਰਸਿੰਘ ਮੰਦਰ 'ਚ ਰੱਖੀ ਜਾਵੇਗੀ। 
ਬੁੱੱਧਵਾਰ ਨੂੰ ਗਣੇਸ਼ ਮੰਦਰ 'ਚ ਵੇਦਪਾਠੀਆਂ ਵੱਲੋਂ ਪੂਜਾ ਕਰਨ ਦੇ ਬਾਅਦ ਸਰਦੀ ਲਈ ਕਪਾਟ ਬੰਦ ਕਰ ਦਿੱਤੇ ਗਏ ਹਨ। ਵੀਰਵਾਰ ਨੂੰ ਤਪਤਕੁੰਡ ਸਥਿਤ ਆਦਿ ਕੇਦਾਰੇਸ਼ਵਰ ਦੇ ਕਪਾਟ ਬੰਦ ਕਰ ਦਿੱਤੇ ਜਾਣਗੇ। ਦੱਸ ਦਈਏ ਕਿ ਚਾਰਧਾਮਾਂ 'ਚ ਗੰਗੋਤਰੀ, ਯਮੁਨੋਤਰੀ ਅਤੇ ਕੇਦਾਰਨਾਥ ਦੇ ਕਪਾਟ ਪਹਿਲੇ ਹੀ ਬੰਦ ਹੋ ਚੁੱਕੇ ਹਨ।


Related News