ਜੇਲ੍ਹ 'ਚੋਂ ਬਾਹਰ ਆਉਂਦੇ ਹੀ ਡਰ ਗਿਆ ਅਤੀਕ ਅਹਿਮਦ, ਕਿਹਾ- 'ਮੇਰਾ ਐਨਕਾਊਂਟਰ ਕਰਨਾ ਚਾਹੁੰਦੇ ਹਨ ਇਹ ਲੋਕ'

03/26/2023 9:31:26 PM

ਨੈਸ਼ਨਲ ਡੈਸਕ : ਸਾਬਰਮਤੀ ਜੇਲ੍ਹ 'ਚੋਂ ਬਾਹਰ ਆਉਂਦੇ ਹੀ ਮਾਫ਼ੀਆ ਅਤੀਕ ਅਹਿਮਦ ਡਰ ਗਿਆ ਹੈ। ਉਸ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਇਹ ਲੋਕ ਮੇਰਾ ਐਨਕਾਊਂਟਰ ਕਰਨਾ ਚਾਹੁੰਦੇ ਹਨ। ਅਤੀਕ ਨੇ ਕਿਹਾ, "ਇਹ ਲੋਕ ਅਦਾਲਤ ਦੀ ਆੜ 'ਚ ਮੈਨੂੰ ਮਾਰਨਾ ਚਾਹੁੰਦੇ ਹਨ।" ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਪੁਲਸ ਦੀ STF ਟੀਮ ਉਸ ਨੂੰ ਸਾਬਰਮਤੀ ਜੇਲ੍ਹ 'ਚੋਂ ਕੱਢ ਕੇ ਪ੍ਰਯਾਗਰਾਜ ਲਈ ਰਵਾਨਾ ਹੋ ਗਈ ਹੈ। ਪੁਲਸ ਉਸ ਨੂੰ ਸੜਕ ਰਸਤੇ ਪ੍ਰਯਾਗਰਾਜ ਲਿਜਾ ਰਹੀ ਹੈ।

ਇਹ ਵੀ ਪੜ੍ਹੋ : ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਬਣਾਇਆ ਬੁੱਧ ਧਰਮ ਦਾ ਸਭ ਤੋਂ ਵੱਡਾ ਧਰਮਗੁਰੂ

STF ਦੀ ਟੀਮ ਅਤੀਕ ਨੂੰ ਲਿਜਾ ਰਹੀ ਹੈ ਪ੍ਰਯਾਗਰਾਜ

ਦੱਸ ਦੇਈਏ ਕਿ ਯੂਪੀ ਪੁਲਸ ਦੀ ਐੱਸਟੀਐੱਫ ਟੀਮ ਅਤੀਕ ਨੂੰ ਲਿਜਾ ਰਹੀ ਹੈ। ਐੱਸਟੀਐੱਫ ਦੀ ਇਸ ਟੀਮ 'ਚ 45 ਪੁਲਸ ਮੁਲਾਜ਼ਮ ਹਨ। ਇਸ ਪੁਲਸ ਕਾਫ਼ਲੇ ਵਿੱਚ 6 ਗੱਡੀਆਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਅਤੀਕ ਨੇ ਸੜਕ ਰਸਤੇ ਲਿਜਾਏ ਜਾਣ ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ਵਿੱਚ ਅਤੀਕ ਨੇ ਮੰਗ ਕੀਤੀ ਸੀ ਕਿ ਉਸ ਨੂੰ ਸੜਕ ਰਸਤੇ ਯੂਪੀ ਨਾ ਲਿਜਾਇਆ ਜਾਵੇ। ਕੋਰਟ 'ਚ ਮਾਫ਼ੀਆ ਦੀ ਇਸ ਪਟੀਸ਼ਨ 'ਤੇ ਮੰਗਲਵਾਰ 28 ਮਾਰਚ ਨੂੰ ਸੁਣਵਾਈ ਹੋਣੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਯੂਪੀ ਪੁਲਸ ਅਤੀਕ ਨੂੰ ਲੈ ਕੇ ਪ੍ਰਯਾਗਰਾਜ ਲਈ ਰਵਾਨਾ ਹੋ ਗਈ ਸੀ।

ਇਹ ਵੀ ਪੜ੍ਹੋ : ਫਰਾਂਸ 'ਚ ਹੁਣ ਜਲ ਭੰਡਾਰਾਂ ਨੂੰ ਲੈ ਕੇ ਭੜਕੀ ਹਿੰਸਾ, ਦੇਸ਼ ਭਰ 'ਚ ਫੈਲਿਆ ਤਣਾਅ

ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਅਤੀਕ ਅਹਿਮਦ ਨੂੰ ਉੱਤਰ ਪ੍ਰਦੇਸ਼ ਦੀ ਪ੍ਰਯਾਗਰਾਜ ਜੇਲ੍ਹ ਵਿੱਚ ਤਬਦੀਲ ਕਰਨ ਬਾਰੇ ਡੀਜੀ (ਜੇਲ੍ਹਾਂ) ਆਨੰਦ ਕੁਮਾਰ ਨੇ ਕਿਹਾ ਕਿ ਮਾਫ਼ੀਆ ਅਤੀਕ ਅਹਿਮਦ ਨੂੰ ਜੇਲ੍ਹ ਵਿੱਚ ਉੱਚ ਸੁਰੱਖਿਆ ਵਾਲੀ ਬੈਰਕ 'ਚ ਅਲੱਗ ਰੱਖਿਆ ਜਾਵੇਗਾ। ਉਸ ਦੇ ਸੈੱਲ 'ਚ ਸੀਸੀਟੀਵੀ ਕੈਮਰਾ ਹੋਵੇਗਾ। ਜੇਲ੍ਹ ਸਟਾਫ਼ ਨੂੰ ਉਨ੍ਹਾਂ ਦੇ ਰਿਕਾਰਡ ਦੇ ਆਧਾਰ 'ਤੇ ਚੁਣਿਆ ਅਤੇ ਤਾਇਨਾਤ ਕੀਤਾ ਜਾਵੇਗਾ ਤੇ ਉਨ੍ਹਾਂ ਕੋਲ ਬਾਡੀ ਵੀਅਰ ਕੈਮਰੇ ਹੋਣਗੇ। ਪ੍ਰਯਾਗਰਾਜ ਜੇਲ੍ਹ ਦਫ਼ਤਰ ਅਤੇ ਜੇਲ੍ਹ ਹੈੱਡਕੁਆਰਟਰ ਵੀਡੀਓ ਵਾਲ ਰਾਹੀਂ 24 ਘੰਟੇ ਉਸ ਦੀ ਨਿਗਰਾਨੀ ਕਰਨਗੇ। ਪ੍ਰਯਾਗਰਾਜ ਜੇਲ੍ਹ ਵਿੱਚ ਸਾਰੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਡੀਆਈਜੀ ਜੇਲ੍ਹ ਹੈੱਡਕੁਆਰਟਰ ਨੂੰ ਉੱਥੇ ਭੇਜਿਆ ਜਾ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਉਦੈਪੁਰ ਤੋਂ 2 ਘੰਟੇ ਦੀ ਦੂਰੀ 'ਤੇ ਪੁਲਸ ਦਾ ਕਾਫਲਾ ਰੁਕਿਆ, ਅਤੀਕ ਨੂੰ ਲਿਜਾ ਰਹੀ ਪੁਲਸ ਵੈਨ ਪੈਟਰੋਲ ਪੰਪ 'ਤੇ ਰੁਕੀ। ਇੱਥੇ ਅਤੀਕ ਨੂੰ ਵੀ ਵੈਨ 'ਚੋਂ ਉਤਾਰਿਆ ਗਿਆ ਹੈ। 

ਅਤੀਕ ਅਹਿਮਦ ਨੂੰ ਲੈ ਕੇ ਉਦੈਪੁਰ ਪਹੁੰਚੀ ਯੂਪੀ ਪੁਲਸ

ਯੂਪੀ ਪੁਲਸ ਅਤੀਕ ਅਹਿਮਦ ਨੂੰ ਲੈ ਕੇ ਰਾਜਸਥਾਨ ਦੀ ਸਰਹੱਦ ਵਿੱਚ ਦਾਖ਼ਲ ਹੋ ਗਈ ਹੈ। ਯੂਪੀ ਪੁਲਸ ਦਾ ਕਾਫਲਾ ਉਦੈਪੁਰ ਪਹੁੰਚ ਗਿਆ ਹੈ। ਅਤੀਕ ਅਹਿਮਦ ਨੂੰ ਸੜਕ ਰਸਤੇ ਯੂਪੀ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪੁਲਸ ਐਤਵਾਰ ਨੂੰ ਸਾਬਰਮਤੀ ਜੇਲ੍ਹ ਪਹੁੰਚੀ ਅਤੇ ਅਤੀਕ ਅਹਿਮਦ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।

ਅਗਵਾ ਦੇ ਮਾਮਲੇ 'ਚ ਅਦਾਲਤ ਵਿੱਚ ਕੀਤਾ ਜਾਣਾ ਹੈ ਪੇਸ਼

ਦੂਜੇ ਪਾਸੇ ਇਸ ਮਾਮਲੇ ਸਬੰਧੀ ਪ੍ਰਯਾਗਰਾਜ ਦੇ ਪੁਲਸ ਕਮਿਸ਼ਨਰ ਰਮਿਤ ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਅਗਵਾ ਦੇ ਇਕ ਪੁਰਾਣੇ ਕੇਸ ਵਿੱਚ ਫ਼ੈਸਲਾ ਸੁਣਾਉਣ ਦੀ ਤਰੀਕ 28 ਮਾਰਚ ਤੈਅ ਕੀਤੀ ਹੈ। ਅਦਾਲਤ ਦੇ ਹੁਕਮਾਂ ’ਤੇ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਤਹਿਤ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਇਸ ਮਾਮਲੇ ਨਾਲ ਸਬੰਧਤ ਮੁਲਜ਼ਮ ਮਾਫ਼ੀਆ ਅਤੀਕ ਅਹਿਮਦ ਨੂੰ ਤੈਅ ਤਰੀਕ ’ਤੇ ਅਦਾਲਤ ’ਚ ਪੇਸ਼ ਕਰਨ ਲਈ ਪੁਲਸ ਟੀਮ ਸਾਬਰਮਤੀ ਜੇਲ੍ਹ ਭੇਜ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News