ਅਤੀਕ ਦੇ ਵਕੀਲ ਦੇ ਘਰ ਕੋਲ ਸੁੱਟਿਆ ਬੰਬ, ਜਾਨੀ ਨੁਕਸਾਨ ਤੋਂ ਬਚਾਅ

Wednesday, Apr 19, 2023 - 11:23 AM (IST)

ਅਤੀਕ ਦੇ ਵਕੀਲ ਦੇ ਘਰ ਕੋਲ ਸੁੱਟਿਆ ਬੰਬ, ਜਾਨੀ ਨੁਕਸਾਨ ਤੋਂ ਬਚਾਅ

ਪ੍ਰਯਾਗਰਾਜ, (ਭਾਸ਼ਾ)– ਮਾਫੀਆ ਅਤੀਕ ਅਹਿਮਦ ਦੇ ਵਕੀਲ ਦਯਾਸ਼ੰਕਰ ਮਿਸ਼ਰਾ ਦੇ ਕਟੜਾ ਇਲਾਕੇ ’ਤੇ ਸਥਿਤ ਮਕਾਨ ਦੇ ਸਾਹਮਣੇ ਕੁਝ ਸ਼ਰਾਰਤੀ ਅਨਸਰਾਂ ਨੇ ਮੰਗਲਵਾਰ ਦੁਪਹਿਰ ਕਥਿਤ ਤੌਰ ’ਤੇ ਬੰਬ ਸੁੱਟਿਆ।

ਪੁਲਸ ਨੇ ਦੱਸਿਆ ਕਿ ਅਜੇ ਤੱਕ ਘਟਨਾ ’ਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ। ਸਹਾਇਕ ਪੁਲਸ ਕਮਿਸ਼ਨਰ ਰਾਜੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਕਰਨਲਗੰਜ ਥਾਣਾ ਇਲਾਕੇ ’ਚ ਆਉਂਦੇ ਕਟਰਾ ਦੀ ਗੋਬਰ ਗਲੀ ’ਚ ਕੁਝ ਨੌਜਵਾਨਾਂ ਨੇ ਆਪਸੀ ਰੰਜ਼ਿਸ਼ ਦੇ ਕਾਰਨ ਬੰਬ ਸੁੱਟਿਆ ਸੀ, ਜਿਸ ’ਚ ਧਮਾਕਾ ਸੰਯੋਗ ਨਾਲ ਅਤੀਕ ਅਹਿਮਦ ਦੇ ਵਕੀਲ ਦਯਾਸ਼ੰਕਰ ਮਿਸ਼ਰਾ ਦੇ ਘਰ ਦੇ ਸਾਹਮਣੇ ਹੋਇਆ।

ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਹੀਂ ਹੋਇਆ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਅਨੁਸਾਰ ਹਰਸ਼ਿਤ ਸੋਨਕਰ ਨਾਂ ਦੇ ਨੌਜਵਾਨ ਦਾ ਰੌਨਕ, ਆਕਾਸ਼ ਸਿੰਘ ਅਤੇ ਛੋਟੇ ਦੇ ਨਾਲ ਪੈਸਿਆਂ ਨੂੰ ਲੈ ਕੇ ਕੁਝ ਵਿਵਾਦ ਸੀ ਅਤੇ ਇਸ ਕਾਰਨ ਸੋਨਕਰ ਨੇ ਰੌਨਕ, ਆਕਾਸ਼ ਅਤੇ ਛੋਟੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ’ਤੇ ਦੇਸ ਬੰਬ ਸੁੱਟਿਆ। ਯਾਦਵ ਨੇ ਦੱਸਿਆ ਕਿ ਸੰਯੋਗ ਨਾਲ ਬੰਬ ਵਕੀਲ ਦਯਾਸ਼ੰਕਰ ਮਿਸ਼ਰਾ ਦੇ ਮਕਾਨ ਦੇ ਸਾਹਮਣੇ ਡਿੱਗਿਆ।


author

Rakesh

Content Editor

Related News