ਅਯੁੱਧਿਆ 'ਚ ਰਚਿਆ ਗਿਆ ਇਤਿਹਾਸ, ਪੀ. ਐੱਮ. ਮੋਦੀ ਨੇ ਰੱਖੀ ਰਾਮ ਮੰਦਰ ਦੀ ਨੀਂਹ
Wednesday, Aug 05, 2020 - 01:15 PM (IST)

ਅਯੁੱਧਿਆ— ਅਯੁੱਧਿਆ ਨਗਰੀ 'ਚ ਜੈ ਸ਼੍ਰੀ ਰਾਮ ਦੇ ਜੈਕਾਰਿਆ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਅੱਜ ਯਾਨੀ ਕਿ 5 ਅਗਸਤ ਨੂੰ ਨੀਂਹ ਪੱਥਰ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਇਹ ਸ਼ੁੱਭ ਕਾਰਜ ਹੋਇਆ ਹੈ। ਇਸ ਦੇ ਨਾਲ ਹੀ ਅਯੁੱਧਿਆ 'ਚ ਅੱਜ ਇਤਿਹਾਸ ਰਚਿਆ ਗਿਆ। ਭੂਮੀ ਪੂਜਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੁੱਭ ਮਹੂਰਤ ਦੇ ਸਮੇਂ ਨੀਂਹ ਰੱਖੀ। ਮੋਦੀ ਨੇ ਠੀਕ 12.44.08 ਵਜੇ ਨੀਂਹ ਰੱਖੀ। ਇਸ ਤੋਂ ਬਾਅਦ ਉਨ੍ਹਾਂ ਨੇ ਧਰਤੀ ਨੂੰ ਪ੍ਰਣਾਮ ਕੀਤਾ।
ਰਾਮ ਭਗਤਾਂ ਦੀ ਕਰੀਬ 500 ਸਾਲ ਪੁਰਾਣੀ ਲੰਬੀ ਉਡੀਕ ਅੱਜ ਖਤਮ ਹੋ ਗਈ ਹੈ। ਸਾਲਾਂ ਤੱਕ ਅਦਾਲਤ 'ਚ ਮਾਮਲਾ ਚੱਲਣ ਮਗਰੋਂ ਅੱਜ ਅਯੁੱਧਿਆ ਵਿਚ ਰਾਮ ਮੰਦਰ ਦੀ ਨੀਂਹ ਰੱਖ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਨੀਂਹ ਰੱਖਣ ਤੋਂ ਪਹਿਲਾਂ ਇਕ ਬੂਟਾ ਲਾਇਆ ਅਤੇ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਯੋਗੀ ਆਦਿਤਿਆਨਾਥ, ਮੋਹਨ ਭਾਗਵਤ, ਆਨੰਦੀ ਬੇਨ ਪਟੇਲ ਮੌਜੂਦ ਰਹੇ।