ਬਬੀਤਾ ਫੋਗਾਟ ਨੇ ਦਿੱਲੀ ਪੁਲਸ ਦੀਆਂ ਮਹਿਲਾ 'ਕੋਰੋਨਾ ਯੋਧਿਆਂ' ਨੂੰ ਕੀਤਾ ਸੈਲਿਊਟ (ਤਸਵੀਰਾਂ)

04/21/2020 5:34:08 PM

ਨਵੀਂ ਦਿੱਲੀ (ਭਾਸ਼ਾ)— ਭਾਰਤੀ ਪਹਿਲਵਾਨ ਅਤੇ ਰਾਜ ਨੇਤਾ ਬਬੀਤਾ ਫੋਗਾਟ ਨੇ ਦੇਸ਼ 'ਚ ਜਾਰੀ ਲਾਕਡਾਊਨ ਦੌਰਾਨ ਮੰਗਲਵਾਰ ਨੂੰ ਲੋੜਵੰਦਾਂ ਲਈ ਭੋਜਨ ਤਿਆਰ ਕਰਨ 'ਚ ਦਿੱਲੀ ਮਹਿਲਾ ਪੁਲਸ ਕਰਮਚਾਰੀਆਂ ਦੀ ਮਦਦ ਕੀਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਰਜੁਨ ਐਵਾਰਡ ਨਾਲ ਸਨਮਾਨਤ ਅਤੇ ਰਾਸ਼ਟਰਮੰਡਲ ਸੋਨ ਤਮਗਾ ਜੇਤੂ ਬਬੀਤਾ ਫੋਗਾਟ ਨੇ ਨਜਫਗੜ੍ਹ ਪੁਲਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਮਹਿਲਾ ਪੁਲਸ ਕਰਮਚਾਰੀਆਂ ਦੀ ਮਦਦ ਕੀਤੀ, ਜੋ ਆਪਣੀ 8 ਘੰਟੇ ਦੀ ਸ਼ਿਫਟ ਦੇ 3 ਘੰਟੇ ਦੌਰਾਨ ਗਰੀਬਾਂ ਲਈ ਮਾਸਕ ਬਣਾਉਂਦੀਆਂ ਹਨ ਅਤੇ ਭੋਜਨ ਤਿਆਰ ਕਰਦੀਆਂ ਹਨ।

PunjabKesari

ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਔਰਤਾਂ, ਬੱਚਿਆਂ ਅਤੇ ਲੋੜਵੰਦ ਵਿਅਕਤੀਆਂ ਦਰਮਿਆਨ ਦੁੱਧ, ਦਵਾਈ ਦੇਣ, ਉਨ੍ਹਾਂ ਲਈ ਭੋਜਨ ਤਿਆਰ ਕਰਨ, ਮਾਸਕ ਬਣਾਉਣ ਅਤੇ ਉਨ੍ਹਾਂ ਨੂੰ ਵੰਡਣ ਦੇ ਨਾਲ-ਨਾਲ ਨਜਫਗੜ੍ਹ ਪੁਲਸ ਸਟੇਸ਼ਨ ਦੀਆਂ ਮਹਿਲਾ ਕਰਮਚਾਰੀਆਂ ਦੇ ਕੰਮ ਕਰਨ ਦੇ ਤਰੀਕੇ ਤੋਂ ਫੋਗਾਟ ਬਹੁਤ ਪ੍ਰਭਾਵਿਤ ਹੋਈ।

PunjabKesari
ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਨੇ ਇਨ੍ਹਾਂ ਸੇਵਾਵਾਂ 'ਚ ਹੱਥ ਵੰਡਾਇਆ ਅਤੇ ਯੋਗਦਾਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਫੋਗਾਟ ਨੇ ਸਮਾਜਿਕ ਦੂਰੀ ਬਣਾ ਕੇ ਰੱਖਣ 'ਚ ਪੁਲਸ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।

PunjabKesari

ਓਧਰ ਬਬੀਤਾ ਨੇ ਖੁਦ ਆਪਣੇ ਟਵਿੱਟਰ ਹੈਂਡਲ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਪੁਲਸ ਥਾਣੇ 'ਚ ਮਹਿਲਾ ਪੁਲਸ ਕਰਮਚਾਰੀ ਭੈਣਾਂ ਨਾਲ ਮਿਲ ਕੇ ਖਾਣਾ ਬਣਾਉਣ 'ਚ ਅਤੇ ਲੋੜਵੰਦ ਲੋਕਾਂ 'ਚ ਵੰਡਣ ਦਾ ਮੈਂ ਸਹਿਯੋਗ ਕੀਤਾ। ਗਰਮੀ 'ਚ ਵੀ ਜਿਸ ਉਤਸ਼ਾਹ ਨਾਲ ਮੇਰੀਆਂ ਭੈਣਾਂ ਦਿਨ-ਰਾਤ ਲੋੜਵੰਦਾਂ ਦੀ ਸੇਵਾ 'ਚ ਜੁੱਟੀਆਂ ਹਨ। ਮੇਰੇ ਕੋਲ ਇਨ੍ਹਾਂ ਭੈਣਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹੈ। ਭੈਣਾਂ ਨੂੰ ਸੈਲਿਊਟ ਕਰਦੀ ਹਾਂ।


Tanu

Content Editor

Related News