'ਤਿਰੰਗੇ ਦੀ ਥੀਮ' 'ਤੇ ਸਜਾਇਆ ਜਾ ਰਿਹੈ ਅਯੁੱਧਿਆ ਹਵਾਈ ਅੱਡਾ, PM ਮੋਦੀ ਦੇ ਸਵਾਗਤ 'ਚ ਲੱਗੇ ਪੋਸਟਰ
Friday, Dec 29, 2023 - 01:16 PM (IST)
ਅਯੁੱਧਿਆ- ਅਯੁੱਧਿਆ 'ਚ ਕੌਮਾਂਤਰੀ ਹਵਾਈ ਅੱਡੇ ਦਾ ਭਲਕੇ ਉਦਘਾਟਨ ਕੀਤਾ ਜਾਵੇਗਾ, ਜੋ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਨੂੰ ਰਾਮ ਮੰਦਰ ਦੀ ਭਵਨ ਨਿਰਮਾਣ ਸ਼ੈਲੀ ਦੇ ਨਾਲ ਰਵਾਇਤੀ ਰੂਪ 'ਚ ਵੀ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਅਯੁੱਧਿਆ ਦੇ ਮੁੜ ਵਿਕਸਿਤ ਰੇਲਵੇ ਸਟੇਸ਼ਨ ਅਤੇ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਵੀਰਵਾਰ ਸ਼ਾਮ ਨੂੰ ਇਤ ਨਿਊਜ਼ ਏਜੰਸੀ ਦੀ ਟੀਮ ਨੇ ਇੱਥੇ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਮਜ਼ਦੂਰਾਂ ਨੂੰ ਉਸਾਰੀ ਦੇ ਕੰਮ ਨੂੰ ਪੂਰਾ ਕਰਨ 'ਚ ਰੁੱਝੇ ਹੋਏ ਦੇਖਿਆ।
ਇਹ ਵੀ ਪੜ੍ਹੋ- ਦਿੱਲੀ-NCR 'ਚ ਸੰਘਣੀ ਧੁੰਦ ਦਾ ਕਹਿਰ, 22 ਰੇਲਾਂ ਤੇ 134 ਫਲਾਈਟਾਂ ਲੇਟ
ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਨੂੰ ਤਿਰੰਗੇ ਦੀ ਥੀਮ 'ਤੇ ਸਜਾਇਆ ਜਾ ਰਿਹਾ ਹੈ। ਇਹ ਨਵਾਂ ਬਣਿਆ ਹਵਾਈ ਅੱਡਾ ਮੁੱਖ ਅਯੁੱਧਿਆ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਇਸ 'ਚ ਆਧੁਨਿਕ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਅਯੁੱਧਿਆ ਸਟੇਸ਼ਨ ਦੀ ਨਵੀਂ ਇਮਾਰਤ ਵਾਂਗ ਰਵਾਇਤੀ ਦਿੱਖ ਦਿੱਤੀ ਗਈ ਹੈ। ਇਸ ਦਾ ਮੁੱਖ ਗੇਟ ਵੀ ਇਸੇ ਤਰ੍ਹਾਂ ਬਣਾਇਆ ਗਿਆ ਹੈ। ਸੀਤਾਪੁਰ ਰੋਡ ਵਾਲੇ ਪਾਸੇ ਤੋਂ ਹਵਾਈ ਅੱਡੇ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਕਈ ਪੋਸਟਰ ਲਗਾਏ ਗਏ ਹਨ, ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ ਉਨ੍ਹਾਂ 'ਤੇ ਸਵਾਗਤੀ ਸੰਦੇਸ਼ ਲਿਖਿਆ ਹੋਇਆ ਹੈ। ਇਸ ਮਾਰਗ 'ਤੇ ਸਜਾਵਟੀ ਲੈਂਪਪੋਸਟ ਲਗਾਏ ਗਏ ਹਨ ਜਦਕਿ ਵਿਚਕਾਰ ਹਰਿਆਲੀ ਇਸ ਖੇਤਰ ਦੀ ਰੌਣਕ ਨੂੰ ਵਧਾਉਂਦੀ ਹੈ।
ਇਹ ਵੀ ਪੜ੍ਹੋ- ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਕੌਮਾਂਤਰੀ ਹਵਾਈ ਅੱਡਾ
ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਉੱਤਰ ਪ੍ਰਦੇਸ਼ 'ਚ ਅਯੁੱਧਿਆ ਦਾ ਦੌਰਾ ਕਰਨਗੇ। ਉਹ ਸਵੇਰੇ 11.15 ਵਜੇ ਮੁੜ ਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਨਵੀਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਅਤੇ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦੇਣਗੇ। ਉਹ ਕਈ ਹੋਰ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 12.15 ਵਜੇ ਨਵੇਂ ਬਣੇ ਅਯੁੱਧਿਆ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਦੱਸਿਆ ਜਾਂਦਾ ਹੈ ਕਿ ਅਯੁੱਧਿਆ ਦੇ ਅਤਿ-ਆਧੁਨਿਕ ਹਵਾਈ ਅੱਡੇ ਦੇ ਪਹਿਲੇ ਪੜਾਅ ਨੂੰ 1,450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬੱਸ ਅਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ, 13 ਲੋਕ ਜ਼ਿੰਦਾ ਸੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8