ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਲੱਲਾ ਨੇ ਝਪਕਾਈਆਂ ਪਲਕਾਂ, ਵਾਇਰਲ ਹੋ ਰਿਹਾ ਵੀਡੀਓ

Tuesday, Jan 23, 2024 - 02:29 PM (IST)

ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਲੱਲਾ ਨੇ ਝਪਕਾਈਆਂ ਪਲਕਾਂ, ਵਾਇਰਲ ਹੋ ਰਿਹਾ ਵੀਡੀਓ

ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ 'ਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਵੀ ਰਾਮ ਮੰਦਰ ਹੀ ਛਾਇਆ ਰਿਹਾ ਅਤੇ ਲੋਕਾਂ ਨੇ ਬਿਰਾਜਮਾਨ ਰਾਮਲੱਲਾ ਦੀਆਂ ਤਸਵੀਰਾਂ ਅਤੇ ਵੀਡੀਓ ਜੰਮ ਕੇ ਸ਼ੇਅਰ ਕੀਤੇ। ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਬਾਅਦ ਕੀ ਤੁਸੀਂ ਰਾਮਲੱਲਾ ਦੀ ਮੂਰਤੀ ਦੀਆਂ 'ਅੱਖਾਂ ਝਪਕਾਉਂਦੇ' ਹੋਏ ਮਨਮੋਹਕ ਦ੍ਰਿਸ਼ ਦੇਖਿਆ ਹੈ? ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਰਾਮਲੱਲਾ ਆਪਣੀਆਂ ਅੱਖਾਂ ਝਪਕਾਉਂਦੇ ਅਤੇ ਚਿਹਰੇ 'ਤੇ ਮੁਸਕੁਰਾਹਟ ਬਿਖੇਰਦੇ ਨਜ਼ਰ ਆ ਰਹੇ ਹਨ। ਰਾਮਲੱਲਾ ਇਸ 'ਚ ਆਪਣੀ ਗਰਦਨ ਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਬੁੱਲ੍ਹ ਅਤੇ ਗੱਲ੍ਹਾਂ ਵੀ ਹਿਲ ਰਹੀਆਂ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਰਾਮਲੱਲਾ ਆਪਣੇ ਭਗਤਾਂ 'ਤੇ ਕ੍ਰਿਪਾ ਦ੍ਰਿਸ਼ਟੀ ਪਾ ਰਹੇ ਹਨ। ਵੀਡੀਓ ਕਲਿੱਪ ਦੇਖਣ ਤੋਂ ਬਾਅਦ ਲੋਕ ਮੋਹਿਤ ਹੋ ਗਏ ਹਨ। 

 

ਹਾਲਾਂਕਿ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ। ਜੋ ਲੋਕ ਨਹੀਂ ਜਾਣਦੇ ਉਨ੍ਹਾਂ ਲਈ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ। ਇਕ ਯੂਜ਼ਰ ਨੇ ਵੀਡੀਓ 'ਤੇ ਕਮੈਂਟ ਕੀਤਾ,''ਮੈਂ ਇਸ ਨੂੰ ਦੇਖਣ ਲਈ ਤਿਆਰ ਨਹੀਂ ਸੀ ਪਰ ਵੀਡੀਓ ਦੇਖਣ ਤੋਂ ਬਾਅਦ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ।'' ਦੱਸ ਦੇਈਏ ਕਿ ਰਾਮ ਮੰਦਰ 'ਚ ਸਥਾਪਿਤ ਰਾਮਲੱਲਾ ਦੀ ਮੂਰਤੀ ਨੂੰ ਮੈਸੂਰ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਬਣਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

DIsha

Content Editor

Related News