ਬਾਬਾ ਸਿੱਦੀਕੀ ਮਾਮਲਾ: ਹਮਲਾਵਰਾਂ ਨੇ ਯੂਟਿਊਬ ਵੀਡੀਓ ਤੋਂ ਸਿੱਖੀ ਸੀ ਬੰਦੂਕ ਚਲਾਉਣੀ

Wednesday, Oct 16, 2024 - 12:49 PM (IST)

ਬਾਬਾ ਸਿੱਦੀਕੀ ਮਾਮਲਾ: ਹਮਲਾਵਰਾਂ ਨੇ ਯੂਟਿਊਬ ਵੀਡੀਓ ਤੋਂ ਸਿੱਖੀ ਸੀ ਬੰਦੂਕ ਚਲਾਉਣੀ

ਮੁੰਬਈ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ 'ਚ ਸ਼ਾਮਲ ਹਮਲਾਵਰਾਂ ਨੇ ਇੱਥੇ ਕੁਰਲਾ ਇਲਾਕੇ 'ਚ ਇਕ ਕਿਰਾਏ ਦੇ ਮਕਾਨ 'ਚ ਯੂਟਿਊਬ 'ਤੇ ਵੀਡੀਓ ਵੇਖ ਕੇ ਬੰਦੂਕ ਅਤੇ ਪਿਸਤੌਲ ਚਲਾਉਣਾ ਸਿੱਖਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਕਾਂਗਰਸ ਆਗੂ ਬਾਬਾ ਸਿੱਦੀਕੀ ਇਸ ਸਾਲ ਦੀ ਸ਼ੁਰੂਆਤ ਵਿਚ ਰਾਕਾਂਪਾ ਵਿਚ ਸ਼ਾਮਲ ਹੋਏ ਸਨ। ਸ਼ਨੀਵਾਰ ਰਾਤ ਨੂੰ ਮੁੰਬਈ ਦੇ ਨਿਰਮਲ ਨਗਰ ਇਲਾਕੇ 'ਚ ਉਨ੍ਹਾਂ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਤਿੰਨ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਗੋਲੀਆਂ ਵਰ੍ਹਾ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਪਾਇਆ ਕਿ ਸ਼ੱਕੀ ਹਮਲਾਵਰ ਸ਼ਿਵਕੁਮਾਰ ਗੌਤਮ ਨੇ ਉੱਤਰ ਪ੍ਰਦੇਸ਼ ਵਿਚ ਵਿਆਹ ਸਮਾਰੋਹਾਂ 'ਚ ਖੁਸ਼ੀ ਵਿਚ ਫਾਇਰਿੰਗ ਦੌਰਾਨ ਬੰਦੂਕ ਚਲਾਉਣੀ ਸਿੱਖੀ ਸੀ। ਗੌਤਮ ਅਜੇ ਫ਼ਰਾਰ ਹੈ। 

ਇਹ ਵੀ ਪੜ੍ਹੋ- ਕੌਣ ਹੈ ਬਾਬਾ ਸਿੱਦਕੀ ਦੇ ਕ.ਤਲ ਦਾ ਮੁਲਜ਼ਮ ਗੁਰਮੇਲ, ਦਾਦੀ ਬੋਲੀ- ਸਾਡੇ ਲਈ ਤਾਂ ਉਹ ਕਦੋਂ ਦਾ ਮਰ ਗਿਆ

ਅਧਿਕਾਰੀ ਨੇ ਕਿਹਾ ਕਿ ਕਰੀਬ 4 ਹਫ਼ਤੇ ਤੱਕ ਯੂਟਿਊਬ ਤੋਂ ਵੀਡੀਓ ਵੇਖ ਕੇ ਬੰਦੂਕ ਵਿਚ ਗੋਲੀ ਭਰਨਾ ਅਤੇ ਗੋਲੀ ਕੱਢਣਾ ਸਿੱਖਿਆ ਕਿਉਂਕਿ ਉਨ੍ਹਾਂ ਨੂੰ ਅਭਿਆਸ ਲਈ ਕੋਈ ਖੁੱਲ੍ਹੀ ਥਾਂ ਨਹੀਂ ਮਿਲ ਸਕੀ ਸੀ। ਮਾਮਲੇ ਵਿਚ ਸਹਿ-ਸਾਜ਼ਿਸ਼ਕਰਤਾਵਾਂ ਵਿਚ ਇਕ ਸ਼ੁਭਮ ਲੋਨਕਰ 24 ਸਤੰਬਰ ਤੱਕ ਪੁਲਸ ਦੀ ਰਡਾਰ 'ਤੇ ਸੀ। ਅਪ੍ਰੈਲ ਵਿਚ ਇੱਥੇ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿਚ ਲੋਨਕਰ ਤੋਂ ਜੂਨ ਵਿਚ ਪੁੱਛਗਿੱਛ ਹੋਈ ਸੀ ਕਿਉਂਕਿ ਇਸ ਵਿਚ ਲਾਰੈਂਸ ਬਿਸ਼ਨੋਈ ਗਿਰੋਹ ਦੀ ਸ਼ਮੂਲੀਅਤ ਦਾ ਸ਼ੱਕ ਸੀ। 

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਪਟਾਕਿਆਂ 'ਤੇ ਪਾਬੰਦੀ, ਸਰਕਾਰ ਨੇ ਜਾਰੀ ਕੀਤਾ ਹੁਕਮ

ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਭਮ ਲੋਨਕਰ ਨੂੰ ਜਨਵਰੀ ਵਿਚ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਅਕੋਟ ਪੁਲਸ ਸਟੇਸ਼ਨ ਵਿਚ ਦਰਜ ਇਕ ਆਰਮਜ਼ ਐਕਟ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਪੁਲਸ ਨੇ ਉਸ ਕੇਸ ਵਿਚ 10 ਤੋਂ ਵੱਧ ਹਥਿਆਰ ਬਰਾਮਦ ਕੀਤੇ ਸਨ। ਉਸ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਸ਼ੁਭਮ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੇ ਸੰਪਰਕ 'ਚ ਸੀ। ਅਧਿਕਾਰੀ ਨੇ ਦੱਸਿਆ ਕਿ ਉਦੋਂ ਤੋਂ ਹੀ ਪੁਲਸ ਉਸ 'ਤੇ ਨਜ਼ਰ ਰੱਖ ਰਹੀ ਸੀ ਪਰ 24 ਸਤੰਬਰ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਇਕ-ਦੂਜੇ ਨਾਲ ਗੱਲਬਾਤ ਕਰਨ ਲਈ 'ਸਨੈਪਚੈਟ' ਅਤੇ 'ਇੰਸਟਾਗ੍ਰਾਮ' ਵਰਗੀਆਂ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News