ਬੀ. ਟੈੱਕ ਦੇ ਵਿਦਿਆਰਥੀ ਨੇ ਫੈਂਟੇਸੀ ਗੇਮਿੰਗ ਐਪ ਨਾਲ ਮਾਰੀ 1 ਕਰੋੜ ਦੀ ਸਾਈਬਰ ਠੱਗੀ
Monday, Nov 24, 2025 - 02:54 PM (IST)
ਗਾਜ਼ੀਆਬਾਦ (ਇੰਟ.) - ਫੈਂਟੇਸੀ ਗੇਮਿੰਗ ਐਪ ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਨੂੰ ਅੰਜਾਮ ਦੇ ਦਿੱਤਾ। ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ ’ਚ ਕੰਪਿਊਟਰ ਸਾਇੰਸ ’ਚ ਬੀ. ਟੈੱਕ ਕਰ ਰਹੇ ਮੁਲਜ਼ਮ ਉਤਸਵ ਮੰਡਲ (24) ਨੂੰ ਗਾਜ਼ੀਆਬਾਦ ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ 25 ਲੱਖ ਰੁਪਏ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ।
ਪੜ੍ਹੋ ਇਹ ਵੀ : ਮੋਬਾਇਲ ਰਿਚਾਰਜ ਨਾ ਹੋਣ 'ਤੇ ਮੁੰਡੇ ਨੇ ਜੋ ਕੀਤਾ, ਕਿਸੇ ਨੂੰ ਨਾ ਹੋਇਆ ਯਕੀਨ, ਰੋਂਦੇ ਰਹਿ ਗਏ ਮਾਪੇ
ਪੁਲਸ ਅਨੁਸਾਰ ਉਤਸਵ ਐਪ ਦੇ ਵਾਲੇਟ ਸਿਸਟਮ ’ਚ ਛੇੜਛਾੜ ਕਰ ਕੇ ਇਕ ਰੁਪਇਆ ਪਾ ਕੇ 2000 ਰੁਪਏ ਤੱਕ ਵਿਖਾ ਦਿੰਦਾ ਸੀ। ਉਹ ਇਹ ਰਕਮ ਆਪਣੇ ਲਿੰਕਡ ਬੈਂਕ ਅਕਾਊਂਟ ’ਚ ਟਰਾਂਸਫਰ ਕਰ ਲੈਂਦਾ ਸੀ। ਇਸ ਤਰੀਕੇ ਨਾਲ ਉਸ ਨੇ 20 ਬੈਂਕਾਂ ’ਚ ਕੁੱਲ 1 ਕਰੋੜ 1 ਲੱਖ 14 ਹਜ਼ਾਰ 95 ਰੁਪਏ ਇਕੱਠੇ ਕਰ ਲਏ ਸਨ। ਫੈਂਟੇਸੀ ਗੇਮਿੰਗ ਐਪਸ ’ਚ ਯੂਜ਼ਰ ਅਸਲੀ ਖਿਡਾਰੀਆਂ ਦੇ ਆਧਾਰ ’ਤੇ ਆਪਣੀ ਵਰਚੁਅਲ ਟੀਮ ਬਣਾਉਂਦੇ ਹਨ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਅਨੁਸਾਰ ਪੈਸੇ ਜਿੱਤਦੇ ਹਨ। ਹੁਨਰ ਆਧਾਰਿਤ ਇਨ੍ਹਾਂ ਐਪਸ ’ਚ ਗਲਤ ਵਰਤੋਂ ’ਤੇ ਆਰਥਿਕ ਧੋਖਾਦੇਹੀ ਦਾ ਖਦਸ਼ਾ ਵੀ ਰਹਿੰਦਾ ਹੈ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਜਾਣੋ ਕੀ ਹੁੰਦੇ ਹਨ ਫੈਂਟੇਸੀ ਗੇਮਿੰਗ ਐਪ?
ਦਰਅਸਲ ਫੈਂਟੇਸੀ ਗੇਮਿੰਗ ਐਪ ਅਜਿਹੇ ਮੋਬਾਈਲ ਪਲੇਟਫਾਰਮ ਹੁੰਦੇ ਹਨ, ਜਿੱਥੇ ਯੂਜ਼ਰ ਅਸਲੀ ਖਿਡਾਰੀਆਂ ਅਤੇ ਅਸਲੀ ਮੈਚਾਂ ਦੇ ਆਧਾਰ ’ਤੇ ਆਪਣੀ ਵਰਚੁਅਲ ਟੀਮ ਬਣਾਉਂਦੇ ਹਨ। ਮੈਚ ’ਚ ਖਿਡਾਰੀਆਂ ਦੇ ਅਸਲੀ ਪ੍ਰਦਰਸ਼ਨ ਅਨੁਸਾਰ ਯੂਜ਼ਰ ਨੂੰ ਪੁਆਇੰਟਸ ਅਤੇ ਪੈਸੇ ਮਿਲਦੇ ਹਨ। ਇਹ ਐਪ ਕ੍ਰਿਕਟ, ਫੁੱਟਬਾਲ, ਕਬੱਡੀ ਵਰਗੀਆਂ ਖੇਡਾਂ ’ਤੇ ਆਧਾਰਿਤ ਹੁੰਦੇ ਹਨ। ਇਨ੍ਹਾਂ ’ਚ ਹੁਨਰ, ਜਾਣਕਾਰੀ ਅਤੇ ਰਣਨੀਤੀ ਦੀ ਜ਼ਰੂਰਤ ਹੁੰਦੀ ਹੈ ਪਰ ਗਲਤ ਵਰਤੋਂ ਜਾਂ ਅਡਿਕਸ਼ਨ ਨਾਲ ਆਰਥਿਕ ਜੋਖਮ ਵੀ ਰਹਿੰਦਾ ਹੈ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
