ਆਸਾਮ ’ਚ ਹੜ੍ਹ ਦੀ ਸਥਿਤੀ ਗੰਭੀਰ, ਪਾਣੀ ’ਚ ਡੁੱਬੇ ਕਈ ਇਲਾਕੇ

06/26/2022 5:16:12 PM

ਗੁਹਾਟੀ– ਆਸਾਮ ’ਚ ਐਤਵਾਰ ਨੂੰ ਵੀ ਹੜ੍ਹ ਦੀ ਸਥਿਤੀ ਗੰਭੀਰ ਬਣੀ ਰਹੀ। ਸੂਬੇ ਦੇ ਲੱਗਭਗ 25 ਲੱਖ ਲੋਕ ਅਜੇ ਵੀ ਹੜ੍ਹ ਦੀ ਲਪੇਟ ’ਚ ਹਨ। ਹਾਲਾਂਕਿ ਕੁਝ ਇਲਾਕਿਆਂ ’ਚ ਨਦੀਆਂ ਦਾ ਪਾਣੀ ਦਾ ਪੱਧਰ ਘੱਟ ਹੋ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਦਿਨ ਦੌਰਾਨ ਹੜ੍ਹ ਨਾਲ ਸਭ ਤੋਂ ਪ੍ਰਭਾਵਿਤ ਕੱਛਾਰ ਜ਼ਿਲ੍ਹੇ ਦੇ ਸਿਲਚਰ ਦਾ ਦੌਰਾ ਕੀਤਾ ਅਤੇ ਬਰਾਕ ਘਾਟੀ ਸ਼ਹਿਰ ’ਚ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। 

PunjabKesari

ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ ਸੂਬੇ ਦੇ 27 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ 25 ਲੱਖ ਤੋਂ ਵੱਧ ਲੋਕ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਦੋ ਹਫ਼ਤਿਆਂ ਤੋਂ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਜੂਝ ਰਹੇ ਪੂਰਬੀ-ਉੱਤਰੀ ਸੂਬੇ ਦੇ 673 ਰਾਹਤ ਕੈਂਪਾਂ ’ਚ 2.33 ਲੱਖ ਲੋਕਾਂ ਨੇ ਸ਼ਰਨ ਲੈ ਰੱਖੀ ਹੈ। ਵੱਖ-ਵੱਖ ਏਜੰਸੀਆਂ ਨੇ ਹੁਣ ਤੱਕ 67,237 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

PunjabKesari

ਦੱਸ ਦੇਈਏ ਕਿ ਆਸਾਮ ਦੇ ਵੱਖ-ਵੱਖ ਹਿੱਸਿਆਂ ’ਚ ਹੜ੍ਹ ਕਾਰਨ ਸ਼ਨੀਵਾਰ ਨੂੰ 4 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ’ਚ ਇਸ ਸਾਲ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 121 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ ਔਸਤਨ 7 ਮਿਲੀਮੀਟਰ ਮੀਂਹ ਪਿਆ। ਕੇਂਦਰੀ ਜਲ ਕਮਿਸ਼ਨ ਮੁਤਾਬਕ ਕਰੀਮਗੰਜ ’ਚ ਬੀਪੀ ਘਾਟ ’ਤੇ ਬਰਾਕ ਅਤੇ ਕੱਛਾਰ ਵਿਚ ਏਪੀ ਘਾਟ ਅਤੇ ਕਰੀਮਗੰਜ ਸ਼ਹਿਰ ’ਚ ਇਸ ਦੀਆਂ ਸਹਾਇਕ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

PunjabKesari


Tanu

Content Editor

Related News