4 ਸਾਲਾ ਬੱਚੀਆਂ ਦਾ ਜਿਨਸੀ ਸ਼ੋਸ਼ਣ ਮਾਮਲਾ; ਦੋਸ਼ੀ ਨੂੰ ਕੋਰਟ ਨੇ 26 ਅਗਸਤ ਤੱਕ ਪੁਲਸ ਕਸਟਡੀ ''ਚ ਭੇਜਿਆ

Wednesday, Aug 21, 2024 - 01:18 PM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਬਦਲਾਪੁਰ ਕਸਬੇ ਦੇ ਇਕ ਸਕੂਲ ਵਿਚ ਦੋ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਦੋਸ਼ੀ ਅਕਸ਼ੇ ਸ਼ਿੰਦੇ ਦੀ ਪੁਲਸ ਹਿਰਾਸਤ ਦਾ ਸਮਾਂ ਇਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ 26 ਅਗਸਤ ਤੱਕ ਵਧਾ ਦਿੱਤਾ। ਦੋਸ਼ੀ ਨੂੰ ਬੁੱਧਵਾਰ ਸਵੇਰੇ ਸਖ਼ਤ ਸੁਰੱਖਿਆ ਦਰਮਿਆਨ ਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਦੀ ਪੁਲਸ ਹਿਰਾਸਤ ਦਾ ਸਮਾਂ 26 ਅਗਸਤ ਤੱਕ ਵਧਾਉਣ ਦਾ ਆਦੇਸ਼ ਦਿੱਤਾ, ਜਿਸ ਤੋਂ ਬਾਅਦ ਪੁਲਸ ਉਸ ਨੂੰ ਇਕ ਵੈਨ ਵਿਚ ਲੈ ਗਈ। ਪੁਲਸ ਨੇ ਦੋਸ਼ੀ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ- ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ 4 ਸਾਲਾ ਬੱਚੀਆਂ ਦੀ ਹੱਡ ਬੀਤੀ

ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਦੋਸ਼ੀ ਨੇ ਸਕੂਲ ਦੇ ਪਖ਼ਾਨੇ ਵਿਚ 4 ਸਾਲਾ ਦੋ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਪੀੜਤ ਬੱਚੀਆਂ ਦੇ ਪਰਿਵਾਰਾਂ ਦੀ ਸ਼ਿਕਾਇਤ 'ਚ ਦਰਜ FIR ਮੁਤਾਬਕ ਇਹ ਘਟਨਾ 13 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਦੀ ਹੈ। ਇਸ ਘਟਨਾ ਦੇ ਮੱਦੇਨਜ਼ਰ ਸਕੂਲ ਪ੍ਰਬੰਧਨ ਨੇ ਪ੍ਰਿੰਸੀਪਲ, ਇਕ ਟੀਚਰ ਅਤੇ ਇਕ ਸਹਾਇਕਾ ਨੂੰ ਮੁਅੱਤਲ ਕਰ ਦਿੱਤਾ ਹੈ। ਬੱਚੀਆਂ ਦੇ ਮਾਪਿਆਂ ਅਤੇ ਸਥਾਨਕ ਲੋਕਾਂ ਨੇ ਮੰਗਲਵਾਰ ਨੂੰ ਬਦਲਾਪੁਰ ਸਟੇਸ਼ਨ 'ਤੇ ਰੇਲਵੇ ਪਟੜੀ ਨੂੰ ਜਾਮ ਕਰ ਦਿੱਤਾ ਅਤੇ ਘਟਨਾ ਦੇ ਵਿਰੋਧ ਵਿਚ ਸਥਾਨਕ ਸਕੂਲ ਦੀ ਇਮਾਰਤ ਵਿਚ ਭੰਨ-ਤੋੜ ਕੀਤੀ।  ਵਿਰੋਧੀ ਪ੍ਰਦਰਸ਼ਨ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਘਟਨਾ ਦੀ ਜਾਂਚ ਲਈ ਸੀਨੀਅਰ IPS ਅਧਿਕਾਰੀ ਆਰਤੀ ਸਿੰਘ ਦੀ ਅਗਵਾਈ ਵਿਚ SIT ਦਾ ਗਠਨ ਕੀਤਾ ਹੈ।

ਇਹ ਵੀ ਪੜ੍ਹੋ- ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲਾ: ਹੜਤਾਲ 'ਤੇ ਡਾਕਟਰ, ਸਿਹਤ ਸੇਵਾਵਾਂ ਠੱਪ

ਬਦਲਾਪੁਰ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਸ਼ਹਿਰ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਰੇਲਵੇ ਸਟੇਸ਼ਨ ਅਤੇ ਬਦਲਾਪੁਰ ਦੇ ਹੋਰ ਹਿੱਸਿਆਂ ਵਿਚ ਪਥਰਾਅ ਦੀਆਂ ਘਟਨਾਵਾਂ ਵਿਚ ਸ਼ਹਿਰ ਦੀ ਪੁਲਸ ਦੇ ਘੱਟੋ-ਘੱਟ 17 ਮੁਲਾਜ਼ਮ ਅਤੇ ਕਰੀਬ 8 ਰੇਲਵੇ ਪੁਲਸ ਕਰਮੀ ਜ਼ਖ਼ਮੀ ਹੋ ਗਏ। ਜਾਂਚਕਰਤਾਵਾਂ ਨੇ ਹਿੰਸਾ ਦੇ ਸਿਲਸਿਲੇ ਵਿਚ 72 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News