AI ਇੰਜੀਨੀਅਰ ਅਤੁਲ ਖੁਦਕੁਸ਼ੀ ਕੇਸ 'ਚ ਪੁਲਸ ਦਾ ਵੱਡਾ ਐਕਸ਼ਨ
Sunday, Dec 15, 2024 - 11:07 AM (IST)
ਬੈਂਗਲੁਰੂ- ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ 'ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਨਿਕਿਤਾ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ. ਸੀ. ਪੀ ਵ੍ਹਾਈਟ ਫੀਲਡ ਡਿਵੀਜ਼ਨ ਸ਼ਿਵਕੁਮਾਰ ਨੇ ਦੱਸਿਆ ਕਿ ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ਦੀ ਦੋਸ਼ੀ ਨਿਕਿਤਾ ਸਿੰਘਾਨੀਆ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਮਾਂ ਅਤੇ ਭਰਾ ਅਨੁਰਾਗ ਸਿੰਘਾਨੀਆ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅਤੁਲ ਨੇ ਕੁਝ ਦਿਨ ਪਹਿਲਾਂ ਹੀ ਪਤਨੀ ਨਿਕਿਤਾ ਅਤੇ ਉਸ ਦੇ ਪਰਿਵਾਰ 'ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਜ਼ਬਰਨ ਵਸੂਲੀ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- 18 ਦਸੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਅਤੁਲ ਨੇ ਛੱਡਿਆ ਸੀ 23 ਪੰਨਿਆਂ ਦਾ ਸੁਸਾਈਡ ਨੋਟ
ਦੱਸ ਦੇਈਏ ਕਿ ਪਤਨੀ ਅਤੇ ਸਹੁਰੇ ਵਾਲਿਆਂ ਵਲੋਂ ਤੰਗ ਅਤੇ ਨਿਆਂ ਵਿਵਸਥਾ ਵਿਚ ਖਾਮੀ ਦਾ ਦੋਸ਼ ਲਾ ਕੇ ਖੁਦਕੁਸ਼ੀ ਕਰਨ ਵਾਲੇ ਏਆਈ ਇੰਜੀਨੀਅਰ ਅਤੁਲ ਸ਼ੁਭਾਸ਼ ਨੇ ਡੇਢ ਘੰਟੇ ਦੀ ਵੀਡੀਓ ਨਾਲ 23 ਪੰਨਿਆਂ ਦਾ ਸੁਸਾਈਡ ਨੋਟ ਵੀ ਛੱਡਿਆ ਸੀ। ਇਸ ਵਿਚ ਉਨ੍ਹਾਂ ਨੇ ਵਿਆਹ ਦੀ ਸ਼ੁਰੂਆਤ ਤੋਂ ਲੈ ਕੇ ਪਤਨੀ ਨਾਲ ਵਿਵਾਦ ਤੋਂ ਬਾਅਦ ਖੁਦ 'ਤੇ ਲੱਗੇ ਇਕ-ਇਕ ਕੇਸ ਅਤੇ ਖੁਦਕੁਸ਼ੀ ਲਈ ਉਕਸਾਉਣ ਵਾਲੇ ਹਰ ਪੁਆਇੰਟ ਨੂੰ ਵਿਸਥਾਰ ਨਾਲ ਸਮਝਾਇਆ ਸੀ। ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਆਪਣੀ ਪਤਨੀ ਨਿਕਿਤਾ, ਸੱਸ ਨਿਸ਼ਾ, ਪਤਨੀ ਦੇ ਭਰਾ ਅਨੁਰਾਗ ਅਤੇ ਪਤਨੀ ਦੇ ਚਾਚਾ ਸੁਸ਼ੀਲ 'ਤੇ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ 1,000 ਰੁਪਏ
