ਭਾਰਤੀ ਸਰਹੱਦ ''ਚ ਘੁਸਪੈਠ ਦੀ ਕੋਸ਼ਿਸ਼, ਦੋ ਘੁਸਪੈਠੀਏ ਢੇਰ

09/09/2020 10:34:09 PM

ਬੀਕਾਨੇਰ/ਜੋਧਪੁਰ - ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਸਰਹੱਦ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਭਾਰਤ 'ਚ ਵੜਣ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਗਿਰਾਇਆ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੀ.ਐੱਸ.ਐੱਫ. ਨੇ ਇਸ ਘਟਨਾ ਤੋਂ ਬਾਅਦ ਘੁਸਪੈਠੀਆਂ ਦੇ ਕੋਲੋਂ ਦੋ ਪਿਸਟਲ, ਪਾਕਿਸਤਾਨੀ ਮੁਦਰਾ ਅਤੇ ਹੈਰੋਇਨ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ। ਡਿਪਟੀ ਇੰਸਪੈਕਟਰ ਜਨਰਲ (ਰਾਜਸਥਾਨ ਸਰਹੱਦ) ਮਦਨ ਸਿੰਘ ਰਾਠੌੜ ਨੇ ਦੱਸਿਆ ਕਿ ਸ਼੍ਰੀਗੰਗਾਨਗਰ ਸੈਕਟਰ 'ਚ ਖਿਆਲੀਵਾਲਾ ਸਰਹੱਦ ਚੌਕੀ ਕੋਲ ਦੋ ਵਿਅਕਤੀ ਵਾੜ ਦੇ ਨੇੜੇ ਆਉਂਦੇ ਦਿਖਾਈ ਦਿੱਤੇ।

ਉਨ੍ਹਾਂ ਕਿਹਾ, ‘‘ਗਸ਼ਤ 'ਤੇ ਤਾਇਨਾਤ ਗਾਰਡ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਉਨ੍ਹਾਂ ਨੂੰ ਪਰਤ ਜਾਣ ਨੂੰ ਕਿਹਾ। ਪਰ ਉਨ੍ਹਾਂ ਨੇ ਚਿਤਾਵਨੀ 'ਤੇ ਧਿਆਨ ਨਹੀਂ ਦਿੱਤਾ। ਇਸ 'ਤੇ ਗਸ਼ਤੀ ਦਲ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ 'ਚ ਦੋਵੇਂ ਘੁਸਪੈਠੀਏ ਮਾਰੇ ਗਏ। ਬੀ.ਐੱਸ.ਐੱਫ. ਨੂੰ ਘੁਸਪੈਠੀਏ ਕੋਲੋਂ ਦੋ ਪਿਸਟਲ, ਕੁੱਝ ਕਾਰਤੂਸ ਅਤੇ ਮੈਗਜੀਨ, ਇੱਕ ਇੱਕ ਕਿੱਲੋਗ੍ਰਾਮ ਹੈਰੋਇਨ ਦੇ ਅੱਠ ਪੈਕੇਟ, ਨਾਈਟਵਿਜ਼ਨ ਸਮੱਗਰੀ ਅਤੇ 13000 ਰੁਪਏ ਮੁੱਲ ਦੀ ਪਾਕਿਸਤਾਨੀ ਮੁਦਰਾ ਮਿਲੀ। ਰਾਠੌੜ ਦੇ ਅਨੁਸਾਰ ਘੁਸਪੈਠੀਏ 'ਚੋਂ ਇੱਕ ਦੇ ਕੋਲ ਮਿਲੇ ਪਛਾਣ ਪੱਤਰ ਦੇ ਆਧਾਰ 'ਤੇ ਉਸ ਦੀ ਸ਼ਿਨਾਖਤ ਸ਼ਾਹਿਬਾਜ ਅਲੀ ਦੇ ਰੂਪ 'ਚ ਹੋਈ ਹੈ। ਦੂਜੇ ਦੀ ਪਛਾਣ ਨਹੀਂ ਹੋਈ ਹੈ। ਇੱਕ ਮਹੀਨੇ ਤੋਂ ਥੋੜ੍ਹਾ ਜ਼ਿਆਦਾ ਸਮੇਂ 'ਚ ਇਹ ਅਜਿਹੀ ਦੂਜੀ ਘਟਨਾ ਹੈ।


Inder Prajapati

Content Editor

Related News