ਗੁਜਰਾਤ: ATS ਨੇ ਕੀਤਾ ਡਰੱਗਜ਼ ਫੈਕਟਰੀ ਦਾ ਪਰਦਾਫਾਸ਼, 51 ਕਰੋੜ ਰੁਪਏ ਦਾ ਮੈਫੇਡ੍ਰੋਨ ਜ਼ਬਤ
Friday, Jul 19, 2024 - 04:32 AM (IST)
ਸੂਰਤ - ਗੁਜਰਾਤ ਵਿਚ ਸੂਰਤ ਜ਼ਿਲੇ ਦੇ ਪਲਸਾਣਾ ਤਾਲੁਕਾ ਦੇ ਇਕ ਪਿੰਡ ਵਿਚ ਐਂਟੀ ਟੈਰੋਰਿਸਟ ਸਕੁਐਡ (ਏ. ਟੀ. ਐੱਸ.) ਦੀ ਟੀਮ ਨੇ ਗੈਰ-ਕਾਨੂੰਨੀ ਮੈਫੇਡ੍ਰੋਨ ਡਰੱਗ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਅਤੇ 51 ਕਰੋੜ ਰੁਪਏ ਤੋਂ ਵੱਧ ਦੀ ਨਸ਼ੀਲੀ ਦਵਾਈ ਮੈਫੇਡ੍ਰੋਨ ਜ਼ਬਤ ਕਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਏ. ਟੀ. ਐੱਸ. ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਗੁਜਰਾਤ ਏ. ਟੀ. ਐੱਸ., ਸੂਰਤ ਅਤੇ ਵਲਸਾਡ ਐੱਸ. ਓ. ਜੀ. ਦੀ ਟੀਮ ਨੇ ਪਲਸਾਨਾ ਤਾਲੁਕਾ ਦੇ ਕਾਰੇਲੀ ਪਿੰਡ ਵਿਚ ਦਰਸ਼ਨ ਇੰਡਸਟ੍ਰੀਅਲ ਅਸਟੇਟ ਵਿਚ ਇਕ ਵੱਡੇ ਟੀਨ ਸ਼ੈੱਡ ’ਤੇ ਛਾਪਾ ਮਾਰਿਆ ਅਤੇ ਇਕ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਯੂਨਿਟ/ਫੈਕਟਰੀ ਦਾ ਪਰਦਾਫਾਸ਼ ਕੀਤਾ।
ਇਸ ਦੌਰਾਨ ਮੌਕੇ ਤੋਂ 4 ਕਿਲੋਗ੍ਰਾਮ ਮੈਫੇਡ੍ਰੋਨ ਅਤੇ 31.409 ਕਿਲੋਗ੍ਰਾਮ ਤਰਲ ਮੈਫੇਡ੍ਰੋਨ ਜ਼ਬਤ ਕਰ ਲਿਆ ਗਿਆ, ਜਿਸਦੀ ਕੁਲ ਕੀਮਤ ਲੱਗਭਗ 51,409 ਕਰੋੜ ਰੁਪਏ ਲਗਾਈ ਜਾ ਰਹੀ ਹੈ। ਇਸ ਸਿਲਸਿਲੇ ਵਿਚ 2 ਲੋਕਾਂ ਵੀ ਫੜ ਲਿਆ ਗਿਆ ਹੈ। ਫੜੇ ਗਏ ਲੋਕਾਂ ਦੀ ਪਛਾਣ ਸੁਨੀਲ ਰਾ. ਯਾਦਵ (28) ਵਾਸੀ 502, ਬੀ-2, ਵਿੰਗ, ਦੇਵ ਤਪੋਵਨ, ਵਾਪੀ ਅਤੇ ਵਿਜੇਭਾਈ ਜੇ. ਗਜੇਰਾ (38) ਨਿਵਾਸੀ ਬੀ/301, ਹਰੀਵਿਲਾ ਰੈਜ਼ੀਡੈਂਸੀ, ਸਾਵਲੀਆ ਸਰਕਲ, ਯੋਗੀ ਚੌਕ, ਵਰਾਛਾ, ਸੂਰਤ ਵਜੋਂ ਕੀਤੀ ਗਈ
ਇਹ ਵੀ ਪੜ੍ਹੋ- ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾ ਰਹੀ ਏਅਰ ਇੰਡੀਆ ਉਡਾਣ ਦੀ ਰੂਸ 'ਚ ਹੋਈ ਐਮਰਜੈਂਸੀ ਲੈਂਡਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e