ਪੁਲਸ ਨੇ ਚਿਪਕਾਇਆ ਸੀ ਨੋਟਿਸ
ਬੈਂਗਲੁਰੂ ਪੁਲਸ ਦੀ ਇਕ ਟੀਮ ਸ਼ੁੱਕਰਵਾਰ ਨੂੰ ਯੂ.ਪੀ ਦੇ ਜੌਨਪੁਰ ਪਹੁੰਚੀ ਸੀ ਜਿੱਥੇ ਪਤਨੀ ਨਿਕਿਤਾ ਸਿੰਘਾਨੀਆ, ਸੱਸ ਨਿਸ਼ਾ ਸਿੰਘਾਨੀਆ, ਜੀਜਾ ਅਤੇ ਹੋਰ ਲੋਕ ਰਹਿੰਦੇ ਹਨ। ਹਾਲਾਂਕਿ ਜਦੋਂ ਪੁਲਸ ਉਥੇ ਪਹੁੰਚੀ ਤਾਂ ਉਨ੍ਹਾਂ ਨੇ ਨਿਕਿਤਾ ਦੇ ਘਰ ਨੂੰ ਤਾਲਾ ਲੱਗਾ ਦੇਖਿਆ ਕਿਉਂਕਿ ਨਿਕਿਤਾ ਦੀ ਮਾਂ ਨਿਸ਼ਾ ਅਤੇ ਉਸ ਦਾ ਭਰਾ ਅਨੁਰਾਗ ਇਕ ਦਿਨ ਪਹਿਲਾਂ ਘਰ ਨੂੰ ਤਾਲਾ ਲਗਾ ਕੇ ਰਾਤ ਦੇ ਹਨੇਰੇ ਵਿੱਚ ਕਿਤੇ ਬਾਹਰ ਚਲੇ ਗਏ ਸਨ। ਅਜਿਹੇ 'ਚ ਪੁਲਸ ਨੇ ਘਰ 'ਤੇ ਨੋਟਿਸ ਚਿਪਕਾਇਆ ਸੀ। ਨੋਟਿਸ ਵਿਚ ਲਿਖਿਆ ਗਿਆ ਸੀ ਕਿ ਤੁਸੀਂ ਬੈਂਗਲੁਰੂ ਵਿਚ ਦਰਜ ਕੇਸ ਵਿਚ ਆਪਣਾ ਬਿਆਨ ਦਰਜ ਕਰਵਾਓ।
ਇਹ ਵੀ ਪੜ੍ਹੋ- ਕੀ ਤੁਸੀਂ ਵੀ ਖਾਂਦੇ ਹੋ ਪੈਰਾਸੀਟਾਮੋਲ ਤਾਂ ਪੜ੍ਹ ਲਓ ਇਹ ਖ਼ਬਰ
ਇਹ ਕੇਸ ਅਤੁਲ ਸੁਭਾਸ਼ 'ਤੇ ਲਗਾਏ ਗਏ ਸਨ
ਅਤੁਲ ਸੁਭਾਸ਼ ਖਿਲਾਫ ਜੌਨਪੁਰ ਦੀ ਅਦਾਲਤ 'ਚ ਉਨ੍ਹਾਂ ਦੀ ਪਤਨੀ ਨਿਕਿਤਾ ਸਿੰਘਾਨੀਆ ਵਲੋਂ ਕੁੱਲ ਪੰਜ ਮਾਮਲੇ ਦਰਜ ਕੀਤੇ ਗਏ ਸਨ। ਜਿਸ ਵਿਚ ਨਿਕਿਤਾ ਸਿੰਘਾਨੀਆ ਨੇ ਬਾਅਦ ਵਿਚ ਤਲਾਕ ਦਾ ਕੇਸ ਵਾਪਸ ਲੈ ਲਿਆ ਅਤੇ ਸੀ. ਜੇ. ਐਮ ਅਦਾਲਤ ਵਿਚ ਕਤਲ, ਕੁੱਟਮਾਰ ਅਤੇ ਗੈਰ-ਕੁਦਰਤੀ ਸੈਕਸ ਦੇ ਕੇਸ ਨੂੰ ਵਾਪਸ ਲੈ ਲਿਆ। ਇਸ ਸਮੇਂ ਅਤੁਲ ਸੁਭਾਸ਼ ਖਿਲਾਫ ਜੌਨਪੁਰ ਦੀ ਅਦਾਲਤ 'ਚ ਤਿੰਨ ਮਾਮਲੇ ਚੱਲ ਰਹੇ ਹਨ। ਇਸ ਵਿਚ ਦਾਜ ਪ੍ਰਥਾ ਅਤੇ ਕੁੱਟਮਾਰ ਨਾਲ ਸਬੰਧਤ ਇਕ ਕੇਸ ਵਿਚਾਰ ਅਧੀਨ ਹੈ, ਜਿਸ ਦੀ ਅਗਲੀ ਸੁਣਵਾਈ 12 ਜਨਵਰੀ 2025 ਨੂੰ ਹੈ।