ਇਕ ਬੱਚੀ ''ਤੇ ਦਾਅਵਾ ਕਰਨ ਹਸਪਤਾਲ ਪੁੱਜੇ 3 ਪਿਤਾ, ਪੁਲਸ ਵੀ ਹੈਰਾਨ

07/24/2019 12:55:48 PM

ਕੋਲਕਾਤਾ— ਦੱਖਣੀ ਕੋਲਕਾਤਾ ਦੇ ਇਕ ਹਸਪਤਾਲ 'ਚ ਸ਼ਨੀਵਾਰ ਨੂੰ ਇਕ ਅਜਿਹਾ ਕੇਸ ਸਾਹਮਣੇ ਆਇਆ, ਜਿਸ ਨੇ ਪ੍ਰਬੰਧਨ ਦੇ ਹੋਸ਼ ਉੱਡਾ ਦਿੱਤੇ। ਗੱਲ ਇੱਥੇ ਤੱਕ ਪਹੁੰਚ ਗਈ ਕਿ ਪੁਲਸ ਨੂੰ ਬੁਲਾਉਣਾ ਪੈ ਗਿਆ। ਦਰਅਸਲ 21 ਸਾਲਾ ਇਕ ਔਰਤ ਨੇ ਬੱਚੀ ਨੂੰ ਜਨਮ ਦਿਨ ਅਤੇ ਉਸ ਤੋਂ ਬਾਅਦ ਇਕ ਨਹੀਂ ਸਗੋਂ 3-3 ਆਦਮੀ ਖੁਦ ਨੂੰ ਬੱਚੀ ਦਾ ਪਿਤਾ ਦੱਸਦੇ ਹੋਏ ਹਸਪਤਾਲ ਪਹੁੰਚ ਗਏ। ਇਕ ਰਿਪੋਰਟ ਅਨੁਸਾਰ, ਕੋਲਕਾਤਾ ਦੇ ਇਕ ਹਸਪਤਾਲ 'ਚ ਉੱਤਰ ਪਾੜਾ ਦੀ ਰਹਿਣ ਵਾਲੀ ਗਰਭਵਤੀ ਔਰਤ 20 ਜੁਲਾਈ ਦੀ ਸ਼ਾਮ ਹਸਪਤਾਲ 'ਚ ਭਰਤੀ ਹੋਈ। ਉਸ ਨੂੰ ਰਮੇਸ਼ (ਬਦਲਿਆ ਹੋਇਆ ਨਾਂ) ਦੇ ਇਕ ਨੌਜਵਾਨ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਇਸ ਵਿਅਕਤੀ ਨੇ ਔਰਤ ਦਾ ਪਤੀ ਹੋਣ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਅਗਲੇ ਹੀ ਦਿਨ ਡਾਕਟਰ ਨੇ ਆਪਰੇਸ਼ਨ ਕੀਤਾ ਅਤੇ ਔਰਤ ਨੇ ਇਕ ਬੇਟੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਹੋਣ ਤੋਂ ਬਾਅਦ ਨਿਊ ਟਾਊਨ 'ਚ ਰਹਿਣ ਵਾਲਾ ਹਰੀਸ਼ (ਬਦਲਿਆ ਹੋਇਆ ਨਾਂ) ਨਾਂ ਦਾ ਵਿਅਕਤੀ ਹਸਪਤਾਲ ਪਹੁੰਚਿਆ। ਉਹ ਇਹ ਦਾਅਵਾ ਕਰਨ ਲੱਗਾ ਕਿ ਔਰਤ ਦਾ ਅਸਲੀ ਪਤੀ ਹੈ ਅਤੇ ਉਹ ਨਾਲ ਮੈਰਿਜ ਸਰਟੀਫਿਕੇਟ ਲਿਆਇਆ।
 

