ਸਿਰਫ਼ 4 ਮਹੀਨਿਆਂ ''ਚ ਪਤੰਜਲੀ ਨੇ ਵੇਚੀਆਂ 25 ਲੱਖ ਕੋਰੋਨਿਲ ਕਿੱਟਾਂ, ਹੋਈ 250 ਕਰੋੜ ਦੀ ਕਮਾਈ

Wednesday, Nov 04, 2020 - 11:16 AM (IST)

ਨਵੀਂ ਦਿੱਲੀ : ਪਤੰਜਲੀ ਆਯੁਰਵੇਦ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਕੰਪਨੀ ਨੇ 18 ਅਕਤੂਬਰ ਤੱਕ 25 ਲੱਖ ਕੋਰੋਨਿਲ ਕਿੱਟ ਵੇਚੀਆਂ ਹਨ। ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਅਨੁਸਾਰ ਬੀਤੇ 4 ਮਹੀਨੇ ਵਿਚ 250 ਕਰੋੜ ਰੁਪਏ ਦੀ ਕੋਰੋਨਿਲ ਕਿੱਟਾਂ ਭਾਰਤ ਅਤੇ ਵਿਦੇਸ਼ਾਂ ਵਿਚ ਵੇਚੀਆਂ ਗਈਆਂ ਹਨ।  

ਕੋਰੋਨਾ ਨਾਲ ਲੜਨ ਵਿਚ ਕਾਰਗਰ ਹੋਣ ਦਾ ਦਾਅਵਾ ਕਰਣ ਵਾਲੀ ਗੋਲੀਆਂ ਨੂੰ ਪਤੰਜਲੀ ਆਯੁਰਵੇਦ ਨੇ 23 ਜੂਨ ਨੂੰ ਲਾਂਚ ਕੀਤਾ ਸੀ। ਇਹ ਵਿਕਰੀ ਆਨਲਾਈਨ, ਆਫਲਾਈਨ, ਡਾਇਰੈਕਟ ਮਾਰਕੀਟਿੰਗ, ਜਨਰਲ ਮਾਰਕੀਟਿੰਗ ਅਤੇ ਪਤੰਜਲੀ ਦੇ ਦੇਸ਼-ਵਿਦੇਸ਼ ਵਿਚ ਫੈਲੀਆਂ ਡਿਸਪੈਂਸਰੀਆਂ ਅਤੇ ਮੈਡੀਕਲ ਕੇਂਦਰਾਂ ਜ਼ਰੀਏ ਹੋਈ ਹੈ।

ਇਹ ਵੀ ਪੜ੍ਹੋ : ਸ਼ਰਮਨਾਕ, ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਮਾਂ ਨੂੰ ਹੋਈ 723 ਸਾਲ ਦੀ ਸਜ਼ਾ

ਹਾਲਾਂਕਿ ਕੋਰੋਨਿਲ ਦੀ ਲਾਂਚਿੰਗ ਤੋਂ ਬਾਅਦ ਇਸ ਦਾ ਵਿਵਾਦਾਂ ਨਾਲ ਵੀ ਸਾਥ ਰਿਹਾ ਹੈ। ਪਹਿਲਾਂ ਤਾਂ 23 ਜੂਨ ਨੂੰ ਹੀ ਇਸ ਗੱਲ 'ਤੇ ਵਿਵਾਦ ਹੋ ਗਿਆ ਕਿ ਕੋਰੋਨਿਲ ਕੋਰੋਨਾ ਵਾਇਰਸ ਦਾ ਇਲਾਜ ਹੈ। ਫਿਰ ਅਗਲੇ ਹੀ ਦਿਨ ਉਤਰਾਖੰਡ ਦੇ ਆਯੁਸ਼ ਵਿਭਾਗ ਨੇ ਪਤੰਜਲੀ ਨੂੰ ਨੋਟਿਸ ਭੇਜ ਕੇ 7 ਦਿਨਾਂ ਵਿਚ ਜਵਾਬ ਤਲਬ ਕੀਤਾ। ਫਿਰ ਪਤੰਜਲੀ ਨੇ ਆਪਣਾ ਦਾਅਵਾ ਬਦਲਦੇ ਹੋਏ ਇਸ ਨੂੰ ਕੋਰੋਨਾ ਵਾਇਰਸ ਦਾ ਸ਼ਰਤੀਆ ਇਲਾਜ ਦੱਸਣ ਦੀ ਬਜਾਏ ਇਮਿਊਨਿਟੀ ਬੂਸਟਰ ਟੈਬਲੇਟ ਦੱਸਿਆ, ਮਾਰਕਿਟ ਵਿਚ ਆਉਂਦੇ ਹੀ ਕੋਰੋਨਿਲ ਕਿੱਟ ਦੀ ਖੂਬ ਵਿਕਰੀ ਹੋਈ।

ਇਸ ਦਵਾਈ ਨੂੰ ਲਾਂਚ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ਼ ਦੇਸੀ ਸਾਮਾਨ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿਚ ਮੁਲੱਠੀ , ਗਿਲੋਏ, ਅਸ਼ਵਗੰਧਾ, ਤੁਲਸੀ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਿਲੋਏ ਵਿਚ ਪਾਏ ਜਾਣ ਵਾਲੇ ਟਿਨੋਸਪੋਰਾਇਡ ਅਤੇ ਅਸ਼ਵਗੰਧਾ ਵਿਚ ਪਾਏ ਜਾਣ ਵਾਲੇ ਐਂਟੀ ਬੈਕਟੀਰਿਅਲ ਤੱਤ ਅਤੇ ਸ਼ਵਾਸਾਰਿ ਦੇ ਰਸ ਦੇ ਪ੍ਰਯੋਗ ਨਾਲ ਇਸ ਦਵਾਈ ਦਾ ਨਿਰਮਾਣ ਹੋਇਆ ਹੈ।


cherry

Content Editor

Related News