ਅਰਵਿੰਦੋ ਫਾਰਮਾ ਨੂੰ ਅਮਰੀਕੀ ਸਿਹਤ ਰੈਗੂਲੇਟਰੀ ਵੱਲੋਂ ਮਿਲਿਆ ਚਿਤਾਵਨੀ ਪੱਤਰ

Saturday, Jun 22, 2019 - 01:31 AM (IST)

ਅਰਵਿੰਦੋ ਫਾਰਮਾ ਨੂੰ ਅਮਰੀਕੀ ਸਿਹਤ ਰੈਗੂਲੇਟਰੀ ਵੱਲੋਂ ਮਿਲਿਆ ਚਿਤਾਵਨੀ ਪੱਤਰ

ਨਵੀਂ ਦਿੱਲੀ— ਦਵਾਈ ਕੰਪਨੀ ਅਰਵਿੰਦੋ ਫਾਰਮਾ ਨੂੰ ਅਮਰੀਕੀ ਸਿਹਤ ਰੈਗੀਲੇਟਰੀ ਵੱਲੋਂ ਆਪਣੀ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ ਦੀ ਇਕ ਇਕਾਈ ਲਈ ਚਿਤਾਵਨੀ ਪੱਤਰ ਮਿਲਿਆ ਹੈ।

ਇਸ ਇਕਾਈ ਦੀ ਰੈਗੂਲੇਟਰੀ ਨੇ ਇਸੇ ਸਾਲ ਜਾਂਚ ਕੀਤੀ ਸੀ। ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਯੂ. ਐੱਸ. ਐੱਫ. ਡੀ. ਏ.) ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ ’ਚ ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਏਂਟ (ਏ. ਪੀ. ਆਈ.) ਦੀ ਇਕਾਈ 11 ਨੂੰ ਚਿਤਾਵਨੀ ਪੱਤਰ ਭੇਜਿਆ ਹੈ।


author

Inder Prajapati

Content Editor

Related News