ਅਮਰੀਕਾ ''ਚ ਸਨਸਨੀਖੇਜ਼ ਵਾਰਦਾਤ ! ਸਟੋਰ ''ਚ ਕੰਮ ਕਰਦੇ ਕਰਨਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

Monday, Oct 20, 2025 - 08:54 AM (IST)

ਅਮਰੀਕਾ ''ਚ ਸਨਸਨੀਖੇਜ਼ ਵਾਰਦਾਤ ! ਸਟੋਰ ''ਚ ਕੰਮ ਕਰਦੇ ਕਰਨਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਰਿਆਣਾ ਦੇ ਕਰਨਾਲ 'ਚ ਪੈਂਦੇ ਹਥਲਾਨਾ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਅਨੁਸਾਰ ਲਗਭਗ ਡੇਢ ਸਾਲ ਪਹਿਲਾਂ ਪ੍ਰਦੀਪ ਅਮਰੀਕਾ ਗਿਆ ਸੀ ਅਤੇ ਸਟੋਰ ’ਚ ਕੰਮ ਕਰਨ ਲੱਗਾ ਸੀ। 

ਜਾਣਕਾਰੀ ਅਨੁਸਾਰ ਅਮਰੀਕਾ ’ਚ ਰਹਿਣ ਵਾਲੇ ਇਕ ਸੇਵਾਮੁਕਤ ਫੌਜੀ ਨੇ ਅਚਾਨਕ ਸਟੋਰ ’ਚ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਸਮੇਂ ਪ੍ਰਦੀਪ ਵੀ ਉੱਥੇ ਮੌਜੂਦ ਸੀ। ਚਸ਼ਮਦੀਦਾਂ ਅਨੁਸਾਰ ਮੁਲਜ਼ਮ 15 ਮਿੰਟ ਪਹਿਲਾਂ ਹੀ ਸਟੋਰ ’ਚ ਦਾਖਲ ਹੋਇਆ ਸੀ ਅਤੇ ਆਉਂਦੇ ਹੀ ਪ੍ਰਦੀਪ ’ਤੇ 3-4 ਰਾਊਂਡ ਫਾਇਰ ਕਰ ਦਿੱਤੇ। 

PunjabKesari

ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ

ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਫਾਇਰਿੰਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਨੂੰ ਸ਼ਨੀਵਾਰ ਸਵੇਰੇ 9:30 ਵਜੇ ਦੇ ਕਰੀਬ ਇਸ ਦੁੱਖਦਾਈ ਘਟਨਾ ਦਾ ਪਤਾ ਲੱਗਾ, ਜਿਸ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਦੀਪ 8 ਭੈਣਾਂ ਦਾ ਇਕਲੌਤਾ ਭਰਾ ਸੀ।

ਇਹ ਵੀ ਪੜ੍ਹੋ- ਇਕ ਮਹੀਨੇ 'ਚ ਡਿੱਗ ਜਾਏਗੀ ਪਾਕਿਸਤਾਨ ਦੀ ਸਰਕਾਰ ! ਮਿਲਿਆ 1 ਮਹੀਨੇ ਦਾ ਅਲਟੀਮੇਟਮ


author

Harpreet SIngh

Content Editor

Related News