ਆਸਾਮ ਨੂੰ ਵੱਖ ਕਰਨ ਵਾਲੇ ਵੀਡੀਓ ''ਤੇ ਭਾਜਪਾ ਦਾ ਵਾਰ, ਸ਼ਾਹੀਨ ਬਾਗ ਨੂੰ ਕਿਹਾ ''ਤੌਹੀਨ ਬਾਗ''

01/25/2020 2:12:09 PM

ਨਵੀਂ ਦਿੱਲੀ— ਆਸਾਮ ਨੂੰ ਭਾਰਤ ਤੋਂ ਵੱਖ ਕਰ ਦੇਵਾਂਗੇ ਵਾਲੇ ਵਾਇਰਲ ਵੀਡੀਓ 'ਤੇ ਰਾਜਨੀਤੀ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਸ ਵੀਡੀਓ ਨੂੰ ਸ਼ਾਹੀਨ ਬਾਗ ਦਾ ਦੱਸਦੇ ਹੋਏ ਦਾਅਵਾ ਕੀਤਾ ਕਿ ਉੱਤੇ ਭਾਰਤ ਦੇ ਟੁੱਕੜੇ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਭਾਜਪਾ ਵਲੋਂ ਸੰਬਿਤ ਪਾਤਰਾ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਦੀ ਜਗ੍ਹਾ ਸ਼ਾਹੀਨ ਬਾਗ ਨਹੀਂ, ਸਗੋਂ ਦਿਸ਼ਾਹੀਣ ਬਾਗ ਹੈ, ਤੌਹੀਨ ਬਾਗ ਹੈ। ਪਾਤਰਾ ਨੇ ਉੱਥੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਿਆ।
 

ਪ੍ਰਦਰਸ਼ਨ ਦੇ ਨਾਂ 'ਤੇ ਭਾਰਤ ਦੇ ਟੁੱਕੜੇ ਕਰਨ ਦੀ ਸਾਜਿਸ਼
ਪਾਤਰਾ ਨੇ ਦਾਅਵਾ ਕੀਤਾ ਕਿ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਦੇ ਨਾਂ 'ਤੇ ਭਾਰਤ ਦੇ ਟੁੱਕੜੇ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਪਾਤਰਾ ਬੋਲੇ,''ਉੱਥੇ ਖੁੱਲ੍ਹੇਆਮ ਆਗਜਨੀ, ਖੁੱਲ੍ਹੇ ਜਿਹਾਦ ਦੀ ਅਪੀਲ ਕੀਤੀ ਜਾ ਰਹੀ ਹੈ। ਆਸਾਮ ਨੂੰ ਵੱਖ ਕਰਨ ਦੀ ਗੱਲ ਕਹੀ ਜਾ ਰਹੀ ਹੈ।''

 

ਰਾਹੁਲ ਤੇ ਕੇਜਰੀਵਾਲ ਨੇ ਸ਼ਾਹੀਨ ਬਾਗ ਦਾ ਖੁੱਲ੍ਹਾ ਸਮਰਥਨ ਕੀਤਾ
ਪ੍ਰੈੱਸ ਕਾਨਫਰੰਸ 'ਚ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਾਹੀਨ ਬਾਗ ਦਾ ਖੁੱਲ੍ਹਾ ਸਮਰਥਨ ਕੀਤਾ ਸੀ। ਹੁਣ ਫਿਰ ਦੋਹਾਂ ਨੂੰ ਸਾਰਿਆਂ ਦੇ ਸਾਹਮਣੇ ਆ ਕੇ ਬੋਲਣਾ ਚਾਹੀਦਾ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿੱਸ ਰਹੇ ਸ਼ਖਸ ਨੂੰ ਸ਼ਰਜਿਲ ਇਮਾਮ ਦੱਸਿਆ ਜਾ ਰਿਹਾ ਹੈ, ਜੋ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦਾ ਵਿਦਿਆਰਥੀ ਹੈ। ਇਸ ਵੀਡੀਓ 'ਚ ਉਹ ਪੂਰਬ-ਉੱਤਰ ਅਤੇ ਆਸਾਮ ਨੂੰ ਭਾਰਤ ਦੇ ਨਕਸ਼ੇ ਤੋਂ ਮਿਟਾਉਣ ਦੀ ਗੱਲ ਕਰ ਰਿਹਾ ਹੈ।
 

ਵੀਡੀਓ ਵਾਇਰਲ ਹੋਣ ਤੋਂ ਬਾਅਦ ਆਸਾਮ ਸਰਕਾਰ ਵੀ ਐਕਸ਼ਨ 'ਚ
ਵੀਡੀਓ ਵਾਇਰਲ ਹੋਣ ਤੋਂ ਬਾਅਦ ਆਸਾਮ ਸਰਕਾਰ ਵੀ ਐਕਸ਼ਨ 'ਚ ਹੈ। ਆਸਾਮ ਦੇ ਮੰਤਰੀ ਹੇਮੰਤ ਬਿਸਵਾ ਨੇ ਕਿਹਾ ਕਿ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਮੁੱਖ ਆਯੋਜਕ ਸਰਜਿਲ ਨੇ ਕਿਹਾ ਕਿ ਆਸਾਮ ਨੂੰ ਬਾਕੀ ਭਾਰਤ ਤੋਂ ਕੱਟ ਦੇਵਾਂਗੇ। ਰਾਜ ਸਰਕਾਰ ਨੇ ਇਸ ਦਾ ਨੋਟਿਸ ਲਿਆ ਹੈ। ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ।


DIsha

Content Editor

Related News