ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਕੌਮਾਂਤਰੀ ਹਵਾਈ ਅੱਡਾ

Friday, Dec 29, 2023 - 06:01 AM (IST)

ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਕੌਮਾਂਤਰੀ ਹਵਾਈ ਅੱਡਾ

ਅਯੁੱਧਿਆ (ਇੰਟ.)– ਅਯੁੱਧਿਆ ’ਚ ਨਵੇਂ ਏਅਰਪੋਰਟ ਦਾ ਨਾਂ ‘ਮਹਾਰਿਸ਼ੀ ਵਾਲਮੀਕਿ ਕੌਮਾਂਤਰੀ ਹਵਾਈ ਅੱਡਾ ਅਯੁੱਧਿਆ ਧਾਮ’ ਹੋਵੇਗਾ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ (27 ਦਸੰਬਰ) ਹੀ ਅਯੁੱਧਿਆ ਦੇ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਅਯੁੱਧਿਆ ਧਾਮ ਜੰਕਸ਼ਨ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ (30 ਦਸੰਬਰ) ਨੂੰ ਅਯੁੱਧਿਆ ਦਾ ਦੌਰਾ ਕਰਨਗੇ। ਇਸ ਦੌਰਾਨ ਪੀ. ਐੱਮ. ਮੋਦੀ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫਤਰ ਅਨੁਸਾਰ ਅਯੁੱਧਿਆ ਦੇ ਅਤਿ-ਆਧੁਨਿਕ ਹਵਾਈ ਅੱਡੇ ਦਾ ਪਹਿਲਾ ਪੜਾਅ 1450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਖੇਤਰਫਲ 6500 ਵਰਗ ਮੀਟਰ ਹੋਵੇਗਾ, ਜੋ ਸਾਲਾਨਾ ਲਗਭਗ 10 ਲੱਖ ਯਾਤਰੀਆਂ ਦੀ ਸੇਵਾ ਕਰਨ ਲਈ ਤਿਆਰ ਰਹੇਗਾ।

ਇਹ ਖ਼ਬਰ ਵੀ ਪੜ੍ਹੋ - 5 ਸੂਬਿਆਂ ਦੇ ਚੀਫ਼ ਜਸਟਿਸਾਂ ਦੀ ਹੋਈ ਨਿਯੁਕਤੀ, ਪੰਜਾਬ ਤੇ ਹਰਿਆਣਾ ਲਈ ਜਸਟਿਸ ਸ਼ੀਲ ਨਾਗੂ ਦੇ ਨਾਂ ਦੀ ਸਿਫ਼ਾਰਿਸ਼

ਟਰਮੀਨਲ ਭਵਨ ਦਾ ਨਿਰਮਾਣ ਸ਼੍ਰੀਰਾਮ ਮੰਦਰ ਦੀ ਮੰਦਰ ਵਾਸਤੁਕਲਾ ਨੂੰ ਦਰਸਾਉਂਦਾ ਹੈ। ਅਯੁੱਧਿਆ ਹਵਾਈ ਅੱਡੇ ਦਾ ਟਰਮੀਨਲ ਭਵਨ ਵੱਖ-ਵੱਖ ਸਹੂਲਤਾਂ ਨਾਲ ਲੈਸ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News