UP: ਆਜ਼ਮਗੜ੍ਹ 'ਚ ਸ਼ਰਧਾ ਕਤਲਕਾਂਡ ਵਰਗਾ ਮਾਮਲਾ, ਲੜਕੀ ਦੇ 5 ਟੁਕੜੇ ਕਰ ਲਾਸ਼ ਖੂਹ 'ਚ ਸੁੱਟੀ

11/20/2022 11:10:40 PM

ਨੈਸ਼ਨਲ ਡੈਸਕ : ਇਕ ਪਾਸੇ ਜਿੱਥੇ ਸ਼ਰਧਾ ਕਤਲਕਾਂਡ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਹੁਣ ਯੂਪੀ ਦੇ ਆਜ਼ਮਗੜ੍ਹ ਜ਼ਿਲ੍ਹੇ 'ਚ ਵੀ ਬੇਰਹਿਮੀ ਨਾਲ ਕਤਲ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਆਜ਼ਮਗੜ੍ਹ 'ਚ ਅਹਰੌਲਾ ਥਾਣਾ ਖੇਤਰ ਦੇ ਪਿੰਡ ਗੌਰੀ ਕਾ ਪੁਰਾ ਨੇੜੇ ਸੜਕ ਕਿਨਾਰੇ ਖੂਹ 'ਚੋਂ 5 ਟੁਕੜਿਆਂ 'ਚ ਲਾਸ਼ ਬਰਾਮਦ ਹੋਣ ਦਾ ਖੁਲਾਸਾ ਕੀਤਾ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਤੇ ਕਤਲ ਦੇ ਦੋਸ਼ੀ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾ ਦਾ ਸਿਰ ਬਰਾਮਦ ਕਰ ਲਿਆ ਹੈ, ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : DGP ਪੰਜਾਬ ਦਾ ਅਹਿਮ ਬਿਆਨ, ਕਿਹਾ- ਗੋਲਡੀ ਬਰਾੜ ਨੂੰ ਬਹੁਤ ਜਲਦ ਲਿਆਂਦਾ ਜਾਵੇਗਾ ਪੰਜਾਬ

ਪ੍ਰਿੰਸ ਯਾਦਵ ਨਾਂ ਦਾ ਨੌਜਵਾਨ ਲੜਕੀ ਦੀ ਲਾਸ਼ ਦੇ ਕਈ ਟੁਕੜੇ ਕਰਕੇ ਬੇਰਹਿਮੀ ਨਾਲ ਕਤਲ ਨੂੰ ਅੰਜਾਮ ਦੇਣ ਦਾ ਮੁੱਖ ਦੋਸ਼ੀ ਨਿਕਲਿਆ। ਇਸ ਨੌਜਵਾਨ ਦੀ ਭੈਣ ਨਾਲ ਮ੍ਰਿਤਕਾ ਦੀ ਦੋਸਤੀ ਸੀ। ਇੰਨਾ ਹੀ ਨਹੀਂ, ਦੋਵਾਂ ਦਾ ਇਕ-ਦੂਜੇ ਦੇ ਘਰ ਵੀ ਆਉਣਾ-ਜਾਣਾ ਸੀ। ਲੜਕੀ ਦੇ 2 ਸਾਲ ਤੋਂ ਪ੍ਰਿੰਸ ਨਾਲ ਪ੍ਰੇਮ ਸੰਬੰਧ ਸਨ, ਇਸ ਲਈ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਕਿਤੇ ਹੋਰ ਵਿਆਹ ਹੋਵੇ। ਉਸ ਨੇ ਉਸ 'ਤੇ ਵਿਆਹ ਤੋੜਨ ਲਈ ਦਬਾਅ ਪਾਇਆ, ਜਿਸ ਤੋਂ ਅਰਾਧਨਾ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੁੱਸਾ ਆ ਗਿਆ। ਪ੍ਰਿੰਸ ਦੇ ਮਾਤਾ-ਪਿਤਾ ਵੀ ਨਹੀਂ ਚਾਹੁੰਦੇ ਸਨ ਕਿ ਅਰਾਧਨਾ ਦਾ ਵਿਆਹ ਕਿਤੇ ਹੋਰ ਹੋਵੇ। ਇਸ ਲਈ ਉਹ ਪ੍ਰਿੰਸ ਨਾਲ ਸਾਜ਼ਿਸ਼ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ਼ ਸਕਾਟਲੈਂਡ ਨੇ ਸਿਕਲੀਗਰ ਸਿੱਖਾਂ ਦੇ ਬੱਚਿਆਂ ਦੀ ਸਿੱਖਿਆ ਲਈ ਇਕੱਤਰ ਕੀਤੀ ਦਾਨ ਰਾਸ਼ੀ

ਮ੍ਰਿਤਕਾ ਪ੍ਰਿੰਸ ਦੀ ਬਾਈਕ 'ਤੇ ਬੈਠ ਕੇ ਭੈਰਵਧਾਮ ਜਾਣ ਲਈ ਘਰੋਂ ਨਿਕਲੀ ਸੀ। ਮੰਗਲਵਾਰ 15 ਨਵੰਬਰ ਨੂੰ ਜ਼ਿਲ੍ਹੇ ਦੇ ਅਹਰੌਲਾ ਥਾਣਾ ਖੇਤਰ 'ਚ ਗੌਰੀ ਕਾ ਪੁਰਾ ਪਿੰਡ 'ਚ ਸਥਿਤ ਇਕ ਖੂਹ 'ਚੋਂ ਉਸ ਦੀ ਲਾਸ਼ 5 ਟੁਕੜਿਆਂ 'ਚ ਮਿਲੀ, ਜਦੋਂ ਕਿ ਸਿਰ ਗਾਇਬ ਸੀ। ਮ੍ਰਿਤਕਾ ਦੀ ਪਛਾਣ 22 ਸਾਲਾ ਅਰਾਧਨਾ ਪ੍ਰਜਾਪਤੀ ਵਜੋਂ ਹੋਈ ਹੈ, ਜੋ ਇਸਹਾਕਪੁਰ ਸਥਿਤ ਆਪਣੇ ਨਾਨਕੇ ਘਰ ਰਹਿ ਰਹੀ ਸੀ। ਉਸ ਦੀ ਪਛਾਣ ਉਸ ਦੇ ਪਿਤਾ ਕੇਦਾਰ ਅਤੇ ਭਰਾ ਸੁਨੀਲ ਪ੍ਰਜਾਪਤੀ ਨੇ ਕੀਤੀ। ਪਹਿਲਾਂ ਗਲ਼ਾ ਘੁੱਟ ਕੇ ਮਾਰਿਆ ਤੇ ਫਿਰ ਲੜਕੀ ਨੂੰ ਆਸਾਨੀ ਨਾਲ ਕਿਤੇ ਹੋਰ ਲੁਕਾਉਣ ਲਈ ਉਸ ਦੇ ਹੱਥ-ਪੈਰ ਕੱਟ ਦਿੱਤੇ। ਪਛਾਣ ਤੋਂ ਬਚਣ ਲਈ ਸਿਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਗਿਆ। ਉਸ ਨੇ ਇਕ ਖੂਹ ਚੁਣਿਆ, ਜੋ ਮੁੱਖ ਸੜਕ ਦੇ ਕਿਨਾਰੇ ਸੀ ਅਤੇ ਉੱਪਰੋਂ ਝਾੜੀਆਂ ਨਾਲ ਢਕਿਆ ਹੋਇਆ ਸੀ ਤਾਂ ਜੋ ਲਾਸ਼ ਬਰਾਮਦ ਨਾ ਹੋ ਸਕੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News