ਭਾਰਤ-ਆਸਟ੍ਰੇਲੀਆ ਸਬੰਧ ਸਮੇਂ ਦੇ ਨਾਲ ਹੋਰ ਹੋਣਗੇ ਮਜ਼ਬੂਤ : ਸਕੌਟ ਮੌਰੀਸਨ

11/18/2021 12:24:11 PM

ਸਿਡਨੀ (ਏ.ਐਨ.ਆਈ.): ਆਸਟ੍ਰੇਲੀਆ ਅਤੇ ਭਾਰਤ ਦੀ ਡੂੰਘੀ ਦੋਸਤੀ ਦਾ ਦਾਅਵਾ ਕਰਦੇ ਹੋਏ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਕਿਹਾ ਕਿ ਦੋਵੇਂ ਦੇਸ਼ ਪੁਲਾੜ, ਵਿਗਿਆਨ, ਡਿਜੀਟਲ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਬਹੁਤ ਤਰੱਕੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,"ਆਸਟ੍ਰੇਲੀਆ-ਭਾਰਤ ਵਿਚ ਡੂੰਘੀ ਦੋਸਤੀ ਹੈ ਅਤੇ ਸਾਡੇ ਸਬੰਧ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੋਣਗੇ। ਅਸੀਂ ਪੁਲਾੜ, ਵਿਗਿਆਨ, ਡਿਜੀਟਲ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਬਹੁਤ ਤਰੱਕੀ ਕਰ ਰਹੇ ਹਾਂ। ਇਹ ਆਸਟ੍ਰੇਲੀਆ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਿਡਨੀ ਵਿੱਚ ਗੱਲਬਾਤ ਨੂੰ ਸੰਬੋਧਿਤ ਕਰ ਰਹੇ ਹਨ।" 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁਰੂਆਤੀ ਟਿੱਪਣੀਆਂ ਕੀਤੀਆਂ ਸਨ। ਉੱਧਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,"ਇਹ ਭਾਰਤ ਦੇ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਸਿਡਨੀ ਡਾਇਲਾਗ ਵਿੱਚ ਮੁੱਖ ਭਾਸ਼ਣ ਦੇਣ ਲਈ ਸੱਦਾ ਦਿੱਤਾ ਹੈ। ਮੈਂ ਇਸਨੂੰ ਇੰਡੋ ਪੈਸੀਫਿਕ ਖੇਤਰ ਅਤੇ ਉਭਰ ਰਹੇ ਡਿਜੀਟਲ ਸੰਸਾਰ ਵਿੱਚ ਭਾਰਤ ਦੀ ਕੇਂਦਰੀ ਭੂਮਿਕਾ ਦੀ ਮਾਨਤਾ ਵਜੋਂ ਦੇਖਦਾ ਹਾਂ।" ਡਿਜੀਟਲ ਯੁੱਗ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ "ਅਸੀਂ ਬਦਲਾਅ ਦੇ ਸਮੇਂ ਵਿੱਚ ਹਾਂ" ਜੋ ਇੱਕ ਯੁੱਗ ਵਿੱਚ ਇੱਕ ਵਾਰ ਹੁੰਦਾ ਹੈ, ਜਿੱਥੇ ਤਕਨਾਲੋਜੀ ਅਤੇ ਡੇਟਾ ਨਵੇਂ ਹਥਿਆਰ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਯੁੱਗ ਸਾਡੇ ਆਲੇ-ਦੁਆਲੇ ਸਭ ਕੁਝ ਬਦਲ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਹੜ੍ਹ ਕਾਰਨ ਤਬਾਹੀ, ਐਮਰਜੈਂਸੀ ਸਥਿਤੀ ਦਾ ਐਲਾਨ  (ਤਸਵੀਰਾਂ)

