Aviation Ministry ਨੇ ਅਪਣਾਇਆ ਸਖ਼ਤ ਰੁਖ਼! ਇੰਡੀਗੋ, ਸਪਾਈਸਜੈੱਟ ਤੇ ਏਅਰ ਇੰਡੀਆ ਨੂੰ ਠੋਕਿਆ ਭਾਰੀ ਜੁਰਮਾਨਾ

Wednesday, Jan 17, 2024 - 09:45 PM (IST)

Aviation Ministry ਨੇ ਅਪਣਾਇਆ ਸਖ਼ਤ ਰੁਖ਼! ਇੰਡੀਗੋ, ਸਪਾਈਸਜੈੱਟ ਤੇ ਏਅਰ ਇੰਡੀਆ ਨੂੰ ਠੋਕਿਆ ਭਾਰੀ ਜੁਰਮਾਨਾ

ਨੈਸ਼ਨਲ ਡੈਸਕ- ਹਾਵਬਾਜ਼ੀ ਮੰਤਰਾਲਾ ਨੇ ਹਵਾਈ ਜਹਾਜ਼ ਕੰਪਨੀਆਂ ਨੂੰ ਭਾਰੀ ਜੁਰਮਾਨੇ ਲਗਾਏ ਹਨ। ਬੀਤੇ ਦਿਨੀਂ ਹਵਾਈ ਅੱਡੇ ਦੇ ਰਨਵੇਅ 'ਤੇ ਯਾਤਰੀਆਂ ਵੱਲੋਂ ਖਾਣਾ ਖਾਣ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦਿਆਂ ਇੰਡੀਗੋ ਏਅਰਲਾਈਨਜ਼ ਨੂੰ 1 ਕਰੋੜ 20 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। 

ਇਹੀ ਨਹੀਂ, ਰਨਵੇਅ 'ਤੇ ਯਾਤਰੀਆਂ ਵੱਲੋਂ ਖਾਣਾ ਖਾਣ ਨੂੰ ਲੈ ਕੇ ਮੰਤਰਾਲੇ ਨੇ ਮੁੰਬਈ ਹਵਾਈ ਅੱਡੇ ਦੇ ਚਾਲਕਾਂ ਨੂੰ ਵੀ 60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਸਪਾਈਸਜੈੱਟ ਅਤੇ ਏਅਰ ਇੰਡੀਆ 'ਤੇ ਵੀ 30-30 ਲੱਖ ਰੁਪਏ ਦਾ ਭਾਰੀ ਜੁਰਮਾਨਾ ਠੋਕਿਆ ਗਿਆ ਹੈ। 


author

Harpreet SIngh

Content Editor

Related News