ਪਹਿਲਾਂ ਪਤੀ ਅਤੇ ਸੱਸ ਦਾ ਕੀਤਾ ਕਤਲ, ਫਿਰ ਪ੍ਰੇਮੀ ਨਾਲ ਮਿਲ ਲਾਸ਼ਾਂ ਦੇ ਟੁਕੜੇ ਕਰ ਕੇ ਖੱਡ 'ਚ ਸੁੱਟੇ

Monday, Feb 20, 2023 - 12:27 PM (IST)

ਪਹਿਲਾਂ ਪਤੀ ਅਤੇ ਸੱਸ ਦਾ ਕੀਤਾ ਕਤਲ, ਫਿਰ ਪ੍ਰੇਮੀ ਨਾਲ ਮਿਲ ਲਾਸ਼ਾਂ ਦੇ ਟੁਕੜੇ ਕਰ ਕੇ ਖੱਡ 'ਚ ਸੁੱਟੇ

ਮੇਘਾਲਿਆ (ਭਾਸ਼ਾ)- ਇਕ ਔਰਤ ਵਲੋਂ ਆਪਣੇ ਪਤੀ ਅਤੇ ਸੱਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਪਤੀ ਅਤੇ ਸੱਸ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਲਾਸ਼ਾਂ ਦੇ ਟੁਕੜੇ ਕਰ ਕੇ ਥੈਲੀਆਂ 'ਚ ਭਰ ਕੇ ਮੇਘਾਲਿਆ ਲਿਜਾ ਕੇ ਖੱਡ 'ਚ ਸੁੱਟ ਦਿੱਤੇ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਤਲ ਪਿਛਲੇ ਸਾਲ ਅਗਸਤ-ਸਤੰਬਰ 'ਚ ਹੋਇਆ ਸੀ ਅਤੇ ਮਾਂ ਦੇ ਸਰੀਰ ਦੇ ਕੁਝ ਹਿੱਸੇ ਐਤਵਾਰ ਨੂੰ ਮੇਘਾਲਿਆ ਤੋਂ ਬਰਾਮਦ ਕੀਤੇ ਜਾ ਸਕੇ। ਗੁਹਾਟੀ ਦੇ ਪੁਲਸ ਕਮਿਸ਼ਨਰ ਦਿਗੰਤਾ ਬਾਰਾਹ ਨੇ ਵੱਧ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ,''ਕਤਲ ਕਰੀਬ 7 ਮਹੀਨੇ ਪਹਿਲਾਂ ਹੋਇਆ ਸੀ। ਅਸੀਂ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।''

ਇਹ ਵੀ ਪੜ੍ਹੋ : ਬੱਚੇ ਨੂੰ ਜਨਮ ਦੇਣ ਦੇ 3 ਘੰਟਿਆਂ ਬਾਅਦ ਪ੍ਰੀਖਿਆ ਦੇਣ ਪਹੁੰਚੀ ਮਾਂ, ਬਣਿਆ ਚਰਚਾ ਦਾ ਵਿਸ਼ਾ

ਪਤਨੀ ਨੇ ਸਤੰਬਰ 'ਚ ਆਪਣੇ ਪਤੀ ਅਤੇ ਸੱਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਦੋਂ ਤੋਂ ਜਾਂਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਤੀ ਅਤੇ ਸੱਸ ਦੀ ਪਛਾਣ ਅਮਰੇਂਦਰ ਡੇ ਅਤੇ ਸ਼ੰਕਰੀ ਡੇ ਵਜੋਂ ਹੋਈ ਹੈ। ਚੌਧਰੀ ਨੇ ਕਿਹਾ,''ਕੁਝ ਸਮੇਂ ਬਾਅਦ ਅਮਰੇਂਦਰ ਦੇ ਚਚੇਰੇ ਭਰਾ ਨੇ ਗੁੰਮਸ਼ੁਦਗੀ ਦੀ ਇਕ ਹੋਰ ਸ਼ਿਕਾਇਤ ਦਰਜ ਕਰਵਾਈ, ਜਿਸ ਨਾਲ ਪਤਨੀ 'ਤੇ ਸ਼ੱਕ ਹੋਇਆ। ਉਨ੍ਹਾਂ ਕਿਹਾ ਕਿ ਦੋਵੇਂ ਮਾਮਲੇ ਨੂਨਮਤੀ ਪੁਲਸ ਸਟੇਸ਼ਨ 'ਚ ਦਰਜ ਕੀਤੇ ਗਏ ਸਨ। ਵੇਰਵਾ ਸਾਂਝੇ ਕੀਤੇ ਬਿਨਾਂ ਚੌਧਰੀ ਨੇ ਦਾਅਵਾ ਕੀਤਾ ਕਿ ਕਤਲ ਅਮਰੇਂਦਰ ਦੀ ਪਤਨੀ, ਉਸ ਦੇ ਪ੍ਰੇਮੀ ਅਤੇ ਇਕ ਹੋਰ ਵਿਅਕਤੀ ਵਲੋਂ ਕੀਤੇ ਗਏ ਹਨ, ਜਿਸ 'ਤੇ ਉਸ ਦੇ ਬਚਪਨ ਦੇ ਦੋਸਤ ਹੋਣ ਦਾ ਖ਼ਦਸ਼ਾ ਹੈ। ਕਤਲ ਤੋਂ ਬਾਅਦ ਉਨ੍ਹਾਂ ਨੇ ਲਾਸ਼ਾਂ ਛੋਟੇ-ਛੋਟੇ ਟੁਕੜਿਆਂ 'ਚ ਕੱਟ ਦਿੱਤੀਆਂ ਅਤੇ ਥੈਲੀਆਂ 'ਚ ਪੈਕ ਕਰ ਕੇ ਮੇਘਾਲਿਆ ਲੈ ਗਏ। ਉੱਥੇ ਉਨ੍ਹਾਂ ਨੇ ਥੈਲੀਆਂ ਪਹਾੜੀਆਂ ਤੋਂ ਸੁੱਟ ਦਿੱਤੀਆਂ।'' ਚੌਧਰੀ ਨੇ ਕਿਹਾ,''ਅਸੀਂ ਐਤਵਾਰ ਮੇਘਾਲਿਆਂ ਤੋਂ ਲਾਸ਼ਾਂ ਦਾ ਪਤਾ ਲਗਾਇਆ ਅਤੇ ਕੁਝ ਹਿੱਸੇ ਬਰਾਮਦ ਕੀਤੇ। ਸਾਡੀ ਮੁਹਿੰਮ ਦੋਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਜਾਂ ਸਰੀਰ ਦੇ ਕੁਝ ਹਿੱਸਿਆਂ ਨੂੰ ਲੱਭਣ ਲਈ ਜਾਰੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News