ਅਯੁੱਧਿਆ ''ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ

08/01/2020 10:58:11 AM

ਭੋਪਾਲ (ਵਾਰਤਾ)— ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਅੱਜ ਕਿਹਾ ਹੈ ਕਿ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਚਾਹੁੰਦੇ ਸਨ ਕਿ ਅਯੁੱਧਿਆ 'ਚ ਰਾਮ ਜਨਮਭੂਮੀ 'ਤੇ ਵੱਡਾ ਮੰਦਰ ਬਣੇ ਅਤੇ ਰਾਮ ਲਲਾ ਉੱਥੇ ਬਿਰਾਜਮਾਨ ਹੋਣ। ਦਿਗਵਿਜੇ ਸਿੰਘ ਨੇ ਟਵਿੱਟਰ 'ਤੇ ਟਵੀਟ ਜ਼ਰੀਏ ਇਹ ਗੱਲ ਆਖੀ। ਉਨ੍ਹਾਂ ਲਿਖਿਆ ਕਿ ਸਾਡੀ ਆਸਥਾ ਦੇ ਕੇਂਦਰ ਭਗਵਾਨ ਰਾਮ ਹੀ ਹਨ! ਅਤੇ ਅੱਜ ਸਮੁੱਚਾ ਦੇਸ਼ ਵੀ ਰਾਮ ਭਰੋਸੇ ਹੀ ਚੱਲ ਰਿਹਾ ਹੈ। ਇਸ ਲਈ ਸਾਡੀ ਸਾਰਿਆਂ ਦੀ ਇੱਛਾ ਹੈ ਕਿ ਛੇਤੀ ਤੋਂ ਛੇਤੀ ਇਕ ਵੱਡਾ ਮੰਦਰ ਅਯੁੱਧਿਆ ਰਾਮ ਜਨਮ ਭੂਮੀ 'ਤੇ ਬਣੇ ਅਤੇ ਰਾਮ ਲਲਾ ਉੱਥੇ ਬਿਰਾਜਨ। ਸਵ. ਰਾਜੀਵ ਗਾਂਧੀ ਵੀ ਇਹ ਹੀ ਚਾਹੁੰਦੇ ਸਨ। 

PunjabKesari

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਹੇ ਦਿਗਵਿਜੇ ਨੇ ਲੜੀਵਾਰ ਟਵੀਟ 'ਚ ਲਿਖਿਆ ਹੈ- ਰਹੀ ਗੱਲ ਮੁਹਰਤ ਦੀ, ਤਾਂ ਇਸ ਦੇਸ਼ ਵਿਚ 90 ਫੀਸਦੀ ਤੋਂ ਵੀ ਵਧੇਰੇ ਹਿੰਦੂ ਅਜਿਹੇ ਹੋਣਗੇ, ਜੋ ਮੁਹਰਤ, ਗ੍ਰਹਿ ਦਸ਼ਾ, ਜੋਤਿਸ਼ੀ ਆਦਿ ਧਾਰਮਿਕ ਵਿਗਿਆਨ ਨੂੰ ਮੰਨਦੇ ਹਨ। ਮੈਂ ਇਸ ਤੱਥ 'ਤੇ ਨਿਰਪੱਖ ਹਾਂ ਕਿ 5 ਅਗਸਤ ਨੂੰ ਨੀਂਹ ਪੱਥਰ ਦਾ ਕੋਈ ਮੁਹਰਤ ਨਹੀਂ ਹੈ। ਇਹ ਸਿੱਧੇ-ਸਿੱਧੇ ਧਾਰਮਿਕ ਭਾਵਨਾਵਾਂ ਅਤੇ ਮਾਨਤਾਵਾਂ ਨਾਲ ਖਿਲਵਾੜ ਹੈ।

PunjabKesari

ਦੱਸਣਯੋਗ ਹੈ ਕਿ 5 ਅਗਸਤ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਭੂਮੀ ਪੂਜਨ ਹੋਵੇਗਾ, ਜਿਸ 'ਚ ਕਈ ਨੇਤਾ, ਸਾਧੂ-ਸੰਤ ਆਦਿ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ 'ਚ ਲੈ ਕੇ ਅਯੁੱਧਿਆ 'ਚ ਤਿਆਰੀਆਂ ਜ਼ੋਰਾਂ 'ਤੇ ਹਨ। ਰਾਮ ਨਗਰੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਜਾ ਰਿਹਾ ਹੈ। ਰਾਮ ਮੰਦਰ ਬਣਨ ਨਾਲ ਲੱਖਾਂ ਭਗਤਾਂ ਦੀ ਇੱਛਾ ਪੂਰੀ ਹੋਵੇਗੀ, ਜੋ ਕਿ ਲੰਬੇ ਸਮੇਂ ਤੋਂ ਸੀ।


Tanu

Content Editor

Related News