ਆਟੋ ਡਰਾਈਵਰ ਨੇ ਜਿੱਤੀ 25 ਕਰੋੜ ਦੀ ਲਾਟਰੀ, ਇੰਝ ਬਦਲੀ ਕਿਸਮਤ

Monday, Sep 19, 2022 - 10:09 AM (IST)

ਆਟੋ ਡਰਾਈਵਰ ਨੇ ਜਿੱਤੀ 25 ਕਰੋੜ ਦੀ ਲਾਟਰੀ, ਇੰਝ ਬਦਲੀ ਕਿਸਮਤ

ਤਿਰੂਵਨੰਤਪੁਰਮ (ਭਾਸ਼ਾ)- ਕੇਰਲ 'ਚ ਇਕ ਵਿਅਕਤੀ ਨੇ ਐਤਵਾਰ ਨੂੰ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤੀ ਹੈ। ਇਹ ਵਿਅਕਤੀ ਆਟੋ ਰਿਕਸ਼ਾ ਡਰਾਈਵਰ ਹੈ ਅਤੇ ਸ਼ੈੱਫ ਵਜੋਂ ਕੰਮ ਕਰਨ ਲਈ ਮਲੇਸ਼ੀਆ ਜਾਣ ਦੀ ਤਿਆਰੀ ਕਰ ਰਿਹਾ ਸੀ। ਇੱਥੋਂ ਦੇ ਸ਼੍ਰੀਵਰਾਹਮ ਦੇ ਰਹਿਣ ਵਾਲੇ ਅਨੂਪ ਨੇ ਲਾਟਰੀ ਜਿੱਤਣ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਲਾਟਰੀ ਦੀ ਟਿਕਟ (ਟੀ-750605) ਖਰੀਦੀ ਸੀ। ਮਜ਼ੇਦਾਰ ਗੱਲ ਇਹ ਹੈ ਕਿ ਉਸ ਦੀ 3 ਲੱਖ ਰੁਪਏ ਦੇ ਕਰਜ਼ੇ ਦੀ ਅਰਜ਼ੀ ਇਕ ਦਿਨ ਪਹਿਲਾਂ ਹੀ ਮਨਜ਼ੂਰ ਹੋ ਗਈ ਸੀ। ਅਨੂਪ ਨੇ ਏਜੰਸੀ ਤੋਂ ਲਾਟਰੀ ਟਿਕਟ ਖਰੀਦੀ ਸੀ, ਉੱਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ 'ਟੀ-750605' ਉਸ ਦੀ ਪਹਿਲੀ ਪਸੰਦ ਨਹੀਂ ਹੈ। ਉਸ ਨੇ ਕਿਹਾ ਕਿ ਉਸ ਨੇ ਜੋ ਪਹਿਲੀ ਟਿਕਟ ਖਰੀਦੀ ਸੀ, ਉਹ ਉਸ ਨੂੰ ਪਸੰਦ ਨਹੀਂ ਸੀ, ਇਸ ਲਈ ਉਸ ਨੇ ਦੂਜੀ ਟਿਕਟ ਲੈ ਕੇ ਜਿੱਤ ਪ੍ਰਾਪਤ ਕੀਤੀ। ਮਲੇਸ਼ੀਆ ਯਾਤਰਾ ਅਤੇ ਕਰਜ਼ੇ ਬਾਰੇ ਅਨੂਪ ਨੇ ਕਿਹਾ,“ਬੈਂਕ ਨੇ ਲੋਨ ਲਈ ਬੁਲਾਇਆ ਅਤੇ ਮੈਂ ਦੱਸਿਆ ਕਿ ਮੈਨੂੰ ਹੁਣ ਕਰਜ਼ੇ ਦੀ ਲੋੜ ਨਹੀਂ ਹੈ। ਹੁਣ ਮੈਂ ਮਲੇਸ਼ੀਆ ਵੀ ਨਹੀਂ ਜਾਵਾਂਗਾ।"

ਇਹ ਵੀ ਪੜ੍ਹੋ : ਹਿਮਾਚਲ 'ਚ ਕੁਦਰਤੀ ਆਫ਼ਤ 'ਚ ਗਈ 348 ਲੋਕਾਂ ਦੀ ਜਾਨ, 2003 ਕਰੋੜ ਦਾ ਹੋਇਆ ਨੁਕਸਾਨ

ਉਸ ਨੇ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਅਤੇ ਹੁਣ ਤੱਕ ਉਸ ਨੂੰ ਕੁਝ 100 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 5 ਹਜ਼ਾਰ ਰੁਪਏ ਤੱਕ ਮਿਲੇ ਹਨ। ਉਸ ਨੇ ਕਿਹਾ,"ਮੈਨੂੰ ਜਿੱਤਣ ਦੀ ਉਮੀਦ ਨਹੀਂ ਸੀ ਇਸ ਲਈ ਮੈਂ ਟੀਵੀ 'ਤੇ ਲਾਟਰੀ ਦੇ ਨਤੀਜੇ ਨਹੀਂ ਦੇਖੇ ਪਰ ਜਦੋਂ ਮੈਂ ਆਪਣੇ ਫ਼ੋਨ ਵੱਲ ਦੇਖਿਆ, ਤਾਂ ਮੈਨੂੰ ਪਤਾ ਲੱਗਾ ਕਿ ਮੈਂ ਜਿੱਤ ਗਿਆ ਸੀ। ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਿਆ ਅਤੇ ਮੈਂ ਆਪਣੀ ਪਤਨੀ ਨੂੰ ਦਿਖਾਇਆ। ਉਸ ਨੇ ਕਿਹਾ ਕਿ ਇਹ ਜਿੱਤਣ ਵਾਲਾ ਨੰਬਰ ਹੈ। ” ਅਨੂਪ ਨੇ ਕਿਹਾ,“ਫਿਰ ਵੀ ਮੈਨੂੰ ਸ਼ੱਕ ਸੀ ਇਸ ਲਈ ਮੈਂ ਟਿਕਟ ਦੀ ਤਸਵੀਰ ਉਸ ਔਰਤ ਨੂੰ ਭੇਜ ਦਿੱਤੀ ਜਿਸ ਨੇ ਲਾਟਰੀ ਵੇਚੀ ਸੀ। ਉਸ ਨੇ ਪੁਸ਼ਟੀ ਕੀਤੀ ਕਿ ਇਹ ਜੇਤੂ ਨੰਬਰ ਸੀ।" ਜਿੱਤਣ ਵਾਲੇ ਪੈਸੇ ਤੋਂ ਟੈਕਸ ਅਦਾ ਕਰਨ ਤੋਂ ਬਾਅਦ ਅਨੂਪ ਨੂੰ ਲਗਭਗ 15 ਕਰੋੜ ਰੁਪਏ ਮਿਲਣਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ?


author

DIsha

Content Editor

Related News