ਔਰਤ ਨੇ ਹਰੀਸ਼ ਨੂੰ ਦੱਸਿਆ ਬੱਚੀ ਦਾ ਪਿਤਾ
ਹਰੀਸ਼ ਦੀ ਮੰਗ ਸੀ ਕਿ ਹਸਪਤਾਲ ਆਪਣੇ ਕਾਗਜ਼ਾਤਾਂ 'ਚ ਗਲਤ ਜਾਣਕਾਰੀ ਨੂੰ ਸਹੀ ਕਰੇ ਅਤੇ ਉਸ ਦਾ ਨਾਂ ਬੱਚੀ ਦੇ ਪਿਤਾ ਦੇ ਨਾਂ 'ਤੇ ਦਰਜ ਕਰੇ। ਮਾਮਲਾ ਉਲਝਿਆ ਹੋਇਆ ਦੇਖ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਨੇਤਾਜੀ ਨਗਰ ਥਾਣੇ ਦੀ ਪੁਲਸ ਹਸਪਤਾਲ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਮਾਮਲੇ 'ਚ ਨਵਾਂ ਮੋੜ ਉਦੋਂ ਆ ਗਿਆ, ਜਦੋਂ ਇਕ ਤੀਜੇ ਵਿਅਕਤੀ ਅਭਿਜੀਤ ਨੇ ਵੀ ਬੱਚੀ ਦੇ ਅਸਲੀ ਪਿਤਾ ਹੋਣ ਦਾ ਦਾਅਵਾ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕੀਤੀ। ਪੁਲਸ ਨੇ ਬੱਚੀ ਦੀ ਮਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸਵੀਕਾਰਿਆ ਕਿ ਉਸ ਦਾ ਵਿਆਹ ਹਰੀਸ਼ ਨਾਲ ਹੋਇਆ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਹਰੀਸ਼ ਨਾਲ ਪਛਾਣ ਇਕ ਪਬ 'ਚ ਹੋਈ ਸੀ। ਇੱਥੇ ਦੋਵੇਂ ਰਿਲੇਸ਼ਨਸ਼ਿਪ 'ਚ ਆਏ। ਕੁਝ ਦਿਨ ਬਾਅਦ ਉਹ ਗਰਭਵਤੀ ਹੋ ਗਈ।
 

ਔਰਤ ਦੇ ਵਟਸਐੱਪ ਸਟੇਟਸ ਤੋਂ ਬੱਚੀ ਦੇ ਜਨਮ ਦਾ ਲੱਗਾ ਪਤਾ
ਹਰੀਸ਼ ਨੂੰ ਲੱਗਾ ਕਿ ਔਰਤ ਦੀ ਉਮਰ ਘੱਟ ਹੈ ਅਤੇ ਪਰਿਵਾਰ ਸ਼ੁਰੂ ਕਰਨ ਲਈ ਇਹ ਸਹੀ ਸਮਾਂ ਨਹੀਂ ਹੈ। ਜਦੋਂ ਹਰੀਸ਼ ਨੇ ਔਰਤ ਨੂੰ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਔਰਤ ਨੇ ਉਸ ਵਿਰੁੱਧ ਰੇਪ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਤੋਂ ਬਾਅਦ ਹਰੀਸ਼ ਨੇ ਔਰਤ ਨਾਲ ਵਿਆਹ ਕਰ ਲਿਆ ਪਰ ਔਰਤ ਦੇ ਪਰਿਵਾਰ ਵਾਲਿਆਂ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਤਾਂ ਉਹ ਔਰਤ ਤੋਂ ਵੱਖ ਰਹਿਣ ਲੱਗਾ। ਉਸ ਨੂੰ ਬੱਚੀ ਦੇ ਜਨਮ ਦੀ ਖਬਰ ਔਰਤ ਦੇ ਵਟਸਐੱਪ ਸਟੇਟਸ ਤੋਂ ਲੱਗੀ ਅਤੇ ਉਹ ਹਸਪਤਾਲ ਪਹੁੰਚਿਆ। ਪੁਲਸ ਨੇ ਜਦੋਂ ਔਰਤ ਦੇ ਪਿਤਾ ਹੋਣ ਦਾ ਦਾਅਵਾ ਕਰਨ ਵਾਲੇ ਤਿੰਨਾਂ ਨੌਜਵਾਨਾਂ ਤੋਂ ਮੈਰਿਜ ਸਰਟੀਫਿਕੇਟ ਦਿਖਾਉਣ ਲਈ ਕਿਹਾ ਤਾਂ ਸਿਰਫ ਹਰੀਸ਼ ਸਰਟੀਫਿਕੇਟ ਦਿਖਾ ਸਕਿਆ। ਔਰਤ ਨੇ ਵੀ ਹਰੀਸ਼ ਦੇ ਹੀ ਬੱਚੀ ਦੇ ਪਿਤਾ ਹੋਣ ਦੀ ਗੱਲ ਕਹੀ ਹੈ। ਫਿਲਹਾਲ ਔਰਤ ਹਸਪਤਾਲ 'ਚ ਹੈ ਅਤੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਹੀ ਹੈ।


DIsha

Content Editor

Related News