ATS ਨੇ ਫੜੀ ਜਾਅਲੀ ਨੋਟਾਂ ਵੱਡੀ ਖੇਪ, ਔਰਤ ਸਮੇਤ 3 ਗਿ੍ਰਫਤਾਰ

Tuesday, Nov 26, 2019 - 06:10 PM (IST)

ATS ਨੇ ਫੜੀ ਜਾਅਲੀ ਨੋਟਾਂ ਵੱਡੀ ਖੇਪ, ਔਰਤ ਸਮੇਤ 3 ਗਿ੍ਰਫਤਾਰ

ਲਖਨਊ (ਵਾਰਤਾ)— ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਲਖਨਊ ਦੇ ਇੰਟੌਜਾ ਖੇਤਰ ਤੋਂ ਜਾਅਲੀ ਨੋਟਾਂ ਦਾ ਧੰਦਾ ਕਰਨ ਵਾਲੇ ਗਿਰੋਹ ਦੀ ਔਰਤ ਸਮੇਤ 3 ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। ਦਸਤੇ ਨੇ ਗਿ੍ਰਫਤਾਰ ਮੈਂਬਰਾਂ ਤੋਂ 1,79,000 ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਫੀ ਦਿਨਾਂ ਤੋਂ ਮਾਲਦਾ (ਪੱਛਮੀ ਬੰਗਾਲ) ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਭਾਰਤੀ ਜਾਅਲੀ ਨੋਟਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਗਿਰੋਹ ਦੇ ਸੰਬੰਧ ’ਚ ਸੂਚਨਾ ਮਿਲ ਰਹੀ ਸੀ। 

PunjabKesari

ਇਸ ਸੂਚਨਾ ਦੇ ਆਧਾਰ ’ਤੇ ਪਤਾ ਲੱਗਾ ਕਿ ਅਮੀਨੁਲ ਇਸਲਾਮ ਨਾਂ ਦਾ ਵਿਅਕਤੀ ਜਾਅਲੀ ਨੋਟਾਂ ਨੂੰ ਮਾਲਦਾ ਤੋਂ ਲਿਆ ਕੇ ਲਖਨਊ ਅਤੇ ਸੀਤਾਪੁਰ ’ਚ ਡਲਿਵਰੀ ਕਰਨ ਵਾਲਾ ਹੈ। ਯੂ. ਪੀ. ਏ. ਟੀ. ਐੱਸ. ਨੇ ਸ਼ਹਿਬਾਜਪੁਰ, ਸਧਾਰੀਟੋਲਾ ਵਾਸੀ ਅਮੀਨੁਲ ਇਸਲਾਮਾ, ਨਸੀਬਾ ਖਾਤੂਨ ਅਤੇ ਫੁੱਲਚੰਦ ਨੂੰ ਗਿ੍ਰਫਤਾਰ ਕੀਤਾ। ਨਸੀਬਾ ਵੀ ਮਾਲਦਾ ਦੀ ਰਹਿਣ ਵਾਲੀ ਹੈ। ਉਹ ਅਮੀਨੁਲ ਦੀ ਚਚੇਰੀ ਭੈਣ ਦੱਸੀ ਜਾ ਰਹੀ ਹੈ ਅਤੇ ਇਸ ਧੰਦੇ ’ਚ ਉਸ ਦੀ ਸਾਥੀ ਹੈ। ਉੱਥੇ ਹੀ ਫੁੱਲਚੰਦ ਲਖੀਮਪੁਰ ਦਾ ਵਾਸੀ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 500 ਰੁਪਏ ਦੇ 148 ਅਤੇ 2,000 ਦੇ 15 ਨੋਟ ਕੁੱਲ ਇਕ ਲੱਖ 79 ਹਜ਼ਾਰ ਜਾਅਲੀ ਨੋਟ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ। ਏ. ਟੀ. ਐੱਸ. ਫੜੇ ਗਏ ਲੋਕਾਂ ਤੋਂ ਹੋਰ ਸਾਥੀਆਂ ਅਤੇ ਨੋਟ ਛਾਪਣ ਵਾਲਿਆਂ ਦੀ ਟਿਕਾਣਿਆਂ ਦਾ ਪਤਾ ਲਾ ਰਹੀ ਹੈ। ਗਿ੍ਰਫਤਾਰ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ।


author

Tanu

Content Editor

Related News