ਆਤਿਸ਼ੀ ਦਾ ਦਾਅਵਾ- ਕੇਜਰੀਵਾਲ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਨੇ ਭਾਜਪਾ ਨੂੰ ਦਿੱਤੇ 59 ਕਰੋੜ! (ਵੀਡੀਓ)
Saturday, Mar 23, 2024 - 06:34 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾ ਬੋਲ ਰਹੀ ਹੈ। ਦਿੱਲੀ ਸਰਕਾਰ 'ਚ ਮੰਤਰੀ ਅਤੇ ਪਾਰਟੀ ਨੇਤਾ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ 'ਚ ਸਵਾਲ ਚੁੱਕਦੇ ਹੋਏ ਕਿਹਾ ਕਿ ਆਬਕਾਰੀ ਨੀਤੀ ਦੇ ਮਾਮਲੇ 'ਚ ਇਕ ਸਵਾਲ ਲਗਾਤਾਰ ਉੱਠਦਾ ਰਿਹਾ ਹੈ ਕਿ ਪੈਸੇ ਦਾ ਰਸਤਾ ਕਿੱਥੇ ਹੈ, ਸ਼ਰਾਬ ਕਾਰੋਬਾਰੀ ਨੇ ਕਿਸ ਨੂੰ ਅਤੇ ਕਿੱਥੇ ਭੁਗਤਾਨ ਕੀਤਾ? ਈਡੀ ਮਨੀ ਟਰੇਲ ਨੂੰ ਸਥਾਪਤ ਨਹੀਂ ਕਰ ਸਕੀ ਹੈ, ਸਿਰਫ਼ ਬਿਆਨ ਦੇ ਆਧਾਰ 'ਤੇ ਗ੍ਰਿਫ਼ਤਾਰੀ ਹੋਈ ਹੈ। ਸੁਪਰੀਮ ਕੋਰਟ ਨੇ ਇਕ ਹੀ ਸਵਾਲ ਪੁੱਛਿਆ ਕਿ ਮਨੀ ਟਰੇਲ ਕਿੱਥੇ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸ਼ਰਥ ਰੈੱਡੀ ਦੇ ਹੀ ਬਿਆਨ 'ਤੇ ਆਧਾਰਤ ਹੈ। ਦਿੱਲੀ ਸ਼ਰਾਬ ਘਪਲੇ 'ਚ ਦੋਸ਼ੀ ਅਰਬਿੰਦੋ ਫਾਰਮਾ ਦੇ ਐੱਮਡੀ ਸ਼ਰਥ ਰੈੱਡੀ ਸਰਕਾਰੀ ਗਵਾਹ ਹਨ। ਉਨ੍ਹਾਂ ਅੱਗੇ ਕਿਹਾ ਰੈੱਡੀ ਏਪੀਐੱਲ ਹੈਲਥਕੇਅਰ ਵਰਗੀਆਂ ਫਾਰਮਾ ਕੰਪਨੀਆਂ ਵੀ ਚਲਾਉਂਦੇ ਹਨ। ਉਨ੍ਹਾਂ ਨੂੰ 9 ਤਾਰੀਖ਼ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਸੀ। ਨਵੰਬਰ 2022 'ਚ ਉਨ੍ਹਾਂ ਕਿਹਾ ਸੀ ਕਿ ਮੈਂ ਕੇਜਰੀਵਾਲ ਨੂੰ ਨਹੀਂ ਮਿਲਿਆ ਹਾਂ, ਮੇਰਾ 'ਆਪ' ਨਾਲ ਕੋਈ ਸੰਬੰਧ ਨਹੀਂ ਹੈ, ਅਗਲੇ ਦਿਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਹੀਨਿਆਂ ਬਾਅਦ ਉਨ੍ਹਾਂ ਦੇ ਆਪਣੇ ਬਿਆਨ ਬਦਲ ਦਿੱਤੇ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਪਰ ਇਹ ਸਿਰਫ਼ ਬਿਆਨ ਹੈ, ਪੈਸੇ ਦਾ ਕੋਈ ਸੁਰਾਗ ਨਹੀਂ ਮਿਲਿਆ।
ਆਤਿਸ਼ੀ ਨੇ ਚੋਣ ਚੰਦੇ ਨਾਲ ਜੁੜਿਆ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਰੈੱਡੀ ਦੀਆਂ ਕੰਪਨੀਆਂ ਨੇ ਭਾਜਪਾ ਨੂੰ ਇਲੈਕਟੋਰਲ ਬਾਂਡ ਰਾਹੀਂ 4.5 ਕਰੋੜ ਰੁਪਏ ਦਿੱਤੇ। ਇੰਡੋ ਫਾਰਮ, ਏਪੀਐੱਲ ਹੈਲਥਕੇਅਰ ਦੇ ਮਾਲਕ ਰੈੱਡੀ ਨੇ ਚੋਣ ਬਾਂਡ ਦੇ ਰੂਪ 'ਚ ਭਾਜਪਾ ਨੂੰ ਪੈਸੇ ਦਿੱਤੇ। ਗ੍ਰਿਫ਼ਤਾਰੀ ਤੋਂ ਬਾਅਦ ਰੈੱਡੀ ਦੀਆਂ ਕੰਪਨੀਆਂ ਨੇ 55 ਕਰੋੜ ਰੁਪਏ ਦਾ ਚੋਣ ਚੰਦਾ ਦਿੱਤਾ। ਮਨੀ ਟਰੇਲ ਦਾ ਪਤਾ ਲੱਗਾ, ਸਾਰਾ ਪੈਸਾ ਚੋਣ ਬਾਂਡ ਵਜੋਂ ਭਾਜਪਾ ਦੇ ਖਾਤਿਆਂ 'ਚ ਗਿਆ। ਆਤਿਸ਼ੀ ਨੇ ਅੱਗੇ ਕਿਹਾ ਕਿ ਮਾਮਲੇ 'ਚ ਭਾਜਪਾ ਨੂੰ ਦੋਸ਼ਈ ਬਣਾਇਆ ਜਾਣਾ ਚਾਹੀਦਾ। ਈਡੀ ਨੂੰ ਚਾਹੀਦਾ ਹੈ ਕਿ ਜੇ.ਪੀ. ਨੱਢਾ ਨੂੰ ਗ੍ਰਿਫ਼ਤਾਰ ਕਰੇ। ਚੋਣ ਚੰਦੇ ਵਜੋਂ 4.5 ਕਰੋੜ ਰੁਪਏ ਅਤੇ 55 ਕਰੋੜ ਰੁਪਏ ਰੈੱਡੀ ਵਲੋਂ ਭੁਗਤਾਨ ਕੀਤੇ ਗਏ, ਜੋ ਕਿ ਆਬਕਾਰੀ ਨੀਤੀ ਮਾਮਲੇ 'ਚ ਦੋਸ਼ੀ ਹਨ। ਚੋਣ ਬਾਂਡ ਰਾਹੀਂ ਭਾਜਪਾ ਨੇ ਅਰਬਿੰਦੋ ਫਰਮ ਦੇ ਮਾਲਕ ਸ਼ਰਥ ਰੈੱਡੀ ਤੋਂ ਪੈਸਾ ਲਿਆ। 2 ਵਾਰ ਦੇ ਚੋਣ ਚੰਦੇ ਨੂੰ ਮਿਲਾ ਕੇ ਇਹ ਪੂਰਾ ਅਮਾਊਂਟ 59.4 ਕਰੋੜ ਰੁਪਏ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8