22 ਜਨਵਰੀ ਨੂੰ ਹੀ ਕਿਉਂ ਹੋ ਰਹੀ ਹੈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ, ਜਾਣੋ ਵਜ੍ਹਾ

Thursday, Jan 11, 2024 - 02:11 PM (IST)

ਅਯੁੱਧਿਆ- ਦੇਸ਼ ਭਰ ਵਿਚ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਖ਼ਬਰਾਂ ਸੁਰਖੀਆਂ ਵਿਚ ਬਣੀਆਂ ਹੋਈਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਨਿਰਮਾਣ ਅਧੀਨ ਮੰਦਰ ਦਾ ਭਾਜਪਾ ਉਦਘਾਟਨ ਕਰ ਰਹੀ ਹੈ। ਜਿਸ ਨੂੰ ਲੈ ਕੇ ਵਿਰੋਧੀ ਧਿਰ ਹਮਲਾਵਰ ਹੋ ਗਿਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਦਾ ਲਾਭ ਲੈਣ ਲਈ ਅੱਧੇ-ਅਧੂਰੇ ਮੰਦਰ ਦਾ ਉਦਘਾਟਨ ਕਰ ਰਹੀ ਹੈ। ਇਸ ਸਭ ਦੇ ਬਾਵਜੂਦ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਤੇ ਕੋਈ ਪ੍ਰਭਾਵ ਪੈਦਾ ਨਜ਼ਰ ਨਹੀਂ ਆ ਰਿਹਾ ਹੈ।

ਇਹ ਵੀ ਪੜ੍ਹੋ-  ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ

PunjabKesari

ਪਰ ਸਭ ਤੋਂ ਵੱਡਾ ਸਵਾਲ ਜੋ ਸਾਰਿਆਂ ਦੇ ਮਨ ਵਿਚ ਹੈ ਕਿ 22 ਜਨਵਰੀ 2024 ਨੂੰ ਹੀ ਰਾਮ ਲੱਲਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਿਉਂ ਕੀਤੀ ਜਾ ਰਹੀ ਹੈ? ਆਓ ਜਾਣਦੇ ਹਾਂ ਇਸ ਸੰਦਰਭ ਵਿਚ ਆਚਾਰੀਆ ਸੰਜੈ ਸ਼ੁਕਲਾ ਕੀ ਕਹਿੰਦੇ ਹਨ।

ਆਚਾਰੀਆ ਸੰਜੇ ਸ਼ੁਕਲਾ ਮੁਤਾਬਕ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਲਈ 17 ਤੋਂ 25 ਜਨਵਰੀ 2024 ਤੱਕ ਦੀ ਕੋਈ ਵੀ ਤਰੀਕ ਚੁਣੀ ਜਾਣੀ ਸੀ। ਗ੍ਰਹਿਆਂ ਅਤੇ ਤਾਰਿਆਂ ਦੀ ਗਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਲਈ 22 ਜਨਵਰੀ, 2024 ਨੂੰ 12:29 ਮਿੰਟ 08 ਸਕਿੰਟ ਦਾ ਸ਼ੁਭ ਸਮਾਂ ਤੈਅ ਕੀਤਾ ਗਿਆ ਹੈ। ਆਚਾਰੀਆ ਅਨੁਸਾਰ ਇਹ ਤਾਰੀਖ ਸ਼ੁਭ ਅਭਿਜੀਤ ਮਹੂਰਤ ਨਾਲ ਮੇਲ ਖਾਂਦੀ ਹੈ। ਹਿੰਦੂ ਧਾਰਮਿਕ ਕਥਾਵਾਂ 'ਚ ਅਭਿਜੀਤ ਮਹੂਰਤ ਨੂੰ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ। ਇਕ ਮਿਥਿਹਾਸਕ ਕਥਾ ਮੁਤਾਬਕ ਇਸ ਮਹੂਰਤ ਦੌਰਾਨ ਭਗਵਾਨ ਸ਼ਿਵ ਨੇ ਸ਼ਕਤੀਸ਼ਾਲੀ ਦੈਂਤ ਤ੍ਰਿਪੁਰਾਸੁਰ ਨੂੰ ਮਾਰਿਆ ਸੀ। ਇਹ ਮਹੂਰਤ ਕਿਸੇ ਦੇ ਵੀ ਜੀਵਨ ਤੋਂ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ। ਇਹ ਤਾਰੀਖ ਅਗਨੀ ਬਾਣ, ਮ੍ਰਿਤੂ ਬਾਣ, ਚੋਰ ਬਾਣ ਅਤੇ ਰੋਗ ਬਾਣ ਆਦਿ ਤੋਂ ਮੁਕਤ ਹੈ। 

