ਇਨ੍ਹਾਂ ਮੁਲਾਜ਼ਮਾਂ ਲਈ ਵੱਡੇ ਖ਼ਤਰੇ ਦੀ ਘੰਟੀ! ਸਖ਼ਤ ਕਾਰਵਾਈ ਦੀ ਹੋ ਰਹੀ ਤਿਆਰੀ
Thursday, Jul 16, 2026 - 01:08 PM (IST)
ਚੰਡੀਗੜ੍ਹ (ਸੁਸ਼ੀਲ) : ਨਿਗਮ ਦੀ ਇਨਫੋਰਸਮੈਂਟ ਵਿੰਗ ’ਚ ਵੈਂਡਰਾਂ ਤੋਂ ਕਥਿਤ ਤੌਰ ’ਤੇ ਲੱਖਾਂ ਰੁਪਏ ਦੀ ਨਾਜਾਇਜ਼ ਵਸੂਲੀ ਦੇ ਮਾਮਲੇ ’ਚ ਜਲਦੀ ਹੀ ਵੱਡੀ ਕਾਰਵਾਈ ਹੋ ਸਕਦੀ ਹੈ। ਵਿਜੀਲੈਂਸ ਨੇ ਲਗਭਗ ਇਕ ਸਾਲ ਤੱਕ ਮਾਮਲੇ ਦੀ ਜਾਂਚ ਤੋਂ ਬਾਅਦ ਸਬੰਧਿਤ ਇੰਸਪੈਕਟਰ ਤੇ ਮੁਲਾਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਲਈ ਮੁੱਖ ਸਕੱਤਰ ਤੋਂ ਇਜਾਜ਼ਤ ਮੰਗੀ ਹੈ। ਮਨਜ਼ੂਰੀ ਮਿਲਦੇ ਹੀ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਜਾਂਚ ਦੌਰਾਨ ਇਨਫੋਰਸਮੈਂਟ ਵਿੰਗ ’ਚ ਕੰਮ ਕਰ ਰਹੇ ਵਿਕਾਸ ਵੱਲੋਂ ਮੁਹੱਈਆ ਕਰਵਾਏ ਗਏ ਵੀਡੀਓ ਅਤੇ ਹੋਰ ਸਬੂਤਾਂ ਨੂੰ ਆਧਾਰ ਬਣਾਇਆ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਅਧਿਕਾਰੀਆਂ ਦੇ ਦਬਾਅ ਹੇਠ ਹਰ ਮਹੀਨੇ ਵੈਂਡਰਾਂ ਤੋਂ 4 ਤੋਂ 6 ਲੱਖ ਰੁਪਏ ਤੱਕ ਦੀ ਰਕਮ ਇਕੱਠੀ ਕੀਤੀ ਜਾਂਦੀ ਸੀ ਅਤੇ ਸਮੇਂ ਦੇ ਨਾਲ ਹੋਰ ਜ਼ਿਆਦਾ ਰਕਮ ਇਕੱਠੀ ਕਰਨ ਦਾ ਦਬਾਅ ਵਧਾਇਆ ਗਿਆ।
ਇਹ ਵੀ ਪੜ੍ਹੋ : PRTC ਦੀਆਂ ਬੱਸਾਂ ਨਹੀਂ ਚੱਲਣਗੀਆਂ! ਯੂਨੀਅਨ ਨੇ ਕੀਤਾ ਵੱਡਾ ਐਲਾਨ, ਵੱਡੀ ਮੁਸ਼ਕਲ 'ਚ ਸਵਾਰੀਆਂ
ਆਡੀਓ ਰਿਕਾਰਡਿੰਗ ਤੇ ਮੋਬਾਇਲ ਨੰਬਰ ਵੀ ਸੌਂਪੇ
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਕਈ ਆਡੀਓ ਰਿਕਾਰਡਿੰਗਾਂ, ਸਬੰਧਿਤ ਲੋਕਾਂ ਦੇ ਮੋਬਾਇਲ ਨੰਬਰ ਅਤੇ ਉਨ੍ਹਾਂ ਅਧਿਕਾਰੀਆਂ-ਕਰਮਚਾਰੀਆਂ ਦੇ ਨਾਮ ਵੀ ਮੁਹੱਈਆ ਕਰਵਾਏ, ਜਿਨ੍ਹਾਂ ਦੇ ਲਈ ਕਥਿਤ ਤੌਰ ’ਤੇ ਵਸੂਲੀ ਕੀਤੀ ਜਾਂਦੀ ਸੀ। ਵਿਜੀਲੈਂਸ ਨੇ ਇਨ੍ਹਾਂ ਸਾਰੇ ਤੱਥਾਂ ਤੇ ਸਬੂਤਾਂ ਦੀ ਲਗਭਗ ਇਕ ਸਾਲ ਤੱਕ ਜਾਂਚ ਕੀਤੀ। ਜਾਂਚ ਪੂਰੀ ਹੋਣ ਤੋਂ ਬਾਅਦ ਹੁਣ ਸਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਇਜਾਜ਼ਤ ਲਈ ਮੁੱਖ ਸਕੱਤਰ ਨੂੰ ਪੱਤਰ ਭੇਜਿਆ ਗਿਆ ਹੈ। ਵਿਜੀਲੈਂਸ ਦੇ ਡੀ.ਐੱਸ.ਪੀ. ਏ. ਵੈਂਕਟੇਸ਼ ਨੇ ਦੱਸਿਆ ਕਿ ਮਾਮਲੇ ’ਚ ਐੱਫ.ਆਈ.ਆਰ. ਦਰਜ ਕਰਨ ਦੀ ਮਨਜ਼ੂਰੀ ਲਈ ਮੁੱਖ ਸਕੱਤਰ ਨੂੰ ਪੱਤਰ ਭੇਜਿਆ ਗਿਆ ਹੈ। ਇਜਾਜ਼ਤ ਮਿਲਦੇ ਹੀ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
