ਮੰਤਰੀ ਦੇ ਵਿਗੜੇ ਬੋਲ- ਖੂਬ ਬੱਚੇ ਪੈਦਾ ਕਰੋ, PM ਮੋਦੀ ਮਕਾਨ ਬਣਾ ਦੇਣਗੇ

Wednesday, Jan 10, 2024 - 11:22 AM (IST)

ਮੰਤਰੀ ਦੇ ਵਿਗੜੇ ਬੋਲ- ਖੂਬ ਬੱਚੇ ਪੈਦਾ ਕਰੋ, PM ਮੋਦੀ ਮਕਾਨ ਬਣਾ ਦੇਣਗੇ

ਜੈਪੁਰ- ਰਾਜਸਥਾਨ 'ਚ ਭਜਨਲਾਲ ਸਰਕਾਰ ਦੇ ਕੈਬਨਿਟ ਮੰਤਰੀ ਬਾਬੂਲਾਲ ਖਰਾੜੀ ਦਾ ਇਕ ਵੀਡੀਓ ਸੁਰਖੀਆਂ 'ਚ ਬਣਿਆ ਹੋਇਆ ਹੈ। ਬਾਬੂਲਾਲ ਨੇ ਇਕ ਅਜਿਹਾ ਬਿਆਨ ਦਿੱਤਾ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬਾਬੂਲਾਲ ਖਰਾੜੀ ਨੇ ਕਿਹਾ ਕਿ ਖੂਬ ਬੱਚੇ ਪੈਦਾ ਕਰੋ, ਪ੍ਰਧਾਨ ਮੰਤਰੀ ਮੋਦੀ ਜੀ ਤੁਹਾਡਾ ਮਕਾਨ ਬਣਾ ਦੇਣਗੇ, ਫਿਰ ਤਕਲੀਫ ਕਿਸ ਗੱਲ ਦੀ ਹੈ। ਇਸ ਦੌਰਾਨ ਮੰਚ 'ਤੇ ਮੌਜੂਦ ਨੇਤਾ ਅਤੇ ਵਰਕਰ ਵੀ ਉਨ੍ਹਾਂ ਦੇ ਬਿਆਨ 'ਤੇ ਠਹਾਕੇ ਲਾਉਣ ਲੱਗੇ। ਬਾਬੂਲਾਲ ਦਾ ਇਹ ਬਿਆਨ ਖੂਬ ਸੁਰਖੀਆਂ ਬਟੋਰ ਰਿਹਾ ਹੈ। 

ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਬਾਬੂਲਾਲ ਖਰਾੜੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਗਲਿਆਰਿਆਂ 'ਚ ਵੀ ਚਰਚਾ ਹੋ ਰਹੀ ਹੈ। ਬਾਬੂਲਾਲ ਖਰਾੜੀ ਨੇ ਕਿਹਾ ਕਿ ਦੋਸਤੋ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਦਾ ਸੁਫ਼ਨਾ ਹੈ ਕਿ ਕੋਈ ਭੁੱਖਾ ਨਾ ਸੌਂਵੇ, ਕੋਈ ਬਿਨਾਂ ਛੱਤ ਦੇ ਨਾ ਰਹੇ। ਤੁਸੀਂ ਬੱਚੇ ਖੂਬ ਪੈਦਾ ਕਰੋ। ਪ੍ਰਧਾਨ ਮੰਤਰੀ ਮੋਦੀ ਤੁਹਾਡਾ ਮਕਾਨ ਬਣਾ ਦੇਣਗੇ। ਫਿਰ ਤਕਲੀਫ਼ ਕਿਸ ਗੱਲ ਦੀ ਹੈ। ਤੁਸੀਂ ਜਾਣਦੇ ਹੋ ਕਿ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਖਰਾੜੀ ਨੇ ਉਦੈਪੁਰ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਸ਼ਾਮਲ ਹੋ ਕੇ ਲਾਭਪਾਤਰੀਆਂ ਨਾਲ ਸੰਵਾਦ ਕਰ ਰਹੇ ਸਨ। 

ਦੱਸ ਦੇਈਏ ਕਿ ਉਦੈਪੁਰ ਦੀ ਝਾਡੋਲ ਵਿਧਾਨ ਸਭਾ ਤੋਂ 4 ਵਾਰ ਵਿਧਾਇਕ ਅਤੇ ਪਹਿਲੀ ਵਾਰ ਭਜਨਲਾਲ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ ਬਾਬੂਲਾਲ ਖਰਾੜੀ ਦੀਆਂ ਦੋ ਪਤਨੀਆਂ ਹਨ, ਜਦਕਿ ਉਨ੍ਹਾਂ ਦੇ 8 ਬੱਚੇ ਹਨ। ਇਨ੍ਹਾਂ ਵਿਚ 4 ਧੀਆਂ ਅਤੇ 4 ਪੁੱਤਰ ਹਨ।
 


author

Tanu

Content Editor

Related News