ਬਦਲਾਪੁਰ ਕਾਂਡ ਨੇ ਦੇਸ਼ ''ਚ ਮਹਾਰਾਸ਼ਟਰ ਦਾ ਅਕਸ ਖ਼ਰਾਬ ਕੀਤਾ : ਸ਼ਰਦ ਪਵਾਰ

Saturday, Aug 24, 2024 - 01:16 PM (IST)

ਬਦਲਾਪੁਰ ਕਾਂਡ ਨੇ ਦੇਸ਼ ''ਚ ਮਹਾਰਾਸ਼ਟਰ ਦਾ ਅਕਸ ਖ਼ਰਾਬ ਕੀਤਾ : ਸ਼ਰਦ ਪਵਾਰ

ਪੁਣੇ (ਮਹਾਰਾਸ਼ਟਰ) - ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਬਦਲਾਪੁਰ ਦੇ ਇੱਕ ਸਕੂਲ ਵਿੱਚ ਕੇਜੀ ਵਿੱਚ ਪੜ੍ਹਨ ਵਾਲੀਆਂ ਦੋ ਕੁੜੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਨਾਲ ਦੇਸ਼ ਵਿੱਚ ਮਹਾਰਾਸ਼ਟਰ ਦਾ ਅਕਸ ਖ਼ਰਾਬ ਹੋਇਆ ਹੈ। ਪਵਾਰ ਨੇ ਸੂਬਾ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਇਹ ਭੁੱਲ ਗਈ ਹੈ ਕਿ ਔਰਤਾਂ ਦੀ ਸੁਰੱਖਿਆ ਉਸ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼

ਪੁਣੇ 'ਚ ਮੌਨ ਪ੍ਰਦਰਸ਼ਨ 'ਚ ਸ਼ਾਮਲ ਹੋਏ ਪਵਾਰ ਨੇ ਕਿਹਾ ਕਿ ਜੇਕਰ ਸਰਕਾਰ ਸੋਚਦੀ ਹੈ ਕਿ ਵਿਰੋਧੀ ਧਿਰ ਬਦਲਾਪੁਰ ਘਟਨਾ 'ਤੇ ਰਾਜਨੀਤੀ ਕਰ ਰਹੀ ਹੈ ਤਾਂ ਇਹ ਅਸੰਵੇਦਨਸ਼ੀਲ ਹੈ। ਐੱਨਸੀਪੀ (ਸਪਾ) ਦੇ ਮੁਖੀ ਪਵਾਰ ਨੇ ਕਿਹਾ, "ਬਦਲਾਪੁਰ ਕਾਂਡ ਨੇ ਦੇਸ਼ ਵਿੱਚ ਮਹਾਰਾਸ਼ਟਰ ਦੀ ਅਕਸ ਨੂੰ ਖ਼ਰਾਬ ਕੀਤਾ ਹੈ।" NCP (SP) ਵਿਰੋਧੀ ਗਠਜੋੜ ਮਹਾਵਿਕਾਸ ਅਘਾੜੀ (MVA) ਦਾ ਇਕ ਹਿੱਸਾ ਹੈ, ਜਿਸ ਵਿੱਚ ਕਾਂਗਰਸ ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (UBT) ਵੀ ਸ਼ਾਮਲ ਹੈ। ਸ਼ਰਦ ਪਵਾਰ ਨੇ ਕਿਹਾ ਕਿ ਅਜਿਹੀ ਘਟਨਾ ਛਤਰਪਤੀ ਸ਼ਿਵਾਜੀ ਦੀ ਧਰਤੀ 'ਤੇ ਵਾਪਰੀ ਹੈ, ਜੋ ਔਰਤਾਂ ਵਿਰੁੱਧ ਅਪਰਾਧ ਕਰਨ ਵਾਲੇ ਅਪਰਾਧੀਆਂ ਦੇ ਹੱਥ ਵੱਢ ਦਿੰਦੇ ਸਨ।

ਇਹ ਵੀ ਪੜ੍ਹੋ 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ

ਠਾਣੇ ਜ਼ਿਲ੍ਹੇ ਦੇ ਬਦਲਾਪੁਰ 'ਚ ਇਕ ਸਕੂਲ 'ਚ ਸਫ਼ਾਈ ਕਰਮਚਾਰੀ ਵਲੋਂ ਦੋ ਚਾਰ ਸਾਲ ਦੀਆਂ ਬੱਚੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਵਿਰੋਧ 'ਚ ਮੰਗਲਵਾਰ ਨੂੰ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਸੜਕਾਂ ਅਤੇ ਰੇਲ ਮਾਰਗਾਂ ਨੂੰ ਜਾਮ ਕਰ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਝੜਪਾਂ ਹੋਈਆਂ। ਵਿਰੋਧੀ ਗਠਜੋੜ ਮਹਾਂ ਵਿਕਾਸ ਅਗਾੜੀ (ਐੱਮਵੀਏ) ਨੇ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਵਿਰੋਧ ਵਿੱਚ 24 ਅਗਸਤ ਨੂੰ ਰਾਜ ਵਿਆਪੀ ਬੰਦ ਦਾ ਸੱਦਾ ਦਿੱਤਾ ਸੀ। ਹਾਲਾਂਕਿ, ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਨੀਤਿਕ ਪਾਰਟੀਆਂ ਜਾਂ ਵਿਅਕਤੀਆਂ ਨੂੰ 24 ਅਗਸਤ ਜਾਂ ਇਸ ਤੋਂ ਬਾਅਦ ਦੀ ਕਿਸੇ ਵੀ ਤਰੀਕ ਨੂੰ ਪ੍ਰਸਤਾਵਿਤ ਮਹਾਰਾਸ਼ਟਰ ਬੰਦ ਦਾ ਸੱਦਾ ਦੇਣ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News