ਉਹਨਾਂ ਨੇ ਅੱਗੇ ਕਿਹਾ,“ਇਸਨੇ ਰਾਜਨੀਤੀ, ਅਰਥਚਾਰੇ ਅਤੇ ਸਮਾਜ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ।” ਪ੍ਰਧਾਨ ਮੰਤਰੀ ਨੇ "ਭਾਰਤ ਦੀ ਤਕਨਾਲੋਜੀ: ਵਿਕਾਸ ਅਤੇ ਕ੍ਰਾਂਤੀ" ਦੇ ਵਿਸ਼ੇ 'ਤੇ ਬੋਲਦਿਆਂ ਕਿਹਾ,"ਇਹ ਪ੍ਰਭੂਸੱਤਾ, ਸ਼ਾਸਨ, ਨੈਤਿਕਤਾ, ਕਾਨੂੰਨ, ਅਧਿਕਾਰਾਂ ਅਤੇ ਸੁਰੱਖਿਆ 'ਤੇ ਨਵੇਂ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਅੰਤਰਰਾਸ਼ਟਰੀ ਮੁਕਾਬਲੇ, ਸ਼ਕਤੀ ਅਤੇ ਲੀਡਰਸ਼ਿਪ ਨੂੰ ਨਵਾਂ ਰੂਪ ਦੇ ਰਿਹਾ ਹੈ।"ਪੀ.ਐੱਮ. ਮੋਦੀ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਕਿਹਾ,"ਇੱਕ ਲੋਕਤੰਤਰ ਅਤੇ ਡਿਜੀਟਲ ਨੇਤਾ ਦੇ ਰੂਪ ਵਿੱਚ ਭਾਰਤ ਸਾਡੀ ਸਾਂਝੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਭਾਈਵਾਲਾਂ ਨਾਲ ਕੰਮ ਕਰਨ ਲਈ ਤਿਆਰ ਹੈ। ਭਾਰਤ ਦੀ ਡਿਜੀਟਲ ਕ੍ਰਾਂਤੀ ਸਾਡੇ ਲੋਕਤੰਤਰ, ਸਾਡੀ ਜਨਸੰਖਿਆ ਅਤੇ ਸਾਡੀ ਆਰਥਿਕਤਾ ਦੇ ਪੈਮਾਨੇ ਵਿੱਚ ਟਿਕੀ ਹੋਈ ਹੈ। ਇਹ ਸਾਡੇ ਨੌਜਵਾਨਾਂ ਦੇ ਉੱਦਮ ਅਤੇ ਨਵੀਨਤਾ ਦੁਆਰਾ ਸੰਚਾਲਿਤ ਹੈ। 

ਇਹ ਦੇਖਦੇ ਹੋਏ ਕਿ ਭਾਰਤ ਦੀ ਡਿਜੀਟਲ ਕ੍ਰਾਂਤੀ ਦੀ ਜੜ੍ਹ ਇਸ ਦੇ ਲੋਕਤੰਤਰ ਵਿੱਚ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਡਾਇਲਾਗ ਦੇ ਉਦਘਾਟਨੀ ਐਡੀਸ਼ਨ ਵਿੱਚ ਦੇਸ਼ ਨੂੰ "ਡਿਜੀਟਲ ਪਰਿਵਰਤਨ ਨੂੰ ਆਕਾਰ ਦੇਣ" ਦੀ ਸੂਚੀ ਦਿੱਤੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ "ਅਤੀਤ ਦੀਆਂ ਚੁਣੌਤੀਆਂ ਨੂੰ ਭਵਿੱਖ ਵਿੱਚ ਛਾਲ ਮਾਰਨ ਦੇ ਮੌਕੇ ਵਿੱਚ ਬਦਲ ਰਿਹਾ ਹੈ।" "ਭਾਰਤ ਦੀ ਤਕਨਾਲੋਜੀ ਵਿਕਾਸ ਅਤੇ ਕ੍ਰਾਂਤੀ" ਦੇ ਵਿਸ਼ੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਪੰਜ ਮਹੱਤਵਪੂਰਨ ਤਬਦੀਲੀਆਂ ਹੋ ਰਹੀਆਂ ਹਨ। ਇੱਕ, ਅਸੀਂ ਦੁਨੀਆ ਦਾ ਸਭ ਤੋਂ ਵਿਆਪਕ ਜਨਤਕ ਸੂਚਨਾ ਬੁਨਿਆਦੀ ਢਾਂਚਾ ਬਣਾ ਰਹੇ ਹਾਂ। 1.3 ਬਿਲੀਅਨ ਤੋਂ ਵੱਧ ਭਾਰਤੀਆਂ ਦੀ ਇੱਕ ਵਿਲੱਖਣ ਡਿਜੀਟਲ ਪਛਾਣ ਹੈ। ਅਸੀਂ 600,0000 ਪਿੰਡਾਂ ਨੂੰ ਬ੍ਰੌਡਬੈਂਡ ਨਾਲ ਜੋੜਨ ਦੇ ਰਾਹ 'ਤੇ ਹਾਂ। ਅਸੀਂ ਦੁਨੀਆ ਦਾ ਸਭ ਤੋਂ ਕੁਸ਼ਲ ਭੁਗਤਾਨ ਬੁਨਿਆਦੀ ਢਾਂਚਾ, UPI ਦਾ ਨਿਰਮਾਣ ਕੀਤਾ ਹੈ। 800 ਮਿਲੀਅਨ ਤੋਂ ਵੱਧ ਇੰਟਰਨੈਟ ਦੀ ਵਰਤੋਂ ਕਰਦੇ ਹਨ, 750 ਮਿਲੀਅਨ ਸਮਾਰਟਫ਼ੋਨ 'ਤੇ ਹਨ। 

ਇੱਥੇ ਦੱਸ ਦਈਏ ਕਿ ਸਿਡਨੀ ਡਾਇਲਾਗ 17 ਤੋਂ 19 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਸਟ੍ਰੇਲੀਅਨ ਰਣਨੀਤਕ ਨੀਤੀ ਸੰਸਥਾਨ ਦੀ ਪਹਿਲਕਦਮੀ ਹੈ। ਇਸ ਸਮਾਗਮ ਵਿੱਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਮੁੱਖ ਭਾਸ਼ਣ ਦੇਣਗੇ।

ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News