ਬਾਬਾ ਬਰਫਾਨੀ ਦੀ ਯਾਤਰਾ: ਜੰਮੂ ''ਚ ਇੱਕਠਾ ਹੋਣ ਲੱਗਾ ਸਾਧੂਆਂ ਦਾ ਝੁੰਡ
Wednesday, Jun 14, 2017 - 03:02 PM (IST)
ਜੰਮੂ— 29 ਜੂਨ ਤੋਂ ਸ਼ੁਰੂ ਹੋਣ ਵਾਲੀ ਬਾਬਾ ਬਰਫਾਨੀ ਦੀ ਯਾਤਰਾ 'ਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਸ਼ਰਧਾਲੂਆਂ ਦਾ ਜਮਾਵੜਾ ਜੰਮੂ ਆਉਣਾ ਸ਼ੁਰੂ ਹੋ ਗਿਆ ਹੈ। ਜਿਸ 'ਚ ਮੰਦਰਾਂ ਦੀ ਨਗਰੀ ਭੋਲੇਨਾਥ ਦੇ ਰੰਗ 'ਚ ਰੰਗਨੀ ਸ਼ੁਰੂ ਹੋ ਗਈ ਹੈ। ਹਰ ਦਿਨ ਬਹੁਤ ਸੰਖਿਆ 'ਚ ਸਾਧੂਆਂ ਦੇ ਸਮੂਹ ਜੰਮੂ ਆ ਰਹੇ ਹਨ। ਉਨ੍ਹਾਂ ਦੇ ਰੁੱਕਣ ਦੀ ਵਿਵਸਥਾ ਮੰਦਰਾਂ ਦੇ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਹੈ। ਸਾਧੂਆਂ ਵੱਲੋਂ ਸਵੇਰੇ ਸ਼ਾਮ ਭੋਲੇਨਾਥ ਬਾਬਾ ਦਾ ਕੀਰਤਨ ਕੀਤਾ ਜਾ ਰਿਹਾ ਹੈ। ਬਾਬਾ ਭੋਲੇਨਾਥ ਦੇ ਕੀਰਤਨ ਨਾਲ ਵਾਤਾਵਰਣ ਸ਼ਿਵਮਯ ਹੁੰਦਾ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ ਖਲਾਮ ਸ਼ਹਿਰ ਤੋਂ ਪ੍ਰਸਤਾਵਿਤ ਸ਼੍ਰੀ ਅਮਰਨਾਥ ਯਾਤਰਾ 'ਚ ਹਿੱਸਾ ਲੈਣ ਪੁੱਜੇ ਸੰਤ ਸਦਾਨੰਦ ਗਿਰੀ ਨੇ ਇੱਥੇ ਆ ਕੇ ਦੱਸਿਆ ਕਿ ਬਾਬਾ ਭੋਲੇਨਾਥ ਯਾਤਰਾ 'ਚ ਪਿਛਲੇ 20 ਸਾਲਾਂ ਤੋਂ ਉਹ ਲਗਾਤਾਰ ਹਿੱਸਾ ਲੈਂਦੇ ਆ ਰਹੇ ਹਨ ਪਰ ਇਸ ਵਾਰ ਦੀ ਯਾਤਰਾ ਨੂੰ ਲੈ ਕੇ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਅੱਤਵਾਦੀ ਸੰਗਠਨ ਰੁਕਾਵਟ ਪਾਉਣ ਦੀ ਕੋਸ਼ਿਸ਼ ਨਾ ਕਰਨ। ਇਸ ਵਾਰ ਦੀ ਯਾਤਰਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੈਨਾ ਨੂੰ ਸੌਂਪ ਦਿੱਤੀ ਗਈ ਹੈ।
