ਅਯੁੱਧਿਆ ਮਾਮਲਾ : PM ਮੋਦੀ ਨੇ ਲੋਕਾਂ ਨੂੰ ਕੀਤੀ ਸ਼ਾਂਤੀ ਬਣਾਏ ਰੱਖਣ ਦੀ ਅਪੀਲ

11/09/2019 10:09:54 AM

ਨਵੀਂ ਦਿੱਲੀ— ਸੁਪਰੀਮ ਕੋਰਟ ਸਾਲਾਂ ਤੋਂ ਪੈਂਡਿੰਗ ਅਯੁੱਧਿਆ ਮਾਮਲੇ 'ਚ ਇਤਿਹਾਸਕ ਫੈਸਲਾ ਸੁਣਾਉਣ ਜਾ ਰਿਹਾ ਹੈ। ਫੈਸਲੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਲਿਖਿਆ,''ਅਯੁੱਧਿਆ 'ਤੇ ਅੱਜ ਯਾਨੀ ਸ਼ਨੀਵਾਰ ਨੂੰ ਸੁਪਰੀਮ ਕੋਰਟ ਦਾ ਫੈਸਲਾ ਆ ਰਾਹ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੁਪਰੀਮ ਕੋਰਟ 'ਚ ਲਗਾਤਾਰ ਇਸ ਵਿਸ਼ੇ 'ਤੇ ਸੁਣਵਾਈ ਹੋ ਰਹੀ ਸੀ, ਪੂਰਾ ਦੇਸ਼ ਉਤਸੁਕਤਾ ਨਾਲ ਦੇਖ ਰਿਹਾ ਸੀ। ਇਸ ਦੌਰਾਨ ਸਮਾਜ ਦੇ ਸਾਰੇ ਵਰਗਾਂ ਵਲੋਂ ਸਦਭਾਵਨਾ ਦਾ ਵਾਤਾਵਰਣ ਬਣਾਏ ਰੱਖਣ ਲਈ ਕੀਤੀ ਗਈ ਕੋਸ਼ਿਸ਼ ਬਹੁਤ ਸ਼ਲਾਘਾਯੋਗ ਹੈ।''

ਅਦਾਲਤ ਦੇ ਮਾਣ-ਸਨਮਾਨ ਨੂੰ ਸਰਵਉੱਚ ਰੱਖਣਾ
ਦੂਜੇ ਟਵੀਟ 'ਚ ਪੀ.ਐੱਮ. ਮੋਦੀ ਨੇ ਲਿਖਿਆ,''ਦੇਸ਼ ਦੀ ਅਦਾਲਤ ਦੇ ਮਾਣ-ਸਨਮਾਨ ਨੂੰ ਸਰਵਉੱਚ ਰੱਖਦੇ ਹੋਏ ਸਮਾਜ ਦੇ ਸਾਰੇ ਪੱਖਾਂ ਨੇ, ਸਮਾਜਿਕ-ਸੰਸਕ੍ਰਿਤੀ ਸੰਗਠਨਾਂ ਨੇ, ਸਾਰੇ ਪੱਖਕਾਰਾਂ ਨੇ ਬੀਤੇ ਦਿਨੀਂ ਸਦਭਾਵਨਾ ਅਤੇ ਸਕਾਰਾਤਮਕ ਵਾਤਾਵਰਣ ਬਣਾਉਣ ਲਈ ਜੋ ਕੋਸ਼ਿਸ਼ ਕੀਤੀ, ਉਹ ਸਵਾਗਤ ਯੋਗ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਵੀ ਅਸੀਂ ਸਾਰਿਆਂ ਨੂੰ ਮਿਲ ਕੇ ਸਦਭਾਵਨਾ ਬਣਾਈ ਰੱਖਣੀ ਹੈ।

PunjabKesari

ਫੈਸਲਾ ਕਿਸੇ ਦੀ ਹਾਰ-ਜਿੱਤ ਨਹੀਂ ਹੋਵੇਗਾ
ਤੀਜੇ ਅਤੇ ਆਖਰੀ ਟਵੀਟ 'ਚ ਮੋਦੀ ਨੇ ਲਿਖਿਆ,''ਅਯੁੱਧਿਆ 'ਤੇ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਏਗਾ, ਉਹ ਕਿਸੇ ਦੀ ਹਾਰ-ਜਿੱਤ ਨਹੀਂ ਹੋਵੇਗਾ। ਦੇਸ਼  ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਸਾਡੇ ਸਾਰਿਆਂ ਦੀ ਇਹ ਪਹਿਲ ਰਹੇ ਕਿ ਇਹ ਫੈਸਲਾ ਭਾਰਤ ਦੀ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੀ ਮਹਾਨ ਪਰੰਪਰਾ ਨੂੰ ਹੋਰ ਜ਼ੋਰ ਦੇਣ।''

PunjabKesari5 ਜੱਜਾਂ ਨੇ ਕੀਤੀ 40 ਦਿਨਾਂ ਤੱਕ ਸੁਣਵਾਈ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨ ਬੈਂਚ ਨੇ ਇਸ ਮਾਮਲੇ ਦੀ 40 ਦਿਨਾਂ ਤੱਕ ਸੁਣਵਾਈ ਕੀਤੀ। ਕਈ ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ 16 ਅਕਤੂਬਰ ਨੂੰ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਯਾਨੀ ਸ਼ਨੀਵਾਰ ਨੂੰ ਫੈਸਲੇ ਦੀ ਘੜੀ ਦਾ ਇੰਤਜ਼ਾਰ ਹੈ।


DIsha

Content Editor

Related News