ਇਹ ਵੀ ਪੜ੍ਹੋ-  ਰਾਮ ਮੰਦਰ 'ਚ ਲੱਗੇਗਾ 2400 ਕਿਲੋ ਦਾ ਘੰਟਾ, 2 ਕਿਲੋਮੀਟਰ ਤਕ ਗੂੰਜੇਗੀ ਆਵਾਜ਼

PunjabKesari

ਆਚਾਰੀਆ ਜੀ ਮੁਤਾਬਕ 22 ਜਨਵਰੀ 2024 ਹੋਰ ਕਈ ਯੋਗਾਂ ਅਤੇ ਤਾਰਾਮੰਡਲਾਂ ਦੇ ਮੁਕਾਬਲੇ ਵਿਸ਼ੇਸ਼ ਹੈ। ਹਿੰਦੂ ਕੈਲੰਡਰ ਮੁਤਾਬਕ ਇਸ ਦਿਨ ਸਰਵਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ, ਰਵੀ ਯੋਗ ਵਰਗੇ ਸ਼ੁਭ ਯੋਗ ਵੀ ਬਣ ਰਹੇ ਹਨ। ਇਸ ਦੇ ਨਾਲ ਹੀ ਇਸ ਦਿਨ ਮ੍ਰਿਗਾਸ਼ਿਰਾ ਨਛੱਤਰ ਵੀ ਬਣ ਰਿਹਾ ਹੈ। ਮ੍ਰਿਗਾਸ਼ਿਰਾ ਨਛੱਤਰ ਸਵੇਰੇ 3.52 ਵਜੇ (22 ਜਨਵਰੀ 2024) ਤੋਂ ਸਵੇਰੇ 04.58 ਵਜੇ ਤੱਕ ਹੈ। ਦਰਅਸਲ, ਮ੍ਰਿਗਾਸ਼ਿਰਾ ਨਛੱਤਰ ਦਾ ਸਬੰਧ ਸੋਮ ਦੇਵਤਾ ਨਾਲ ਹੈ, ਜਿਸ ਨੂੰ ਅਮਰਤਾ ਦੇ ਦੇਵਤਾ ਵਜੋਂ ਵੀ ਜਾਣਿਆ ਜਾਂਦਾ ਹੈ। ਹਿਰਨ ਵਲੋਂ ਸੂਚਿਤ  ਇਹ ਗਿਆਨ ਅਤੇ ਅਨੁਭਵ ਦੀ ਪ੍ਰਾਪਤੀ ਦਾ ਪ੍ਰਤੀਕ ਹੈ। ਮੰਗਲ ਵਲੋਂ ਸ਼ਾਸਿਤ ਮ੍ਰਿਗਾਸ਼ਿਰਾ, ਆਪਣੀ ਨਿਰੰਤਰ ਗਤੀਸ਼ੀਲਤਾ ਲਈ ਜਾਣਿਆ ਜਾਂਦਾ ਹੈ। ਇਸ ਨੂੰ ਕਈ ਤਰ੍ਹਾਂ ਦੀਆਂ ਰਸਮਾਂ ਲਈ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-  ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News