ਪ੍ਰੀਖਿਆ ਤੋਂ ਬਚਣ ਲਈ ਵਿਦਿਆਰਥੀ ਨੇ ਭਤੀਜੇ ਨੂੰ ਕੀਤਾ ਅਗਵਾ

03/03/2020 6:38:03 PM

ਮੁਰੈਨਾ—ਖੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੋਇਆ ਮੱਧ ਪ੍ਰਦੇਸ਼ 'ਚੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦਿਲ ਦਹਿਲਾ ਦਿੱਤਾ ਹੈ। ਦਰਅਸਲ ਸੂਬੇ ਦੇ ਮੁਰੈਨਾ ਜ਼ਿਲੇ 'ਚ ਬਾਰਵੀਂ ਕਲਾਸ ਦੇ ਇੱਕ ਵਿਦਿਆਰਥੀ ਨੇ ਆਪਣੇ 3 ਸਾਲ ਦੇ ਭਤੀਜੇ ਨੂੰ ਇਸ ਲਈ ਅਗਵਾ ਕਰ ਲਿਆ, ਤਾਂ ਜੋ ਉਸਨੂੰ ਬੋਰਡ ਦੇ ਪੇਪਰ ਨਾ ਦੇਣੇ ਪੈਣਗੇ। ਇਸ ਲਈ ਪਰਿਵਾਰ ਉਸ (ਮੁਲਜ਼ਮ) ਨੂੰ ਭਤੀਜੇ ਨੂੰ ਲੱਭਣ ਦੇ ਕੰਮ 'ਚ ਲਾ ਦੇਣਗੇ। ਮੁਲਜ਼ਮ ਵਿਦਿਆਰਥੀ ਨੇ ਇੱਕ ਚਿੱਠੀ ਲਿਖੀ, ਜਿਸ 'ਚ ਲਿਖਿਆ ਸੀ ਜੇਕਰ ਬੱਚਾ ਜਿਉਂਦਾ ਚਾਹੀਦਾ ਤਾਂ ਰਣਵੀਰ ਨੂੰ ਪੜ੍ਹਨ ਤੋਂ ਹਟਾ ਦਿੱਤਾ ਜਾਵੇ ਪਰ ਜੇਕਰ ਪੁਲਸ ਨੂੰ ਦੱਸਿਆ ਤਾਂ ਬੱਚੇ ਨੂੰ ਮਾਰ ਦਿੱਤਾ ਜਾਵੇਗਾ। ਮੌਕੇ 'ਤੇ ਮਿਲੀ ਚਿੱਠੀ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ।

ਦੱਸਣਯੋਗ ਹੈ ਕਿ ਮੁਰੈਨਾ ਜ਼ਿਲੇ 'ਚ ਇਕ ਪਰਿਵਾਰ ਐਤਵਾਰ ਨੂੰ ਵਿਆਹ 'ਤੇ ਗਿਆ ਪਰ ਇਸ ਦੌਰਾਨ ਪਰਿਵਾਰ ਨੇ ਬੱਚੇ ਨੂੰ ਰਿਸ਼ਤੇਦਾਰ ਦੇ ਘਰ 'ਚ ਹੀ ਸਵਾ ਦਿੱਤਾ। ਜਦੋਂ ਉਹ ਵਿਆਹ ਤੋਂ ਵਾਪਸ ਆਏ ਤਾਂ ਬੱਚਾ ਉੱਥੋਂ ਗਾਇਬ ਸੀ।ਤਰੁੰਤ ਬੱਚੇ ਦੀ ਭਾਲ ਕੀਤੀ ਗਈ ਪਰ ਬੱਚਾ ਨਾ ਮਿਲਣ ਤੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ । ਜਦੋਂ ਪੁਲਸ ਨੇ ਮੌਕੇ 'ਤੇ ਮਿਲੀ ਚਿੱਠੀ ਰਾਹੀਂ ਸ਼ੱਕ ਦੇ ਆਧਾਰ 'ਤੇ 19 ਸਾਲਾ ਰਣਵੀਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਬੱਚੇ ਨੂੰ ਅਗਵਾ ਕਰਨ ਦੀ ਗੱਲ ਸਵੀਕਾਰ ਕਰ ਲਈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨੇ ਮਾਸੂਮ ਨੂੰ ਰੱਸੀਆਂ ਨਾਲ ਬੰਨ੍ਹ ਕੇ ਖੇਤ 'ਚ ਰੱਖਿਆ ਸੀ, ਜਿੱਥੋ ਪੁਲਸ ਨੂੰ ਬੱਚਾ ਸਹੀ ਸਲਾਮਤ ਮਿਲਿਆ।

ਪੁਲਸ ਨੇ ਦੱਸਿਆ ਕਿ ਮੁਲਜ਼ਮ ਰਣਵੀਰ ਪੜ੍ਹਨ 'ਚ ਕਮਜ਼ੋਰ ਸੀ। ਪਹਿਲਾਂ ਵੀ ਰਣਵੀਰ 10ਵੀਂ ਕਲਾਸ 'ਚੋਂ ਤਿੰਨ ਵਾਰ ਫ਼ੇਲ੍ਹ ਹੋ ਚੁੱਕਾ ਹੈ। ਉਸ ਦੌਰਾਨ ਉਹ ਗ਼ਾਇਬ ਹੋ ਗਿਆ ਅਤੇ ਚਿੱਠੀ 'ਚ ਲਿਖ ਕੇ ਭੇਜ ਦਿੱਤਾ ਕਿ ਕੁੱਝ ਅਣਪਛਾਤੇ ਲੋਕ ਮੈਨੂੰ ਕੁੱਝ ਸੁੰਘਾ ਕੇ ਲੈ ਗਏ ਸਨ। ਪੁਲਸ ਨੇ ਪੁੱਛਗਿੱਛ ਦੌਰਾਨ ਇਹਨਾਂ ਗੱਲਾਂ ਦਾ ਖ਼ੁਲਾਸਾ ਕੀਤਾ ।


Iqbalkaur

Content Editor

Related News