ਪੀੜ੍ਹੀਆਂ ਤੋਂ ਪਰਿਵਾਰ ਸਿਲਾਈ ਕਰ ਰਿਹੈ ਰਾਮਲਲਾ ਦੇ ਕੱਪੜੇ, ਭੂਮੀ ਪੂਜਨ ''ਤੇ ਅਜਿਹੀ ਹੋਵੇਗੀ ਪੋਸ਼ਾਕ

07/30/2020 6:09:22 PM

ਅਯੁੱਧਿਆ— ਲੰਬੀ ਉਡੀਕ ਤੋਂ ਬਾਅਦ ਆਖਰਕਾਰ 5 ਅਗਸਤ 2020 ਨੂੰ ਅਯੁੱਧਿਆ ਇਤਿਹਾਸਕ ਪਲਾਂ ਦਾ ਗਵਾਹ ਬਣੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹੱਥਾਂ ਨਾਲ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਭੂਮੀ ਪੂਜਨ ਹੋਵੇਗਾ। ਇਸ ਪ੍ਰੋਗਰਾਮ ਨੂੰ ਲੈ ਕੇ ਅਯੁੱਧਿਆ 'ਚ ਤਿਆਰੀਆਂ ਜ਼ੋਰਾਂ 'ਤੇ ਹਨ। 3 ਅਗਸਤ ਤੋਂ ਉਤਸਵ ਸ਼ੁਰੂ ਹੋ ਜਾਣਗੇ ਅਤੇ ਰਾਮ ਨਗਰੀ ਅਯੁੱਧਿਆ ਵੱਡੀ ਗਿਣਤੀ 'ਚ ਦੀਵਿਆਂ ਦੀ ਰੋਸ਼ਨੀ ਨਾਲ ਜਗਮਗਾ ਉਠੇਗੀ। ਹਰ ਕਿਸੇ ਨੂੰ ਭੂਮੀ ਪੂਜਨ ਦੀ ਉਡੀਕ ਹੈ। ਇੱਥੇ ਇਮਾਰਤਾਂ 'ਤੇ ਰੰਗ-ਰੋਗਨ ਕੀਤਾ ਜਾ ਰਿਹਾ ਹੈ। ਇਸ ਸਭ ਦੇ ਦਰਮਿਆਨ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ 5 ਅਗਸਤ ਵਾਲੇ ਦਿਨ ਰਾਮਲਲਾ ਨੂੰ ਕਿਸ ਤਰ੍ਹਾਂ ਦੀ ਪੋਸ਼ਾਕ ਪਹਿਨਾਈ ਜਾਵੇਗੀ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਸਿਲਾਈ ਕੌਣ ਕਰੇਗਾ।

PunjabKesari

ਦਰਅਸਲ ਇਕ ਪਰਿਵਾਰ ਰਾਮਲਲਾ ਲਈ ਪੀੜ੍ਹੀਆਂ ਤੋਂ ਕੱਪੜੇ ਸਿਲਾਈ ਕਰਦਾ ਆ ਰਿਹਾ ਹੈ। ਬਾਬੂਲਾਲ ਟੇਲਰਜ਼ ਦੇ ਨਾਂ ਤੋਂ ਮਸ਼ਹੂਰ ਭਗਵਤ ਪ੍ਰਸਾਦ ਆਪਣੇ ਪਰਿਵਾਰ ਨਾਲ ਰਾਮਲਲਾ ਦੇ ਕੱਪੜੇ ਸਿਲਾਈ ਕਰਦੇ ਹਨ। ਇਸ ਇਤਿਹਾਸਕ ਮੌਕੇ ਰਾਮਲਲਾ ਨੂੰ ਰਤਨ ਨਾਲ ਜੜੇ ਅਤੇ ਹਰੇ ਰੰਗ ਦੀ ਪੋਸ਼ਾਕ ਪਹਿਨਾਈ ਜਾਵੇਗੀ। ਇਹ ਪੋਸ਼ਾਕ ਅਯੁੱਧਿਆ ਦੇ ਹੀ ਇਕ ਸੰਤ ਕਲਕੀਰਾਮ ਰਾਮਲਾਲ ਲਈ ਸਿਲਵਾ ਰਹੇ ਹਨ। ਭੂਮੀ ਭੂਜਨ ਦੇ ਦਿਨ ਰਾਮਲਾਲ ਇਸੇ ਕੱਪੜਿਆਂ ਨੂੰ ਧਾਰਨ ਕਰਨਗੇ। ਅਯੁੱਧਿਆ ਦੇ ਮੰਦਰ 'ਚ ਭਗਵਾਨ ਦੀ ਪੋਸ਼ਾਕ ਦਿਨ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਇਸ ਪਰੰਪਰਾ ਦਾ ਪਾਲਣ ਅਯੁੱਧਿਆ 'ਚ ਬਣਨ ਵਾਲੇ ਰਾਮ ਮੰਦਰ ਵਿਚ ਵੀ ਕੀਤਾ ਜਾਵੇਗਾ। 

PunjabKesari

ਰਾਮਲਲਾ ਦੇ ਦਰਜ਼ੀ ਭਗਵਤ ਪ੍ਰਸਾਦ ਦਾ ਕਹਿਣਾ ਹੈ ਕਿ ਰਾਮਲਲਾ ਦੇ 7 ਦਿਨ ਦੇ 7 ਕੱਪੜੇ ਹੁੰਦੇ ਹਨ। ਐਤਵਾਰ ਨੂੰ ਗੁਲਾਬੀ, ਸੋਮਵਾਰ ਨੂੰ ਸਫੈਦ, ਮੰਗਰਵਾਰ ਨੂੰ ਲਾਲ, ਬੁੱਧਵਾਰ ਨੂੰ ਹਰਾ, ਵੀਰਵਾਰ ਨੂੰ ਪੀਲਾ, ਸ਼ੁੱਕਰਵਾਰ ਨੂੰ ਕ੍ਰੀਮ ਰੰਗ ਅਤੇ ਸ਼ਨੀਵਾਰ ਨੂੰ ਨੀਲੇ ਰੰਗ ਦੀ ਪੋਸ਼ਾਕ ਰਾਮਲਾਲ ਦੀਆਂ ਬਣਦੀਆਂ ਹਨ। 5 ਅਗਸਤ ਨੂੰ ਬੁੱਧਵਾਰ ਹੈ। ਇਸ ਦਿਨ ਰਾਮਲਲਾ ਹਰੇ ਰੰਗ ਦੀ ਪੋਸ਼ਾਕ ਪਹਿਨਣਗੇ। ਇਸ ਵਿਚ ਭਗਵਾ ਰੰਗ ਦਾ ਗੋਟਾ ਲੱਗਾ ਹੈ, ਪੀਲਾ ਗੋਟਾ ਲੱਗਾ ਹੈ ਅਤੇ ਲਾਲ ਗੋਟਾ ਲੱਗਾ ਹੈ। ਇਸ ਤੋਂ ਇਲਾਵਾ ਇਸ ਵਿਚ ਰਤਨ ਜੜੇ ਜਾਣਗੇ। ਨਵਰਤਨ ਦੀ ਮਾਲਾ ਵੀ ਪਹਿਨਾਈ ਜਾਵੇਗੀ।


Tanu

Content Editor

Related News