ਜਦੋਂ ATM ’ਚੋਂ 100 ਰੁਪਏ ਦੀ ਥਾਂ ਨਿਕਲਣ ਲੱਗੇ 500 ਦੇ ਨੋਟ, ਪੈਸੇ ਕਢਵਾਉਣ ਵਾਲਿਆਂ ਦੀ ਲੱਗੀ ਭੀੜ
Thursday, Jun 16, 2022 - 04:43 PM (IST)
ਮਹਾਰਾਸ਼ਟਰ– ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ’ਚ ਤਕਨੀਕੀ ਖਾਮੀ ਕਾਰਨ ਇਕ ਏ.ਟੀ.ਐੱਮ. ਪੰਜ ਗੁਣਾ ਪੈਸੇ ਕੱਢਣ ਲੱਗ ਗਿਆ। ਜਿਵੇਂ ਇਹ ਖਬਰ ਫੈਲੀ, ਉਸ ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਬਾਅਦ ’ਚ ਜਦੋਂ ਕਿਸੇ ਨੇ ਬੈਂਕ ਨੂੰ ਇਸਦੀ ਖਬਰ ਦਿੱਤੀ ਤਾਂ ਜਾ ਕੇ ਏ.ਟੀ.ਐੱਮ. ਨੂੰ ਬੰਦ ਕੀਤਾ ਗਿਆ।
ਇਹ ਵੀ ਪੜ੍ਹੋ– ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ
ਅੱਗ ਦੀ ਤਰ੍ਹਾਂ ਫੈਲ ਗਈ ਖਬਰ
ਇਕ ਮੀਡੀਆ ਰਿਪੋਰਟ ਮੁਤਾਬਕ, ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਖਾਪਰਖੇੜਾ ਸ਼ਹਿਰ ਦਾ ਹੈ। ਇਕ ਨਿੱਜੀ ਬੈਂਕ ਦੇ ਏ.ਟੀ.ਐੱਮ. ’ਚ ਇਹ ਖਾਮੀ ਆਈ। ਪੰਜ ਗੁਣਾ ਪੈਸੇ ਕਢਵਾਉਣ ਦੀ ਗੱਲ ਉਦੋਂ ਖੁੱਲੀ, ਜਦੋਂ ਇਕ ਵਿਅਕਤੀ 500 ਰੁਪਏ ਕਢਵਾਉਣ ਗਿਆ। ਉਸਨੂੰ ਏ.ਟੀ.ਐੱਮ. ’ਚੋਂ 500 ਰੁਪਏ ਦੇ 5 ਨੋਟ ਮਿਲ ਗਏ। ਬੁੱਧਵਾਰ ਦੀ ਇਸ ਘਟਨਾ ਦੀ ਜਾਣਕਾਰੀ ਵੇਖਦੇ-ਵੇਖਦੇ ਪੂਰੇ ਇਲਾਕੇ ’ਚ ਫੈਲ ਗਈ, ਜਿਸਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਉਸ ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਪਹੁੰਚ ਗਏ।
ਇਹ ਵੀ ਪੜ੍ਹੋ– ਹੁਣ ਗ੍ਰੈਜੂਏਸ਼ਨ ਤੋਂ ਬਾਅਦ ਸਿੱਧਾ PHD ਕਰ ਸਕਣਗੇ ਵਿਦਿਆਰਥੀ, ਜਾਣੋ UGC ਦਾ ਨਵਾਂ ਨਿਯਮ
ਪੁਲਸ ਨੇ ਬੰਦ ਕਰਵਾਇਆ ਏ.ਟੀ.ਐੱਮ.
ਖਾਪਰਖੇੜਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੋਕ ਉਸ ਏ.ਟੀ.ਐੱਮ. ’ਚੋਂ ਉਦੋਂ ਤਕ ਪੈਸੇ ਕਢਵਾਉਂਦੇ ਰਹੇ, ਜਦੋਂ ਤਕ ਬੈਂਕ ਦੇ ਇਕ ਗਾਹਕ ਨੇ ਸਥਾਨਕ ਪੁਲਸ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ। ਪੁਲਸ ਜਾਣਕਾਰੀ ਮਿਲਦੇ ਹੀ ਉੱਥੇ ਪਹੁੰਚੀ ਅਤੇ ਏ.ਟੀ.ਐੱਮ. ਨੂੰ ਬੰਦ ਕਰਵਾਇਆ ਗਿਆ। ਉਸਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਬੈਂਕ ਨੂੰ ਇਸਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਇਕ ਤਕਨੀਕੀ ਖਰਾਬੀ ਦੇ ਚਲਦੇ ਏ.ਟੀ.ਐੱਮ. ’ਚੋਂ ਪੰਜ ਗੁਣਾ ਪੈਸੇ ਨਿਕਲ ਰਹੇ ਸਨ।
ਇਹ ਵੀ ਪੜ੍ਹੋ– WhatsApp ’ਚ ਆਈ ਵੱਡੀ ਅਪਡੇਟ, ਹੁਣ ਗਰੁੱਪ ’ਚ ਜੋੜ ਸਕੋਗੇ 500 ਤੋਂ ਵੱਧ ਮੈਂਬਰ
ਇਸ ਕਾਰਨ ਹੋਈ ਗੜਬੜੀ
ਦਰਅਸਲ, ਏ.ਟੀ.ਐੱਮ. ’ਚ ਪੈਸੇ ਪਾਉਂਦੇ ਸਮੇਂ ਹੋਏ ਇਕ ਛੋਟੀ ਜਿਹੀ ਅਣਗਹਿਲੀ ਕਾਰਨ ਇਹ ਘਟਨਾ ਘਟੀ। ਪੈਸੇ ਪਾਉਂਦੇ ਸਮੇਂ 100 ਰੁਪਏ ਵਾਲੀ ਟ੍ਰੇਅ ’ਚ 500 ਰੁਪਏ ਦੇ ਨੋਟ ਰੱਖ ਦਿੱਤੇ ਗਏ। ਏ.ਟੀ.ਐੱਮ. 500 ਦੇ ਨੋਟ ਨੂੰ 100 ਰੁਪਏ ਦਾ ਨੋਟ ਸਮਝਕੇ ਡਿਸਪੈਂਸ ਕਰ ਰਿਹਾ ਸੀ। ਇਸੇ ਕਾਰਨ 500 ਰੁਪਏ ਕਢਵਾਉਣ ’ਤੇ 100-100 ਦੇ ਪੰਜ ਨੋਟਾਂ ਦੀ ਥਾਂ 500-500 ਰੁਪਏ ਦੇ ਪੰਜ ਨੋਟ ਨਿਕਲ ਰਹੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਅਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।