ਢਾਹਿਆ ਗਿਆ ਅਯੁੱਧਿਆ ਸਮੂਹਿਕ ਜਬਰ ਜ਼ਿਨਾਹ ਮਾਮਲੇ ਦੇ ਦੋਸ਼ੀ ਦਾ ''ਸ਼ਾਪਿੰਗ ਕੰਪਲੈਕਸ''
Thursday, Aug 22, 2024 - 03:44 PM (IST)
ਅਯੁੱਧਿਆ (ਭਾਸ਼ਾ)- ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਸਥਾਨਕ ਸਮਾਜਵਾਦੀ ਪਾਰਟੀ (ਸਪਾ) ਨੇਤਾ ਅਤੇ ਹਾਲ ਹੀ 'ਚ ਹੋਏ ਸਮੂਹਿਕ ਜਬਰ ਜ਼ਿਨਾਹ ਮਾਮਲੇ ਦੇ ਦੋਸ਼ੀ ਮੋਇਦ ਖਾਨ ਦੇ ਸ਼ਾਪਿੰਗ ਕੰਪਲੈਕਸ ਨੂੰ ਬੁਲਡੋਜ਼ਰ ਦੀ ਵਰਤੋਂ ਕਰਕੇ ਢਾਹ ਦਿੱਤਾ। ਸੋਹਵਲ ਦੇ ਉਪ ਜ਼ਿਲ੍ਹਾ ਅਧਿਕਾਰੀ ਏ.ਕੇ. ਸੈਣੀ ਨੇ ਦੱਸਿਆ ਕਿ ਬੁਲਡੋਜ਼ਰ ਨੇ ਦੁਪਹਿਰ ਡੇਢ ਵਜੇ ਦੇ ਕਰੀਬ ਭਾਦਰਸਾ ਕਸਬੇ ਦੇ 'ਕੰਪਲੈਕਸ' ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ,"ਮੋਇਦ ਖਾਨ ਦਾ 'ਸ਼ਾਪਿੰਗ ਕੰਪਲੈਕਸ' ਸਰਕਾਰੀ ਜ਼ਮੀਨ 'ਤੇ ਬਣਿਆ ਸੀ, ਇਸ ਲਈ ਅਣਅਧੀਕ੍ਰਿਤ ਇਮਾਰਤ ਨੂੰ ਸੁੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ।'' ਪੁਲਸ ਸੂਤਰਾਂ ਅਨੁਸਾਰ 'ਕੰਪਲੈਕਸ' ਖਾਲੀ ਸੀ ਅਤੇ ਬੁਲਡੋਜ਼ਰ ਦੀ ਕਾਰਵਾਈ ਤੋਂ ਪਹਿਲੇ ਉਸ 'ਚ ਸੰਚਾਲਿਤ ਕੀਤੀ ਜਾ ਰਹੀ ਇਕ ਰਾਸ਼ਟਰੀਕ੍ਰਿਤ ਬੈਂਕ ਦੀ ਬਰਾਂਚ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਢਾਹੁਣ ਦੀ ਕਾਰਵਾਈ ਦੌਰਾਨ ਪੂਰੇ ਭਦਰਸਾ ਕਸਬੇ 'ਚ ਕਾਨੂੰਨ-ਵਿਵਸਥਾ ਯਕੀਨੀ ਕਰਨ ਲਈ ਵੱਡੀ ਗਿਣਤੀ 'ਚ ਸੰਖਿਆ 'ਚ ਪੁਲਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ।
ਅਯੁੱਧਿਆ ਪੁਲਸ ਨੇ ਇਸੇ ਸਾਲ 30 ਜੁਲਾਈ ਨੂੰ ਜ਼ਿਲ੍ਹੇ ਦੇ ਪੂਰਾਕਲੰਦਰ ਥਾਣਾ ਖੇਤਰ ਦੇ ਭਦਰਸਾ ਕਸਬੇ 'ਚ ਬੇਕਰੀ ਚਲਾਉਣ ਵਾਲੇ ਸਥਾਨਕ ਸਪਾ ਨੇਤਾ ਮੁਇਦ ਖਾਨ ਅਤੇ ਉਸ ਦੇ ਕਰਮਚਾਰੀ ਰਾਜੂ ਨੂੰ 12 ਸਾਲ ਦੀ ਇਕ ਬੱਚੀ ਨਾਲ ਜਬਰ ਜ਼ਿਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਅਨੁਸਾਰ ਮੁਇਦ ਅਤੇ ਰਾਜੂ ਨੇ 2 ਮਹੀਨੇ ਪਹਿਲਾਂ ਨਾਬਾਲਗ ਨਾਲ ਜਬਰ ਜ਼ਿਨਾਹ ਕੀਤਾ ਸੀ ਅਤੇ ਇਸ ਕੰਮ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਸੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮੈਡੀਕਲ ਜਾਂਚ 'ਚ ਕੁੜੀ ਗਰਭਵਤੀ ਪਾਈ ਗਈ। ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਅਗਸਤ ਨੂੰ ਖਾਨ ਦੀ ਬੇਕਰੀ ਵੀ ਢਾਹ ਦਿੱਤੀ ਸੀ। ਜ਼ਿਲ੍ਹਾ ਅਧਿਕਾਰੀ ਚੰਦਰ ਵਿਜੇ ਸਿੰਘ ਅਨੁਸਾਰ ਮੁਇਦ ਦੀ ਬੇਕਰੀ ਇਕ ਤਾਲਾਬ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਰੂਪ ਨਾਲ ਬਣਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8