ਕਠੂਆ ''ਚ ਮੋਰਟਾਰ ਦੇ ਗੋਲਿਆਂ ਸਣੇ ਵੱਡੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਬਰਾਮਦ

Friday, Jul 03, 2026 - 10:51 AM (IST)

ਕਠੂਆ ''ਚ ਮੋਰਟਾਰ ਦੇ ਗੋਲਿਆਂ ਸਣੇ ਵੱਡੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਬਰਾਮਦ

ਕਠੁਆ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਨਾਲ ਲੱਗਦੇ ਸਰਹੱਦੀ ਖੇਤਰ ’ਚ ਬੁੱਧਵਾਰ ਨੂੰ ਬੀ.ਐੱਸ.ਐੱਫ. ਦੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਪੁਰਾਣੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਨਾਲ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਬੀ.ਐੱਸ.ਐੱਫ., ਜੰਮੂ-ਕਸ਼ਮੀਰ ਪੁਲਸ ਅਤੇ ਬੰਬ ਨਕਾਰਾ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਸਭ ਧਮਾਕਾਖੇਜ਼ ਸਮੱਗਰੀ ਨੂੰ ਸੁਰੱਖਿਅਤ ਤਰੀਕੇ ਨਾਲ ਕਬਜ਼ੇ ’ਚ ਲੈ ਕੇ ਡਿਫਿਊਜ਼ ਕਰ ਦਿੱਤਾ।

ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੀ ਗੁਰਨਾਮ ਬਾਰਡਰ ਆਊਟ ਪੋਸਟ (ਬੀ. ਓ. ਪੀ.) ਦੇ ਜਵਾਨ ਸਰਚ ਆਪ੍ਰੇਸ਼ਨ ਦੌਰਾਨ ਭਾਟੀ ਮੇਹਰੂ ਪਿੰਡ ਵਾਸੀ ਮਦਨ ਲਾਲ ਦੇ ਖੇਤ ’ਚ ਪਹੁੰਚੇ। ਤਲਾਸ਼ੀ ਦੌਰਾਨ ਸਭ ਤੋਂ ਪਹਿਲਾਂ ਦੋ ਪੁਰਾਣੇ ਜ਼ੰਗ ਲੱਗੇ ਮੋਰਟਾਰ ਦੇ ਗੋਲੇ ਬਰਾਮਦ ਹੋਏ, ਜਿਨ੍ਹਾਂ ਨੂੰ ਬੀ.ਐੱਸ.ਐੱਫ. ਨੇ ਕਬਜ਼ੇ ’ਚ ਲੈ ਲਿਆ। ਸੂਚਨਾ ਮਿਲਦੇ ਹੀ ਬਾਰਡਰ ਪੁਲਸ ਪੋਸਟ ਚਕੜਾ ਦੀ ਪੁਲਸ ਟੀਮ ਵੀ ਮੌਕੇ ’ਤੇ ਪਹੁੰਚ ਗਈ। ਇਸ ਤੋਂ ਬਾਅਦ ਬੀ.ਐੱਸ.ਐੱਫ., ਪੁਲਸ ਅਤੇ ਬੰਬ ਨਕਾਰਾ ਦਸਤੇ ਨੇ ਪੂਰੇ ਖੇਤਰ ’ਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਹੋਰ ਵੀ ਪੁਰਾਣੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ।

ਬਰਾਮਦ ਸਮੱਗਰੀ ’ਚ 4 ਪੁਰਾਣੇ ਜ਼ੰਗ ਲੱਗੇ ਮੋਰਟਾਰ ਦੇ ਗੋਲੇ, 7 ਅੱਧੇ ਟੁੱਟੇ ਹੋਏ ਮੋਰਟਾਰ ਗੋਲੇ ਦੇ ਹਿੱਸੇ, ਇਕ ਕਾਕਟੇਲ ਦਾ ਹਿੱਸਾ, ਇਕ ਫਿਊਜ਼ ਤੇ ਧਮਾਕਾਖੇਜ਼ ਸਮੱਗਰੀ ਦੇ 3 ਟੁਕੜੇ ਸ਼ਾਮਲ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਡੀ. ਪੀ. ਓ. ਬਾਰਡਰ ਕਰਣ ਕੁਮਾਰ, ਡੀ. ਐੱਸ. ਪੀ. ਆਪ੍ਰੇਸ਼ਨ ਹੀਰਾਨਗਰ ਪੁਸ਼ਪਾ ਠਾਕੁਰ, ਥਾਣਾ ਇੰਚਾਰਜ ਹੀਰਾਨਗਰ ਅਮਿਤ ਸਾਂਗਡਾ ਤੇ ਜੰਮੂ-ਕਸ਼ਮੀਰ ਪੁਲਸ ਦਾ ਬੰਬ ਨਕਾਰਾ ਦਸਤਾ (ਬੀ. ਡੀ. ਐੱਸ.) ਮੌਕੇ ’ਤੇ ਪਹੁੰਚਿਆ। ਸੁਰੱਖਿਆ ਫੋਰਸਾਂ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਬਰਾਮਦ ਸਭ ਧਮਾਕਾਖੇਜ਼ ਸਮੱਗਰੀ ਨੂੰ ਸੁਰੱਖਿਅਤ ਸਥਾਨ ’ਤੇ ਲਿਜਾ ਕੇ ਸਫ਼ਲਤਾਪੂਰਵਕ ਨਕਾਰਾ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News