ਚੰਦਰਯਾਨ-2 ਨੂੰ ਦੱਸਿਆ ਅਵੈਂਜਰਸ ਐਂਡਗੇਮ ਨੂੰ ਘੱਟ ਖਰਚੀਲਾ : ਵਿਦੇਸ਼ੀ ਮੀਡੀਆ

Sunday, Jul 14, 2019 - 08:05 PM (IST)

ਚੰਦਰਯਾਨ-2 ਨੂੰ ਦੱਸਿਆ ਅਵੈਂਜਰਸ ਐਂਡਗੇਮ ਨੂੰ ਘੱਟ ਖਰਚੀਲਾ : ਵਿਦੇਸ਼ੀ ਮੀਡੀਆ

ਵਾਸ਼ਿੰਗਟਨ - ਵਿਦੇਸ਼ੀ ਮੀਡੀਆ ਨੇ ਭਾਰਤ ਦੇ ਦੂਜੇ ਮੂਨ ਮਿਸ਼ਨ ਚੰਦਰਯਾਨ-2 ਨੂੰ ਹਾਲੀਵੁੱਡ ਫਿਲਮ 'ਅਵੈਂਜਰਸ ਐਂਡਗੇਮ' ਤੋਂ ਘੱਟ ਖਰਚੀਲਾ ਦੱਸਿਆ ਹੈ। ਵਿਦੇਸ਼ੀ ਮੀਡੀਆ ਅਤੇ ਵਿਗਿਆਨਕ ਜਰਨਲਾਂ 'ਚ ਚੰਦਰਯਾਨ-2 ਦੀ ਲਾਗਤ ਨੂੰ ਹਾਲੀਵੁੱਡ ਫਿਲਮ ਅਵੈਂਜਰਸ ਐਂਡਗੇਮ ਦੇ ਬਜਟ ਦੇ ਅੱਧੇ ਤੋਂ ਵੀ ਘੱਟ ਦੱਸਿਆ ਹੈ।
ਭਾਰਤ ਇਸ ਮਿਸ਼ਨ ਦੀ ਸਫਲਤਾ ਦੇ ਨਾਲ ਆਪਣੇ ਪੁਲਾੜ ਅਭਿਆਨ 'ਚ ਅਮਰੀਕਾ, ਰੂਸ ਅਤੇ ਚੀਨ ਦੇ ਸਮੂਹ 'ਚ ਆ ਜਾਵੇਗਾ। ਇਕ ਅੰਗ੍ਰੇਜ਼ੀ ਨਿਊਜ਼ ਮੁਤਾਬਕ ਚੰਦਰਯਾਨ-2 ਦੀ ਕੁਲ ਲਾਗਤ ਕਰੀਬ 12.4 ਕਰੋੜ ਡਾਲਰ ਹੈ ਜਿਸ 'ਚੋਂ 3.1 ਕਰੋੜ ਡਾਲਰ ਲਾਂਚ ਕਰਨ ਦੀ ਲਾਗਤ ਹੈ ਅਤੇ 9.3 ਕਰੋੜ ਡਾਲਰ ਉਪਗ੍ਰਹਿ ਦੀ। ਇਹ ਲਾਗਤ ਅਵੈਂਜਰਸ ਦੀ ਲਾਗਤ ਤੋਂ ਅੱਧੀ ਤੋਂ ਵੀ ਘੱਟ ਹੈ। ਇਸ ਫਿਲਮ ਦਾ ਅੰਦਾਜ਼ਨ ਬਜਟ 35.6 ਕਰੋੜ ਡਾਲਰ ਹੈ।


author

Khushdeep Jassi

Content Editor

Related News