ਆਡੀਓ ਕਲਿੱਪ ਵਿਵਾਦ, ਕਰਨਾਟਕ ਦੇ ਮੁੱਖ ਮੰਤਰੀ ਨੇ ਕੀਤਾ SIT ਜਾਂਚ ਦਾ ਐਲਾਨ

02/11/2019 9:08:18 PM

ਬੇਂਗਲੁਰੂ– ਭਾਜਪਾ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਬੀ. ਐੱਸ. ਯੇਦੀਯੁਰੱਪਾ ਵਲੋਂ ਇਕ ਕਥਿਤ ਗੱਲਬਾਤ ਵਿਚ ਜਦ (ਐੱਸ) ਦੇ ਵਿਧਾਇਕ ਨੂੰ ਲੁਭਾਉਣ ਵਾਲੇ ਆਡੀਓ ਵੀਡੀਓ ਟੇਪ ਦਾ ਮਾਮਲਾ ਡੂੰਘਾ ਹੁੰਦਾ ਜਾ ਰਿਹਾ ਹੈ। ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਇਸ ਆਡੀਓ ਕਲਿਪ ਦੀ ਸੱਚਾਈ ਸਾਹਮਣੇ ਲਿਆਉਣ ਲਈ ਸੋਮਵਾਰ ਨੂੰ ਐੱਸ. ਆਈ. ਟੀ. ਜਾਂਚ ਦਾ ਐਲਾਨ ਕੀਤਾ।

ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਸੱਚਾਈ ਦਾ ਪਤਾ ਲਾਉਣ ਲਈ ਇਸ ਘਟਨਾ ਚੱਕਰ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤੇ ਜਾਣ ਦਾ ਸੁਝਾਅ ਦਿੱਤਾ, ਜਿਸ ਤੋਂ ਬਾਅਦ ਕੁਮਾਰਸਵਾਮੀ ਨੇ ਅੱਜ ਵਿਧਾਨ ਸਭਾ ਵਿਚ ਇਹ ਐਲਾਨ ਕੀਤਾ। ਇਸ ਵਿਵਾਦ ਵਿਚ ਰਮੇਸ਼ ਕੁਮਾਰ ਦਾ ਨਾਂ ਵੀ ਘਸੀਟਿਆ ਗਿਆ ਸੀ। ਦੁਖੀ ਦਿਸ ਰਹੇ ਕੁਮਾਰ ਨੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੱਚਾਈ ਦਾ ਪਤਾ ਲਾਉਣ ਲਈ ਐੱਸ. ਆਈ. ਟੀ. ਦਾ ਗਠਨ ਕਰਨ।


Inder Prajapati

Content Editor

Related News