ਪਾਣੀ ''ਚ ਡੁੱਬ ਰਹੀ ਸੀ ਕੁੜੀ, ਬਚਾਉਣ ਗਏ 4 ਹੋਰਾਂ ਦੀ ਵੀ ਹੋਈ ਦਰਦਨਾਕ ਮੌਤ
Saturday, Aug 23, 2025 - 09:51 AM (IST)

ਨੈਸ਼ਨਲ ਡੈਸਕ- ਇਕ ਪਾਸੇ ਪੂਰੇ ਭਾਰਤ 'ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਬਿਹਾਰ ਸੂਬੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੁਰਨੀਆ ਜ਼ਿਲ੍ਹੇ 'ਚ 5 ਲੋਕਾਂ ਦੀ ਪਾਣੀ 'ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਸੁਭਾਸ਼ ਨਗਰ ਪਿੰਡ 'ਚ ਵਾਪਰੀ, ਜਿੱਥੇ ਸ਼ੁੱਕਰਵਾਰ ਨੂੰ ਜਦੋਂ ਇਕ 9 ਸਾਲਾ ਬੱਚੀ ਗੌਰੀ ਕੁਮਾਰੀ ਪਾਣੀ 'ਚ ਡੁੱਬ ਰਹੀ ਸੀ ਤਾਂ ਉਸ ਨੂੰ ਬਚਾਉਣ ਗਏ ਉਸ ਦੇ 4 ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਹੀ ਡੁੱਬ ਗਏ, ਜਿਸ ਕਾਰਨ ਕੁੱਲ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਭਾਰਤ 'ਤੇ ਟਰੰਪ ਦੇ ਟੈਰਿਫ਼ ਦਾ ਤੋੜ ! ਰੂਸ ਨੇ ਦੱਸਿਆ ਹੱਲ
ਇਸ ਮਗਰੋਂ ਗੋਤਾਖੋਰਾਂ ਦੀ ਮਦਦ ਨਾਲ 4 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਖ਼ਬਰ ਲਿਖੇ ਜਾਣ ਤੱਕ ਇਕ ਦੀ ਭਾਲ ਜਾਰੀ ਸੀ। ਮ੍ਰਿਤਕਾਂ ਦੀ ਪਛਾਣ ਬੱਚੀ ਗੌਰੀ, ਕਰਨ, ਸ਼ੇਖਰ, ਸਚਿਨ ਤੇ ਸੁਲੋਚਨਾ ਦੇਵੀ ਵਜੋਂ ਹੋਈ ਹੈ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਨਾਜਾਇਜ਼ ਮਾਈਨਿੰਗ ਕਾਰਨ ਬਣੇ ਟੋਏ ਕਾਰਨ ਵਾਪਰੀ ਹੈ।
ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਡੀ.ਐੱਮ. ਅੰਸ਼ੁਲ ਕੁਮਾਰ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕਰ ਰਹੇ ਹਨ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਪੂਰੇ ਰੀਤੀ-ਰਿਵਾਜ਼ ਮੁਤਾਬਕ ਹੋਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e