20 ਫੁੱਟ ਡੂੰਘੇ ਬੋਰਵੈੱਲ ''ਚ ਡਿੱਗੀ ਮਾਸੂਮ ਬੱਚੀ, ਬਚਾਅ ਕਾਰਜ ਜਾਰੀ

Tuesday, Jul 18, 2023 - 05:24 PM (IST)

20 ਫੁੱਟ ਡੂੰਘੇ ਬੋਰਵੈੱਲ ''ਚ ਡਿੱਗੀ ਮਾਸੂਮ ਬੱਚੀ, ਬਚਾਅ ਕਾਰਜ ਜਾਰੀ

ਵਿਦਿਸ਼ਾ- ਮੱਧ ਪ੍ਰਦੇਸ਼ ਦੇ ਵਿਦਿਆ ਜ਼ਿਲ੍ਹੇ ਵਿਚ ਇਕ ਮਾਸੂਮ ਬੱਚੀ 20 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ ਹੈ। ਬੱਚੀ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੇ. ਸੀ. ਬੀ. ਮਸ਼ੀਨ ਜ਼ਰੀਏ ਲੱਗਭਗ 14 ਫੁੱਟ ਡੂੰਘਾ ਟੋਇਆ ਪੁੱਟ ਲਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਸਿਰੋਂਜ ਵਿਕਾਸ ਡਵੀਜ਼ਨ ਦੇ ਪਥਰੀਆ ਸਬ-ਤਹਿਸੀਲ ਦੇ ਅਧੀਨ ਕਜਾਰੀਆ ਬਰਖੇੜਾ ਪਿੰਡ 'ਚ ਘਰ ਦੇ ਵਿਹੜੇ 'ਚ ਬਣੇ ਖੁੱਲੇ ਬੋਰਵੈੱਲ ਵਿਚ ਮਾਸੂਮ ਬੱਚੀ ਅਸਮਿਤਾ ਡਿੱਗ ਗਈ। ਬੋਰਵੈੱਲ ਦੀ ਡੂੰਘਾਈ 20 ਤੋਂ 25 ਫੁੱਟ ਦੱਸੀ ਜਾ ਰਹੀ ਹੈ। 

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਬੱਚੀ ਅਜੇ ਹਿਲਜੁਲ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਬੱਚੀ ਦੇ ਸਾਹ ਚੱਲ ਰਹੇ ਹਨ। ਬੱਚੀ ਨੂੰ ਆਕਸੀਜਨ ਦੇਣ ਲਈ ਸਿਲੰਡਰ ਮੰਗਵਾਏ ਗਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ SDRF ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। 

ਦੱਸ ਦੇਈਏ ਕਿ ਵਿਦਿਸ਼ਾ ਜ਼ਿਲ੍ਹੇ ਵਿਚ 2-3 ਮਹੀਨੇ ਵਿਚ ਇਹ ਦੂਜਾ ਮਾਮਲਾ ਹੈ, ਜਦੋਂ ਬੱਚੀ ਬੋਰਵੈੱਲ 'ਚ ਡਿੱਗੀ ਹੈ। 14 ਮਾਰਚ 2023 ਨੂੰ ਬੋਰਵੈੱਲ 'ਚ 7 ਸਾਲ ਦਾ ਲੋਕੇਸ਼ ਡਿੱਗ ਗਿਆ ਸੀ। ਇਹ ਮਾਮਲਾ ਵਿਦਿਸ਼ਾ ਜ਼ਿਲ੍ਹੇ ਦੇ ਆਨੰਦਪੁਰ ਥਾਣੇ ਦੇ ਅਧੀਨ ਪਿੰਡ ਖੈਰਖੇੜੀ 'ਚ ਸਾਹਮਣੇ ਆਇਆ ਸੀ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਲੋਕੇਸ਼ ਨੂੰ ਬਚਾਇਆ ਨਹੀਂ ਜਾ ਸਕਿਆ ਸੀ।


author

Tanu

Content Editor

Related News