ਸਹਾਇਕ ਇੰਜੀਨੀਅਰ ਕੋਲੋਂ 3,70,000 ਰੁਪਏ ਬਰਾਮਦ ! ਜੈਪੁਰ ''ਚ ACB ਦੀ ਵੱਡੀ ਕਾਰਵਾਈ
Saturday, Apr 11, 2026 - 03:54 PM (IST)
ਜੈਪੁਰ- ਰਾਜਸਥਾਨ ਤੋਂ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੇ ਬਾਰਾਂ ਜ਼ਿਲ੍ਹੇ 'ਚ ਨਗਰਪਾਲਿਕਾ ਅੰਤਾ 'ਚ ਸਹਾਇਕ ਇੰਜੀਨੀਅਰ ਤੋਂ ਤਿੰਨ ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਬਿਊਰੋ ਦੇ ਡਾਇਰੈਕਟਰ ਜਨਰਲ ਗੋਵਿੰਦਰ ਗੁਪਤਾ ਨੇ ਦੱਸਿਆ ਕਿ ਬਿਊਰੋ ਹੈੱਡ ਕੁਆਰਟਰ ਨੂੰ ਸੂਚਨਾ ਮਿਲੀ ਸੀ ਕਿ ਨਗਰਪਾਲਿਕਾ ਅੰਤਾ 'ਚ ਤਾਇਨਾਤ ਸਹਾਇਕ ਇੰਜੀਨੀਅਰ ਮਹੇਂਦਰ ਸਿੰਘ ਵੱਡੀ ਮਾਤਰਾ 'ਚ ਗੈਰ-ਕਾਨੂੰਨੀ ਰਾਸ਼ੀ ਇਕੱਠੀ ਕਰ ਕੇ ਸ਼ੁੱਕਰਵਾਰ ਸ਼ਾਮ ਜਾਂ ਸ਼ਨੀਵਾਰ ਸਵੇਰੇ ਆਪਣੇ ਘਰ ਹਿੰਡੌਨ ਸਿਟੀ ਜ਼ਿਲ੍ਹਾ ਕਰੌਲੀ ਜਾਣਗੇ।
ਸੂਚਨਾ ਮਿਲਣ ਮਗਰੋਂ ਏਸੀਬੀ ਦੇ ਪੁਲਸ ਡਿਪਟੀ ਇੰਸਪੈਕਟਰ ਡਾ. ਰਾਮੇਸ਼ਵਰ ਸਿੰਘ ਦੀ ਨਿਗਰਾਨੀ 'ਚ ਪੁਲਸ ਇੰਸਪੈਕਟਰ ਜਗਦੀਸ਼ ਭਾਰਦਵਾਜ ਕਰੌਲੀ ਵਲੋਂ ਬਯਾਨਾ ਰੋਡ ਹਿੰਡੌਨ ਸਿਟੀ 'ਚ ਅਚਾਨਕ ਚੈਕਿੰਗ ਦੀ ਕਾਰਵਾਈ ਕਰਦੇ ਹੋਏ ਮਹੇਂਦਰ ਸਿੰਘ ਦੇ ਕਬਜ਼ੇ 'ਚੋਂ ਤਿੰਨ ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਉਨ੍ਹਾਂ ਵਲੋਂ ਕੋਈ ਠੋਸ ਸਬੂਤ ਜਾਂ ਸੰਤੋਸ਼ਜਨਕ ਜਵਾਬ ਨਹੀਂ ਦੇਣ 'ਤੇ ਰਾਸ਼ੀ ਜ਼ਬਤ ਕਰ ਲਈ ਗਈ ਅਤੇ ਇਸ ਮਾਮਲੇ 'ਚ ਜਾਂਚ ਕੀਤੀ ਜਾਵੇਗੀ। ਏਸੀਬੀ ਦੀ ਵਧੀਕ ਡਾਇਰੈਕਟਰ ਜਨਰਲ ਸਮਿਤਾ ਸ਼੍ਰੀਵਾਸਤਵ ਅਤੇ ਐੱਸ. ਪਰਿਮਲਾ ਦੀ ਨਿਗਰਾਨੀ 'ਚ ਦੋਸ਼ੀ ਤੋਂ ਪੁੱਛਗਿੱਛ ਅਤੇ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
