ਅਯੁੱਧਿਆ ''ਚ ਰਾਮ ਮੰਦਰ ਦੇ ਭੂਮੀ ਪੂਜਨ ਲਈ 51 ਪ੍ਰਮੁੱਖ ਨਦੀਆਂ ਅਤੇ ਤੀਰਥਾਂ ਤੋਂ ਆਇਆ ਪਾਣੀ

07/30/2020 1:10:22 PM

ਅਯੁੱਧਿਆ- ਅਯੁੱਧਿਆ 'ਚ ਸ਼੍ਰੀ ਰਾਮ ਦੇ ਜਨਮ ਸਥਾਨ 'ਤੇ ਬਣਨ ਵਾਲੇ ਸ਼ਾਨਦਾਰ ਮੰਦਰ ਦੇ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ 'ਚ 51 ਨਦੀਆਂ ਦਾ ਪਾਣੀ ਅਤੇ ਤੀਰਥ ਸਥਾਨਾਂ ਦੀ ਮਿੱਟੀ ਵਰਤੋਂ 'ਚ ਲਿਆਂਦੀ ਜਾਵੇਗੀ। ਰਾਮ ਜਨਮਭੂਮੀ 'ਚ ਵਿਰਾਜਮਾਨ ਰਾਮਲਲਾ ਦੇ ਮੰਦਰ ਨਿਰਮਾਣ ਨੂੰ ਲੈ ਕੇ 5 ਅਗਸਤ ਦੇ ਭੂਮੀ ਪੂਜਨ ਲਈ ਲਗਾਤਾਰ ਡਾਕ ਸੇਵਾ ਦੇ ਮਾਧਿਅਮ ਨਾਲ ਵੱਖ-ਵੱਖ ਸੂਬਿਆਂ ਤੋਂ ਨਦੀਆਂ ਅਤੇ ਪਵਿੱਤਰ ਸਥਾਨਾਂ ਦਾ ਪਾਣੀ ਅਤੇ ਮਿੱਟੀ ਇੱਥੇ ਆ ਰਹੀ ਹੈ। ਕੁਝ ਸੰਸਥਾਵਾਂ ਕਲਸ਼ 'ਚ ਭਰ ਕੇ ਪਾਣੀ ਅਤੇ ਮਿੱਟੀ ਲਿਆ ਰਹੀਆਂ ਹਨ ਅਤੇ ਰਾਮ ਜਨਮਭੂਮੀ ਟਰੱਸਟ ਦੇ ਚੇਅਰਮੈਨ ਨ੍ਰਿਤਿਆ ਗੋਪਾਲ ਦਾਸ ਨੂੰ ਸੌਂਪ ਰਹੇ ਹਨ। 

ਰਾਜਧਾਨੀ ਲਖਨਊ ਦੇ ਇਤਿਹਾਸਕ ਐਸ਼ਬਾਗ ਦੀ ਰਾਮਲੀਲਾ ਦੀ ਮਿੱਟੀ ਵੀ ਬੁੱਧਵਾਰ ਨੂੰ ਇੱਥੇ ਆਏ। 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਸਹਿਰੇ ਦੇ ਦਿਨ ਇੱਥੇ ਰਾਮ ਅਤੇ ਲਕਸ਼ਮਣ ਦਾ ਤਿਲਕ ਕੀਤਾ ਸੀ। ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਫ਼ਤਰ ਅਨੁਸਾਰ ਬੁੱਧਵਾਰ ਤੱਕ 8-8 ਸੰਗਠਨਿਕ ਸੂਬਿਆਂ ਤੋਂ ਮਿੱਟੀ ਅਤੇ ਪਾਣੀ ਇੱਥੇ ਆਇਆ। ਇਨ੍ਹਾਂ ਸੂਬਿਆਂ 'ਚ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਆਸਾਮ, ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ ਅਤੇ ਬੰਗਾਲ ਸ਼ਾਮਲ ਹੈ। ਹੁਣ ਤੱਕ 51 ਨਦੀਆਂ ਅਤੇ ਪਵਿੱਤਰ ਤੀਰਥਾਂ ਦੀ ਮਿੱਟੀ ਇੱਥੇ ਪਹੁੰਚ ਗਈ ਹੈ, ਜਿਸ ਨੂੰ ਦਫ਼ਤਰ 'ਚ ਸੁਰੱਖਿਅਤ ਰੱਖਿਆ ਗਿਆ ਹੈ।


DIsha

Content Editor

Related News